Crime News: ਗਾਜ਼ੀਆਬਾਦ ਦੇ ਕਰਾਸਿੰਗ ਰਿਪਬਲਿਕ ਖੇਤਰ 'ਚ ਰਹਿਣ ਵਾਲੀ ਇਕ ਔਰਤ ਨੇ ਆਪਣੀ ਘਰੇਲੂ ਨੌਕਰਾਣੀ 'ਤੇ ਰਸੋਈ ਦੇ ਇਕ ਭਾਂਡੇ 'ਚ ਪਿਸ਼ਾਬ ਕਰਕੇ ਉਸ ਤੋਂ ਰੋਟੀਆਂ ਬਣਾਉਣ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿੱਚ ਮਹਿਲਾ ਨੇ ਕਰਾਸਿੰਗ ਰਿਪਬਲਿਕ ਥਾਣੇ ਵਿੱਚ ਕੇਸ ਦਰਜ ਕਰਵਾਇਆ ਹੈ।



ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਨੌਕਰਾਣੀ ਰਸੋਈ ਦੇ ਭਾਂਡਿਆਂ 'ਚ ਟਾਇਲਟ ਕਰ ਰਹੀ ਸੀ।


ਇਹ ਵੀ ਪੜ੍ਹੋ: SAD ਨੇ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਮਨਜ਼ੂਰ


ਇਸ ਮਾਮਲੇ ਨੂੰ ਲੈਕੇ ਪੁਲਿਸ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਕਰਾਸਿੰਗ ਥਾਣਾ ਖੇਤਰ ਵਿੱਚ ਇੱਕ ਬਹੁਤ ਹੀ ਘਿਨਾਉਣਾ ਮਾਮਲਾ ਸਾਹਮਣੇ ਆਇਆ ਹੈ। ਘਰ ਦੀ ਨੌਕਰਾਣੀ ਰਸੋਈ ਦੇ ਭਾਂਡਿਆਂ ਵਿੱਚ ਟਾਇਲਟ ਕਰ ਰਹੀ ਸੀ। ਜਦੋਂ ਮਕਾਨ ਮਾਲਕਣ ਨੂੰ ਸ਼ੱਕ ਹੋਇਆ ਅਤੇ ਉਸਨੇ ਰਸੋਈ ਵਿੱਚ ਆਪਣਾ ਮੋਬਾਈਲ ਲੁਕਾ ਕੇ ਵੀਡੀਓ ਬਣਾਈ ਤਾਂ ਸੱਚਾਈ ਦੇਖ ਉਸ ਦੇ ਰੌਂਗਟੇ ਖੜ੍ਹੇ ਹੋ ਗਏ। ਇਸ ਮਾਮਲੇ 'ਚ ਪੁਲਿਸ ਨੇ ਮਾਮਲਾ ਦਰਜ ਕਰਕੇ ਔਰਤ ਨੂੰ ਹਿਰਾਸਤ 'ਚ ਲੈ ਲਿਆ ਹੈ। ਦੋਸ਼ ਹੈ ਕਿ ਪਿਸ਼ਾਬ ਮਿਲਿਆ ਹੋਇਆ ਖਾਣਾ ਖਾਣ ਨਾਲ ਪੂਰਾ ਪਰਿਵਾਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਗਿਆ ਹੈ।



ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਨੌਕਰਾਣੀ ਪਿਛਲੇ 8 ਸਾਲਾਂ ਤੋਂ ਉਸ ਦੇ ਘਰ ਖਾਣਾ ਬਣਾ ਰਹੀ ਹੈ ਪਰ ਜਦੋਂ ਉਸ ਨੇ ਇਸ ਨੂੰ ਮੋਬਾਇਲ ਕੈਮਰੇ 'ਚ ਰਿਕਾਰਡ ਕੀਤਾ ਤਾਂ ਦੇਖਿਆ ਕਿ ਉਸ ਨੇ ਰਸੋਈ ਦੇ ਭਾਂਡੇ 'ਚ ਪਿਸ਼ਾਬ ਕੀਤਾ ਹੈ। ਉਸ ਨੇ ਇਸੇ ਪਿਸ਼ਾਬ ਤੋਂ ਰੋਟੀ ਬਣਾਈ, ਮੇਰਾ ਪਰਿਵਾਰ ਪਿਛਲੇ ਕਈ ਮਹੀਨਿਆਂ ਤੋਂ ਬਿਮਾਰੀ ਨਾਲ ਜੂਝ ਰਿਹਾ ਹੈ। ਦੋਸ਼ੀ ਨੌਕਰਾਣੀ ਦੇ ਖਿਲਾਫ ਗਾਜ਼ੀਆਬਾਦ ਦੇ ਕਰਾਸਿੰਗ ਰਿਪਬਲਿਕ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 272 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।


ਮਹਿਲਾ ਦੇ ਪਤੀ ਨੇ ਦੱਸਿਆ ਕਿ ਉਸ ਨੇ ਕੁਝ ਸਮਾਂ ਪਹਿਲਾਂ ਟੀਵੀ 'ਤੇ ਨੌਕਰਾਣੀ ਦਾ ਕਾਰਨਾਮਾ ਦੇਖਿਆ ਸੀ। ਜਦੋਂ ਉਸ ਦੇ ਪਰਿਵਾਰਕ ਮੈਂਬਰ ਬਿਮਾਰ ਹੋ ਗਏ ਤਾਂ ਉਸ ਨੂੰ ਆਪਣੀ ਨੌਕਰਾਣੀ 'ਤੇ ਵੀ ਸ਼ੱਕ ਹੋਇਆ ਅਤੇ ਘਰ ਅਤੇ ਰਸੋਈ ਵਿਚ ਕੈਮਰੇ ਲਗਾ ਦਿੱਤੇ, ਜਿਸ ਬਾਰੇ ਨੌਕਰਾਣੀ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ।


ਇਹ ਵੀ ਪੜ੍ਹੋ: J&k ਦੇ ਮੁੱਖ ਮੰਤਰੀ ਵਜੋਂ ਉਮਰ ਅਬਦੁੱਲਾ ਨੇ ਚੁੱਕੀ ਸਹੁੰ, ਜਾਣੋ ਕੌਣ-ਕੌਣ ਬਣਿਆ ਮੰਤਰੀ