ਨਵੀਂ ਦਿੱਲੀ: ਸੋਮਵਾਰ ਤੋਂ ਫੈਸਟੀਵਵਲ ਹਫਤਾ ਸ਼ੁਰੂ ਹੋ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਅਖੀਰ 'ਚ ਹਵਾਈ ਕਿਰਾਏ 'ਚ ਗਿਰਾਵਟ ਵੇਖੀ ਗਈ ਹੈ। ਆਮ ਤੌਰ 'ਤੇ ਫੈਸਟੀਵਲ ਸੀਜ਼ਨ 'ਚ ਮੰਗ ਵਧਣ ਕਾਰਨ ਹਵਾਈ ਸਫਰ ਦਾ ਕਿਰਾਇਆ ਵਧ ਜਾਂਦਾ ਸੀ। ਜਾਣਕਾਰਾਂ ਦਾ ਮੰਨਣਾ ਹੈ ਕਿ ਕੁਝ ਰੂਟਾਂ 'ਤੇ ਜਹਾਜ਼ਾਂ ਦੀ ਆਵਾਜਾਈ ਵਧਾਉਣ ਕਾਰਨ ਰੇਟ ਘਟੇ ਹਨ।

ਯਾਤਰਾ ਡੌਟਕੌਮ ਨੇ ਦੱਸਿਆ ਕਿ ਦਿੱਲੀ-ਮੁੰਬਈ ਤੇ ਹੈਦਰਾਬਾਦ-ਦਿੱਲੀ ਦੇ ਕਿਰਾਏ 'ਚ 38 ਫੀਸਦੀ ਤੇ 32 ਫੀਸਦੀ ਗਿਰਾਵਟ ਵੇਖੀ ਗਈ ਹੈ। ਆਨਲਾਈਨ ਸੇਵਾ ਦੇਣ ਵਾਲੇ ਪੋਰਟਲ ਮੁਤਾਬਕ ਦੀਵਾਲੀ ਤੋਂ ਪਹਿਲਾਂ ਦਿੱਲੀ ਤੇ ਮੁੰਬਈ ਤੱਕ ਦੀਆਂ ਉਡਾਨਾਂ ਲਈ ਕਿਰਾਇਆ 2500 ਤੋਂ ਲੈ ਕੇ 3000 ਰੁਪਏ ਵਿਚਾਲੇ ਸ਼ੁਰੂ ਹੁੰਦਾ ਹੈ। ਇਸੇ ਤਰ੍ਹਾਂ ਚੇਨਈ ਤੋਂ ਦਿੱਲੀ ਵਿਚਾਲੇ ਕਿਰਾਏ ਦੀ ਸੀਮਾ 4200 ਤੋਂ 5000 ਵਿਚਾਲੇ ਹੈ।

ਹੈਦਰਾਬਾਦ ਤੋਂ ਦਿੱਲੀ ਵਿਚਾਲੇ ਕਿਰਾਇਆ 4500 ਰੁਪਏ ਤੋਂ ਲੈ ਕੇ 5500 ਰੁਪਏ ਤੱਕ ਹੈ। ਹਾਲਾਂਕਿ ਹੁਣ ਜਦ ਏਅਰ ਫੇਅਰ 'ਚ 38-32 ਫੀਸਦੀ ਦੀ ਘਾਟ ਆਈ ਹੈ ਤਾਂ ਆਨਲਾਈਨ ਟਿਕਟਾਂ ਬੁਕ ਕਰਨ 'ਚ ਮੇਕ ਮਾਈ ਟ੍ਰਿਪ 'ਤੇ ਦਿੱਲੀ-ਮੁੰਬਈ ਦੇ ਕਿਰਾਏ 'ਚ 2000 ਦੇ ਦਾਇਰੇ 'ਚ ਵਿਖਾਈ ਦੇ ਰਹੇ ਹਨ।

ਕਲੀਅਰ ਟ੍ਰਿਪ ਦੇ ਮੁਖੀ ਬਾਲੂ ਰਾਮਚੰਦ੍ਰਨ ਨੇ ਕਿਹਾ ਕਿ ਸਾਰੀਆਂ ਕੰਪਨੀਆਂ ਵੱਲੋਂ ਘੱਟ ਕਿਰਾਏ ਦੇ ਨਾਲ ਜ਼ਿਆਦਾ ਪਾਵਰ ਲਾਉਣ ਨਾਲ ਕਿਰਾਇਆ ਘਟ ਗਿਆ ਹੈ। ਦਿੱਲੀ-ਬੰਗਲੁਰੁ ਤੇ ਮੁੰਬਈ-ਗੋਵਾ ਦੇ ਕਿਰਾਏ 'ਚ 15 ਤੋਂ 19 ਫੀਸਦੀ ਦਾ ਵਾਧਾ ਹੋਇਆ ਹੈ।