Government Jobs: ਸਰਕਾਰੀ ਸੈਕਟਰ ਵਿਚ ਅੱਜ-ਕੱਲ੍ਹ ਲਗਾਤਾਰ ਨੌਕਰੀਆਂ ਘੱਟ ਰਹੀਆਂ ਹਨ। ਅਜਿਹੇ ਵਿਚ ਬਹੁਤੇ ਨੌਜਵਾਨਾਂ ਨੂੰ ਨੌਕਰੀਆਂ ਲਈ ਸਖ਼ਤ ਮਿਹਨਤ ਤੇ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ। ਪੁਲਿਸ ਤੇ ਫੌਜ ਆਦਿ ਵਿਚ ਭਰਤੀ ਤੋਂ ਨੌਜਵਾਨਾਂ ਨੂੰ ਵੱਡੀ ਆਸ ਹੁੰਦੀ ਹੈ ਕਿਉਂਕਿ ਇਨ੍ਹਾਂ ਭਰਤੀਆਂ ਤਹਿਤ ਵੱਡੀ ਗਿਣਤੀ ਅਸਾਮੀਆਂ ਭਰੀਆਂ ਜਾਂਦੀਆਂ ਹਨ।


ਹੁਣ ਜੰਮੂ ਕਸ਼ਮੀਰ ਪੁਲਿਸ ਗ੍ਰਹਿ ਵਿਭਾਗ ਵੱਲੋਂ ਬੰਪਰ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਵਿਚ 4002 ਅਸਾਮੀਆਂ ਦਾ ਐਲਾਨ ਕੀਤਾ ਗਿਆ ਹੈ। ਜਿਹੜੇ ਨੌਜਵਾਨ ਪੁਲਿਸ ਵਿਚ ਭਰਤੀ ਹੋਣ ਲਈ ਮਿਹਨਤ ਕਰ ਰਹੇ ਹਨ, ਉਨ੍ਹਾਂ ਲਈ ਇਹ ਭਰਤੀ ਇਕ ਸੁਨਹਿਰਾ ਮੌਕਾ ਹੈ। ਆਓ ਤੁਹਾਨੂੰ ਇਸ ਭਰਤੀ ਸਬੰਧੀ ਵੇਰਵੇ ਦੱਸੀਏ -



ਅਪਲਾਈ ਕਰਨ ਦੀ ਮਿਤੀ


ਜੰਮੂ ਕਸ਼ਮੀਰ ਪੁਲਿਸ ਭਰਤੀ 2024 ਲਈ 30 ਜੁਲਾਈ 2024 ਤੋਂ ਅਪਲਾਈ ਹੋਣਾ ਸ਼ੁਰੂ ਹੋਵੇਗਾ। ਅਪਲਾਈ ਕਰਨ ਲਈ ਜੰਮੂ ਕਸ਼ਮੀਰ ਸਰਵਿਸ ਸਲੈਕਸ਼ਨ ਬੋਰਡ ਦੀ ਅਧਿਕਾਰਤ ਵੈੱਬਸਾਈਟ https://jkssb.nic.in/ ਹੈ। ਅਪਲਾਈ ਕਰਨ ਲਈ ਆਖਰੀ ਮਿਤੀ 29 ਅਗਸਤ 2024 ਹੈ।


ਅਸਾਮੀਆਂ ਦੀ ਵੰਡ


ਇਸ ਭਰਤੀ ਪ੍ਰੀਕਿਰਿਆ ਦੇ ਤਹਿਤ ਕਾਂਸਟੇਬਲ (ਫੋਟੋਗ੍ਰਾਫਰ) ਦੀਆਂ 22, ਕਾਂਸਟੇਬਲ ਐਗਜ਼ੀਕਿਊਟਿਵ ਪੁਲਿਸ (ਜੰਮੂ ਡਿਵਿਜ਼ਨ) ਦੀਆਂ 1249, ਕਾਂਸਟੇਬਲ (ਟੈਲੀਕਮਿਊਨਿਕੇਸ਼ਨ) ਦੀਆਂ 502, ਕਾਂਸਟੇਬਲ (ਆਰਮਡ/ਆਈਆਰਪੀ) ਦੀਆਂ 1689, ਕਾਂਸਟੇਬਲ (ਐਸਡੀਆਰਐਫ) ਦੀਆਂ 100 ਅਤੇ ਕਾਂਸਟੇਬਲ ਐਗਜ਼ੀਕਿਊਟਿਵ ਪੁਲਿਸ (ਕਸ਼ਮੀਰ ਡਿਵਿਜ਼ਨ) ਦੀਆਂ 440 ਅਸਾਮੀਆਂ ਹਨ।


ਉਮਰ ਸੀਮਾ ਅਤੇ ਵਿਦਿਅਕ ਯੋਗਤਾ


ਇਨ੍ਹਾਂ ਅਸਾਮੀਆਂਂ ਦੇ ਲਈ ਜਨਰਲ ਵਰਗ ਦੇ ਉਮੀਦਵਾਰਾਂ ਦੀ ਉਮਰ ਸੀਮਾਂ 18 ਤੋਂ ਲੈ ਕੇ 28 ਸਾਲ ਹੈ। ਹੋਰਨਾਂ ਰਾਖਵੀਆਂਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਰਾਖਵੇਂਕਰਨ ਦੇ ਨਿਯਮਾਂ ਮੁਤਾਬਿਕ ਉਮਰ ਹੱਦ ਵਿਚ ਛੋਟ ਮਿਲੇਗੀ। 


ਅਸਾਮੀਆਂ ਲਈ ਅਰਜੀ ਦੇਣ ਦੀ ਫੀਸ ਜਨਰਲ ਵਰਗ ਲਈ 700 ਰੁਪਏ ਹੈ, ਪਰ ਰਾਖਵੀਆਂ ਸ਼੍ਰੇਣੀਆਂ ਐੱਸਸੀ, ਐੱਸਟੀ, ਈਡਬਲਿਊਐੱਸ ਲਈ ਅਰਜ਼ੀ ਫੀਸ 600 ਰੁਪਏ ਹੈ। ਅਰਜ਼ੀ ਦੇਣ ਤੋਂ ਬਾਅਦ ਉਮੀਦਵਾਰਾਂ ਦੀ ਲਿਖਤ ਪ੍ਰੀਖਿਆ ਹੋਵੇਗੀ। ਇਸ ਪ੍ਰੀਖਿਆ ਵਿਚੋਂ ਸ਼ਾਰਟਲਿਸਟ ਹੋਏ ਉਮੀਦਵਾਰਾਂ ਦਾ ਫਿਜੀਕਲ ਸਟੈਂਡਰਡ ਟੈਸਟ (PST) ਅਤੇ ਫਿਜੀਕਲ ਇੰਡਿਊਰੇਂਸ ਟੈਸਟ (PET) ਹੋਵੇਗਾ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।