ਬੰਗਲੁਰੂ: ਗ੍ਰੇਟਾ ਥਨਬਰਗ (Greta Thunberg) ਟੂਲਕਿੱਟ ਮਾਮਲੇ 'ਤੇ ਵੱਡਾ ਐਕਸ਼ਨ ਲੈਂਦਿਆਂ ਬੰਗਲੂਰੂ ਤੋਂ ਵਾਤਾਵਰਨ ਕਾਰਕੁਨ ਗ੍ਰਿਫ਼ਤਾਰ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ‘ਟੂਲਕਿੱਟ’ ਕੇਸ (Toolkit Case) ‘ਚ ਇਹ ਪਹਿਲੀ ਗ੍ਰਿਫ਼ਤਾਰੀ ਹੋਈ ਹੈ। ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਬੰਗਲੁਰੂ ਤੋਂ 21 ਸਾਲਾ ਕਲਾਈਮੇਟ ਐਕਟੀਵਿਸਟ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਹੈ।


ਦੱਸ ਦਈਏ ਕਿ ਦਿਸ਼ਾ ਰਵੀ ਫ੍ਰਾਈਡੇ ਫਾਰ ਫਿਊਚਰ ਕੰਪੇਨ ਦੀ ਫਾਉਂਡਰ ਮੈਂਬਰਾਂ ਵਿੱਚੋਂ ਇੱਕ ਹੈ। 4 ਫਰਵਰੀ ਨੂੰ ਦਿੱਲੀ ਪੁਲਿਸ ਨੇ ‘ਟੂਲਕਿੱਟ’ ਨੂੰ ਲੈ ਕੇ ਕੇਸ ਦਰਜ ਕੀਤਾ ਸੀ। ਇਸ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿਸ਼ਾ ਰਵੀ ਕੇਸ ਦੀ ਇੱਕ ਕੜੀ ਹੈ। ਸ਼ੁਰੂਆਤੀ ਪੁੱਛਗਿੱਛ ‘ਚ ਦਿਸ਼ਾ ਨੇ ਦੱਸਿਆ ਕਿ ਉਸ ਨੇ ‘ਟੂਲਕਿੱਟ’ ‘ਚ ਕੁਝ ਚੀਜ਼ਾਂ ਐਡਿਟ ਕੀਤੀਆਂ ਤੇ ਫਿਰ ਉਸ ਨੇ ਕੁਝ ਚੀਜ਼ਾਂ ਜੋੜੀਆਂ ਤੇ ਅੱਗੇ ਭੇਜੀਆਂ ਸੀ। ਫਿਲਹਾਲ ਅੱਗੇ ਹੋਰ ਪੁੱਛਗਿੱਛ ਜਾਰੀ ਹੈ।


ਦੱਸ ਦਈਏ ਕਿ ‘ਟੂਲਕਿੱਟ’ ਸਬੰਧੀ ਐਫਆਈਆਰ ‘ਚ ਦਿੱਲੀ ਪੁਲਿਸ ਨੇ 4 ਫਰਵਰੀ ਨੂੰ ਆਈਪੀਸੀ ਦੀ ਧਾਰਾ 124 ਏ (ਦੇਸ਼ ਧ੍ਰੋਹ), 153 ਏ (ਧਾਰਮਿਕ ਆਧਾਰਾਂ 'ਤੇ ਵੱਖ-ਵੱਖ ਸਮੂਹਾਂ ਵਿੱਚ ਦੁਸ਼ਮਣੀ ਪੈਦਾ ਕਰਨਾ), 153 ਤੇ 120 ਬੀ ਤਹਿਤ ਕੇਸ ਦਰਜ ਕੀਤੇ ਗਏ ਸੀ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੀਪੀ ਕ੍ਰਾਈਮ ਪ੍ਰਵੀਰ ਰੰਜਨ ਨੇ ਦੱਸਿਆ ਸੀ ਕਿ ਐਫਆਈਆਰ ਵਿੱਚ ਕਿਸੇ ਵੀ ਵਿਅਕਤੀ ਦਾ ਨਾਂ ਨਹੀਂ। ਟਵੀਟ ਅਤੇ ਟੂਲਕਿੱਟ ਦੀ ਜਾਂਚ ਕੀਤੀ ਜਾ ਰਹੀ ਹੈ।


ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ‘ਟੂਲਕਿੱਟ’ ਖਾਲਿਸਤਾਨ ਪੱਖੀ ਸੰਸਥਾ ਵੱਲੋਂ ਤਿਆਰ ਕੀਤੀ ਗਈ ਹੈ। ‘ਟੂਲਕਿੱਟ’ ਦੇ ਨਿਰਮਾਤਾ ਜਿਸ ਨੇ ਕਿਸਾਨਾਂ ਦੀ ਕਾਰਗੁਜ਼ਾਰੀ ਦੇ ਸਬੰਧ ਵਿੱਚ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾਇਆ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।


ਇਹ ਵੀ ਪੜ੍ਹੋ: ਖੇਤੀਬਾੜੀ ਮੰਤਰੀ ਦਾ ਯੂ-ਟਰਨ, ਸ਼ਹੀਦ ਕਿਸਾਨਾਂ ਬਾਰੇ ਟਿੱਪਣੀ ਲਈ ਮੰਗੀ ਮਾਫੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904