ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ 'ਚ ਅੱਜ ਜੀਐਸਟੀ ਕੌਂਸਲ ਦੀ ਬੈਠਕ ਹੋਵੇਗੀ। ਇਸ 'ਚ ਕੋਵਿਡ-19 ਨਾਲ ਜੁੜੀਆਂ ਜ਼ਰੂਰੀ ਚੀਜ਼ਾ ਤੇ ਬਲੈਕ ਫੰਗਸ ਦੀਆਂ ਦਵਾਈਆਂ ਤੇ ਜੀਐਸਟੀ ਰੇਟ 'ਚ ਕਟੌਤੀ 'ਤੇ ਫੈਸਲਾ ਲਿਆ ਜਾ ਸਕਦਾ ਹੈ। ਮੀਟਿੰਗ 'ਚ ਗਰੁੱਪ ਆਫ ਮਨਿਸਟਰ ਦੀਆਂ ਸਿਫਾਰਸ਼ਾਂ 'ਤੇ ਵਿਚਾਰ ਕੀਤਾ ਜਾਵੇਗਾ।


ਦਰਅਸਲ, 28 ਮਈ ਨੂੰ ਜੀਐਸਟੀ ਕਾਊਂਸਿਲ ਦੀ ਪਿਛਲੀ ਬੈਠਕ 'ਚ ਟੀਕੇ, ਦਵਾਈਆਂ, ਟੈਸਟ ਕਿੱਟ ਤੇ ਵੈਂਟੀਲੇਟਰ ਸਮੇਤ ਕੋਵਿਡ-19 ਜ਼ਰੂਰੀ ਵਸਤੂਆਂ ਤੇ ਜੀਐਸਟੀ 'ਚ ਛੋਟ ਦੇਣ ਲਈ ਗਰੁੱਪ ਆਫ ਮਿਨਿਸਟਰ ਦੇ ਗਠਨ ਦਾ ਫੈਸਲਾ ਲਿਆ ਗਿਆ ਸੀ। ਜੀਐਐਮ ਨੇ ਆਪਣੀ ਰਿਪੋਰਟ 7 ਜੂਨ ਨੂੰ ਸੌਂਪ ਦਿੱਤੀ ਤੇ ਅੱਜ ਦੀ ਬੈਠਕ 'ਚ ਇਸ 'ਤੇ ਚਰਚਾ ਹੋਵੇਗੀ।


ਬੈਠਕ 'ਚ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਤ ਮੰਤਰੀ ਹੋਣਗੇ ਸ਼ਾਮਲ


ਜੀਐਸਟੀ ਕਾਊਂਸਿਲ ਦੀ ਵਰਚੂਅਲ ਬੈਠਕ 'ਚ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਨਾਲ-ਨਾਲ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਤ ਮੰਤਰੀ ਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਉੱਤਰ ਪ੍ਰਦੇਸ਼ ਦੇ ਵਿੱਤ ਮੰਤਰੀ ਸੁਰੇਸ਼ ਕੁਮਾਰ ਖੰਨਾ ਨੇ ਬੁੱਧਵਾਰ ਕਿਹਾ ਕਿ ਸੂਬੇ ਮਰੀਜ਼ਾਂ ਦੀ ਸੁਵਿਧਾ ਲਈ ਕੋਵਿਡ-19 ਲਈ ਲੋੜੀਂਦੀਆਂ ਚੀਜ਼ਾਂ ਤੇ ਟੈਕਸ ਚ ਕਟੌਤੀ ਦੇ ਪੱਖ 'ਚ ਹਨ। ਪਰ ਟੈਕਸ ਤੇ ਜੀਐਸਟੀ ਪਰਿਸ਼ਦ ਦੇ ਫੈਸਲੇ ਨੂੰ ਸਵੀਕਾਰ ਕਰੇਗਾ। ਖੰਨਾ ਜੀਓਐਮ ਦੇ ਮੈਂਬਰ ਵੀ ਹਨ।


5 ਤੋਂ 8 ਫੀਸਦ ਤਕ ਲੱਗ ਰਿਹਾ ਜੀਐਸਟੀ


ਜੀਓਐਮ ਨੂੰ ਕੋਵਿਡ-19 ਇਲਾਜ ਲਈ ਕੰਮ ਆਉਣ ਵਾਲੀਆਂ ਦਵਾਈਆਂ, ਟੈਸਟ ਕਿੱਟ, ਵੈਕਸੀਨ, ਮੈਡੀਕਲ ਗ੍ਰੇਡ ਆਕਸੀਜਨ, ਪਲੱਸ ਆਕਸੀਮੀਟਰ, ਹੈਂਡ ਸੈਨੇਟਾਇਜ਼ਰ, ਆਕਸੀਜਨ ਥੈਰੇਪੀ ਉਪਕਰਣ, ਪੀਪੀਈ ਕਿੱਟ, ਐਨ 95 ਮਾਸਕ, ਸਰਜੀਕਲ ਮਾਸਕ, ਥਰਮਾਮੀਟਰ ਤੇ ਜੀਐਸਟੀ 'ਚ ਰਿਆਇਤ ਜਾਂ ਛੋਟ 'ਤੇ ਰਿਪੋਰਟ ਦੇਣੀ ਸੀ।


ਟੀਕੇ ਤੇ ਕੌਟਨ ਮਾਸਕ ਤੇ ਜਿੱਥੇ 5 ਫੀਸਦ ਟੈਕਸ ਲੱਗਦਾ ਹੈ ਉੱਥੇ ਹੀ ਇਨ੍ਹਾਂ 'ਚੋਂ ਜ਼ਿਆਦਾਤਰ ਆਇਟਮਾਂ 12 ਫੀਸਦ ਟੈਕਸ ਸਲੈਬ 'ਚ ਆਉਂਦੇ ਹਨ। ਟੈਸਟ ਕਿੱਟ, ਦਵਾਈਆਂ, ਮੈਡੀਕਲ ਆਕਸੀਜਨ, ਆਕਸੀਜਨ ਕੰਸਟ੍ਰੇਟਰ ਤੇ ਵੈਂਟੀਲੇਟਰ 12 ਫੀਸਦ ਟੈਕਸ ਦਾਇਰੇ 'ਚ ਆਉਂਦੇ ਹਨ। ਅਲਕੋਹਲ-ਅਧਾਰਤ ਸੈਨੀਟਾਇਜ਼ਰ, ਹੈਂਡ ਵਾਸ਼ ਜੈੱਲ, ਥਰਮਾਮੀਟਰ ਤੇ 18 ਫੀਸਦ ਜੀਐਸਟੀ ਲੱਗਦਾ ਹੈ। ਪੱਛਮੀ ਬੰਗਾਲ ਤੇ ਪੰਜਾਬ ਜਿਹੇ ਕਾਊਂਸਿਲ ਦੇ ਕਈ ਮੈਂਬਰ ਸੂਬਿਆਂ ਦੇ ਕੋਵਿਡ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਤੇ ਜੀਐਸਟੀ ਤੋਂ ਚੋਟ ਦੇਣ ਦੀ ਮੰਗ ਤੋਂ ਬਾਅਦ ਜੀਓਐਮ ਦਾ ਗਠਨ ਕੀਤਾ ਗਿਆ ਸੀ।