GST Rules: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ GST ਕੌਂਸਲ ਨੇ ਅੱਜ ਕੱਪੜਿਆਂ 'ਤੇ GST ਦੀਆਂ ਦਰਾਂ ਵਧਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ। ਜੀਐਸਟੀ ਕੌਂਸਲ ਨੇ ਪਹਿਲਾਂ ਕੱਪੜਿਆਂ 'ਤੇ ਜੀਐਸਟੀ ਦੀਆਂ ਦਰਾਂ ਨੂੰ 5 ਫੀਸਦੀ ਤੋਂ ਵਧਾ ਕੇ 7 ਫੀਸਦੀ ਕਰਨ ਦਾ ਫੈਸਲਾ ਕੀਤਾ ਸੀ। ਕਈ ਰਾਜ ਤੇ ਟੈਕਸਟਾਈਲ ਯੂਨੀਅਨਾਂ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੀਆਂ ਸਨ।  



ਟੈਕਸਟਾਈਲ ਸੈਕਟਰ 'ਤੇ ਵਧੇ ਹੋਏ ਜੀਐਸਟੀ ਨੂੰ ਟਾਲਣ 'ਤੇ ਚਰਚਾ
ਜੀਐਸਟੀ ਕੌਂਸਲ ਨੇ ਫੈਸਲਾ ਕੀਤਾ ਸੀ ਕਿ 1 ਜਨਵਰੀ 2022 ਤੋਂ ਟੈਕਸਟਾਈਲ ਉਤਪਾਦਾਂ 'ਤੇ ਜੀਐਸਟੀ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤਾ ਜਾਵੇਗਾ, ਪਰ ਰਾਜ ਸਰਕਾਰਾਂ ਤੇ ਟੈਕਸਟਾਈਲ ਉਦਯੋਗ ਜੀਐਸਟੀ ਦਰ ਵਿੱਚ ਵਾਧੇ ਦਾ ਵਿਰੋਧ ਕਰ ਰਹੇ ਹਨ। ਇਸ ਲਈ ਜੀਐਸਟੀ ਕੌਂਸਲ ਦੀ ਅੱਜ ਦੀ ਮੀਟਿੰਗ ਵਿੱਚ ਕੱਪੜਿਆਂ ਉੱਤੇ ਜੀਐਸਟੀ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰਨ ਦੇ ਫੈਸਲੇ ਨੂੰ ਟਾਲਣ ‘ਤੇ ਚਰਚਾ ਹੋਈ ਤੇ ਇਸ ਦਾ ਫੈਸਲਾ ਲਿਆ ਗਿਆ।

ਦੱਸ ਦਈਏ ਕਿ ਵਿੱਤ ਮੰਤਰਾਲੇ ਦੇ ਟਵਿੱਟਰ ਹੈਂਡਲ ਤੋਂ ਜਾਣਕਾਰੀ ਦਿੱਤੀ ਗਈ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਬਾਅਦ ਦੁਪਹਿਰ 3 ਵਜੇ (ਅਸਥਾਈ ਸਮੇਂ) 'ਤੇ ਪ੍ਰੈੱਸ ਕਾਨਫਰੰਸ ਕਰਨਗੇ ਤੇ GST ਕੌਂਸਲ ਦੇ ਫੈਸਲਿਆਂ ਬਾਰੇ ਜਾਣਕਾਰੀ ਦੇਣਗੇ। ਇਸ ਸਬੰਧੀ ਪੀਆਈਬੀ ਦੇ ਟਵੀਟ ਨੂੰ ਵਿੱਤ ਮੰਤਰਾਲੇ ਤੋਂ ਰੀਟਵੀਟ ਕੀਤਾ ਗਿਆ ਹੈ।

ਦਿੱਲੀ ਸਮੇਤ ਕਈ ਸੂਬਿਆਂ ਨੇ ਵਿਰੋਧ ਜਤਾਇਆ ਸੀ
ਪ੍ਰੀਸ਼ਦ ਦੀ 17 ਸਤੰਬਰ ਨੂੰ ਹੋਈ ਆਖਰੀ ਬੈਠਕ 'ਚ ਜੁੱਤੀਆਂ ਤੇ ਕੱਪੜਿਆਂ 'ਤੇ ਜੀਐੱਸਟੀ ਦਰ ਨੂੰ ਸੋਧਣ ਦਾ ਫੈਸਲਾ ਲਿਆ ਗਿਆ ਸੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਫੈਸਲਾ ਆਮ ਆਦਮੀ ਲਈ ਹਿਤੈਸ਼ੀ ਨਹੀਂ ਹੈ ਅਤੇ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਤਾਮਿਲਨਾਡੂ ਦੇ ਵਿੱਤ ਮੰਤਰੀ ਪੀ ਤਿਆਗਰਾਜਨ ਨੇ ਕਿਹਾ ਕਿ ਜੀਐਸਟੀ ਕੌਂਸਲ ਦੀ ਮੀਟਿੰਗ ਦੇ ਇਸ ਸਿੰਗਲ ਏਜੰਡੇ ਦਾ ਕਈ ਰਾਜਾਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਇਸ ਕਦਮ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਇਸ ਸਮੇਂ ਜੀਐਸਟੀ ਦੇ ਚਾਰ ਸਲੈਬ ਹਨ।
ਵਰਤਮਾਨ ਵਿੱਚ, ਜੀਐਸਟੀ ਦਰਾਂ ਦੇ ਚਾਰ ਸਲੈਬ ਹਨ। 5 ਫੀਸਦੀ, 12 ਫੀਸਦੀ, 18 ਫੀਸਦੀ ਤੇ 28 ਫੀਸਦੀ। ਜੀਐੱਸਟੀ ਦੇ 12 ਫ਼ੀਸਦੀ ਅਤੇ 18 ਫ਼ੀਸਦੀ ਸਲੈਬ ਨੂੰ ਮਿਲਾ ਕੇ ਇੱਕ ਸਲੈਬ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੂਬਿਆਂ ਦੇ ਵਿੱਤ ਮੰਤਰੀ ਟੈਕਸਟਾਈਲ 'ਤੇ ਜੀਐਸਟੀ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰਨ ਦਾ ਵਿਰੋਧ ਕਰ ਰਹੇ ਸਨ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।


 



ਇਹ ਵੀ ਪੜ੍ਹੋ : Omicron Symptoms: ਸਰੀਰ 'ਚ ਨਜ਼ਰ ਆਉਣ ਇਹ ਲੱਛਣ ਤਾਂ ਹੋ ਜਾਵੋ ਸਾਵਧਾਨ! ਹੋ ਸਕਦਾ ਓਮੀਕਰੋਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490