Gujarat Assembly Election 2022: ਗੁਜਰਾਤ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਦੁਪਹਿਰ 12 ਵਜੇ ਕੀਤਾ ਜਾਵੇਗਾ। ਅੱਜ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਹੋਵੇਗੀ, ਜਿਸ 'ਚ ਤਰੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਗੁਜਰਾਤ ਵਿਧਾਨ ਸਭਾ ਚੋਣਾਂ ਲਈ ਭਾਜਪਾ ਅਤੇ ਕਾਂਗਰਸ ਨੇ ਪਹਿਲਾਂ ਹੀ ਕਮਰ ਕੱਸ ਲਈ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਐਂਟਰੀ ਨੇ ਇਸ ਵਾਰ ਮੁਕਾਬਲਾ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ।
ਦੱਸ ਦੇਈਏ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ 22 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕੀਤੀ ਹੈ। ਪਾਰਟੀ ਹੁਣ ਤੱਕ 108 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। 'ਆਪ' ਇਕਲੌਤੀ ਸਿਆਸੀ ਪਾਰਟੀ ਹੈ ਜਿਸ ਨੇ ਗੁਜਰਾਤ ਚੋਣਾਂ ਲਈ 100 ਤੋਂ ਵੱਧ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਗੁਜਰਾਤ ਵਿੱਚ 182 ਵਿਧਾਨ ਸਭਾ ਸੀਟਾਂ ਹਨ।
2017 'ਚ ਭਾਜਪਾ ਨੂੰ ਬਹੁਮਤ ਮਿਲਿਆ ਸੀ
2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 182 ਸੀਟਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ, ਭਾਜਪਾ ਨੇ 99 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਜਦਕਿ ਕਾਂਗਰਸ ਨੂੰ 80 ਸੀਟਾਂ ਮਿਲੀਆਂ ਹਨ। ਜੇਕਰ ਦੋਵਾਂ ਵਿਚਾਲੇ ਫਰਕ ਦੇਖਿਆ ਜਾਵੇ ਤਾਂ ਸਿਰਫ 19 ਸੀਟਾਂ ਦਾ ਫਰਕ ਸੀ, ਇਸ ਨੂੰ ਕੰਡਿਆਂ ਦਾ ਮੁਕਾਬਲਾ ਕਿਹਾ ਜਾ ਸਕਦਾ ਹੈ। 2017 ਵਿੱਚ, ਗੁਜਰਾਤ ਵਿੱਚ 9 ਦਸੰਬਰ ਅਤੇ 14 ਦਸੰਬਰ ਨੂੰ ਦੋ ਪੜਾਵਾਂ ਵਿੱਚ ਚੋਣਾਂ ਹੋਈਆਂ। ਗੁਜਰਾਤ ਵਿੱਚ ਬਹੁਮਤ ਦਾ ਅੰਕੜਾ 92 ਹੈ। ਦੱਸਣਯੋਗ ਹੈ ਕਿ ਸਾਲ 2017 'ਚ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 89 ਸੀਟਾਂ ਲਈ ਹੋਈ ਵੋਟਿੰਗ 'ਚ 66.75 ਫੀਸਦੀ ਵੋਟਿੰਗ ਹੋਈ ਸੀ। ਦੂਜੇ ਪੜਾਅ 'ਚ 68.70 ਫੀਸਦੀ ਵੋਟਿੰਗ ਹੋਈ। ਇਸ ਪੜਾਅ 'ਚ 93 ਸੀਟਾਂ 'ਤੇ ਵੋਟਿੰਗ ਹੋਈ।
ਭਾਜਪਾ 1995 ਤੋਂ ਲਗਾਤਾਰ ਗੁਜਰਾਤ ਵਿੱਚ ਸੱਤਾ ਵਿੱਚ ਹੈ। ਨਰਿੰਦਰ ਮੋਦੀ ਗੁਜਰਾਤ ਦੇ 22ਵੇਂ ਮੁੱਖ ਮੰਤਰੀ ਬਣੇ ਅਤੇ ਲਗਾਤਾਰ 13 ਸਾਲ ਇਸ ਅਹੁਦੇ 'ਤੇ ਰਹੇ। ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਰਹਿਣ ਤੋਂ ਬਾਅਦ ਮੋਦੀ 2014 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਅਤੇ ਫਿਰ ਆਨੰਦੀਬੇਨ ਪਟੇਲ ਗੁਜਰਾਤ ਵਿੱਚ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ