Gujarat Assembly Election 2022: ਗੁਜਰਾਤ ਵਿੱਚ ਪਹਿਲੇ ਪੜਾਅ ਵਿੱਚ 89 ਵਿਧਾਨ ਸਭਾ ਸੀਟਾਂ 'ਤੇ ਕੁੱਲ 2 ਕਰੋੜ 39 ਲੱਖ 76 ਹਜ਼ਾਰ 670 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਇਨ੍ਹਾਂ 89 ਵਿਧਾਨ ਸਭਾ ਸੀਟਾਂ ਲਈ 39 ਸਿਆਸੀ ਪਾਰਟੀਆਂ ਦੇ ਕੁੱਲ 788 ਉਮੀਦਵਾਰ ਚੋਣ ਮੈਦਾਨ ਵਿੱਚ ਸਨ। 93 ਵਿਧਾਨ ਸਭਾ ਹਲਕੇ ਜੋ ਵੋਟਿੰਗ ਦੇ ਦੂਜੇ ਪੜਾਅ ਦਾ ਹਿੱਸਾ ਹਨ, ਉੱਤਰੀ ਅਤੇ ਮੱਧ ਗੁਜਰਾਤ ਦੇ 14 ਜ਼ਿਲ੍ਹਿਆਂ ਵਿੱਚ ਫੈਲੇ ਹੋਏ ਹਨ, ਜਿਨ੍ਹਾਂ ਵਿੱਚ ਅਹਿਮਦਾਬਾਦ, ਵਡੋਦਰਾ ਅਤੇ ਗਾਂਧੀਨਗਰ ਦੇ ਵੱਕਾਰੀ ਹਲਕਿਆਂ ਸ਼ਾਮਲ ਹਨ। ਦੂਜੇ ਪੜਾਅ 'ਚ ਜਿਨ੍ਹਾਂ ਪ੍ਰਮੁੱਖ ਹਲਕਿਆਂ 'ਚ ਵੋਟਾਂ ਪੈਣਗੀਆਂ, ਉਨ੍ਹਾਂ 'ਚ ਘਾਟਲੋਡੀਆ, ਵਿਰਾਮਗਾਮ, ਗਾਂਧੀਨਗਰ ਸਾਊਥ ਆਦਿ ਸ਼ਾਮਲ ਹਨ। ਗੁਜਰਾਤ ਚੋਣਾਂ ਦੇ ਦੂਜੇ ਪੜਾਅ 'ਚ 12 ਫੀਸਦੀ ਘੱਟ ਵੋਟਿੰਗ ਹੋਈ ਹੈ।


ਦੱਖਣੀ ਗੁਜਰਾਤ 'ਚ ਕਿਸ ਨੂੰ ਕਿੰਨੀਆਂ ਸੀਟਾਂ ਮਿਲੀਆਂ?


ਦੱਖਣੀ ਗੁਜਰਾਤ ਵਿੱਚ 35 ਵਿਧਾਨ ਸਭਾ ਸੀਟਾਂ ਹਨ। ਦੱਖਣੀ ਗੁਜਰਾਤ 'ਚ ਭਾਜਪਾ ਨੂੰ 24-28, ਕਾਂਗਰਸ ਨੂੰ 4-8, 'ਆਪ' ਨੂੰ 1-3 ਅਤੇ ਹੋਰਨਾਂ ਨੂੰ 0-2 ਸੀਟਾਂ ਮਿਲਣ ਦੀ ਉਮੀਦ ਹੈ। ਦੱਖਣੀ ਗੁਜਰਾਤ 'ਚ ਭਾਜਪਾ ਕਾਂਗਰਸ ਅਤੇ 'ਆਪ' ਤੋਂ ਕਾਫੀ ਅੱਗੇ ਹੈ।


ਉੱਤਰੀ ਗੁਜਰਾਤ


ਉੱਤਰੀ ਗੁਜਰਾਤ ਵਿੱਚ ਵੀ ਭਾਜਪਾ ਅੱਗੇ ਹੈ। ਉੱਤਰੀ ਗੁਜਰਾਤ 'ਚ ਭਾਜਪਾ ਨੂੰ 21-25, ਕਾਂਗਰਸ ਨੂੰ 6-10, 'ਆਪ' ਨੂੰ 0-1 ਅਤੇ ਹੋਰਨਾਂ ਨੂੰ 0-2 ਸੀਟਾਂ ਮਿਲਣ ਦੀ ਸੰਭਾਵਨਾ ਹੈ।
 
ਉੱਤਰੀ ਗੁਜਰਾਤ ਵਿੱਚ 2017 ਦੇ ਨਤੀਜੇ ਕਿਵੇਂ ਰਹੇ?


ਉੱਤਰੀ ਗੁਜਰਾਤ 'ਚ ਕਾਂਗਰਸ ਨੂੰ 17 ਸੀਟਾਂ ਮਿਲੀਆਂ, ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ 2022 'ਚ ਉਸ ਨੂੰ 6-10 ਸੀਟਾਂ ਮਿਲਣ ਦੀ ਉਮੀਦ ਹੈ। 2017 'ਚ ਭਾਜਪਾ ਨੂੰ 14 ਸੀਟਾਂ ਮਿਲੀਆਂ ਸਨ, ਇਸ ਵਾਰ ਭਾਜਪਾ ਨੂੰ 21-25 ਸੀਟਾਂ ਮਿਲ ਸਕਦੀਆਂ ਹਨ। 2017 'ਚ 'ਆਪ' ਨੂੰ ਕੋਈ ਸੀਟ ਨਹੀਂ ਮਿਲੀ ਪਰ 2022 'ਚ 'ਆਪ' ਨੂੰ 0-1 ਸੀਟਾਂ ਮਿਲ ਸਕਦੀਆਂ ਹਨ।
 
ਸੌਰਾਸ਼ਟਰ ਖੇਤਰ ਵਿੱਚ ਕਿੰਨੀਆਂ ਸੀਟਾਂ ਹਨ?


ਸੌਰਾਸ਼ਟਰ ਵਿੱਚ ਕੁੱਲ 54 ਵਿਧਾਨ ਸਭਾ ਸੀਟਾਂ ਹਨ। ਸੌਰਾਸ਼ਟਰ ਖੇਤਰ 'ਚ ਭਾਜਪਾ ਨੇ ਬੜ੍ਹਤ ਬਣਾਈ ਰੱਖੀ ਹੈ। ਭਾਜਪਾ ਦੇ ਖਾਤੇ 'ਚ 36 ਤੋਂ 40 ਸੀਟਾਂ, ਕਾਂਗਰਸ ਦੇ ਖਾਤੇ 'ਚ 8 ਤੋਂ 12 ਸੀਟਾਂ ਅਤੇ 'ਆਪ' ਦੇ ਖਾਤੇ 'ਚ 4 ਤੋਂ 6 ਸੀਟਾਂ ਅਤੇ ਹੋਰਨਾਂ ਦੇ ਖਾਤੇ 'ਚ 0 ਤੋਂ 2 ਸੀਟਾਂ ਆਉਣ ਦੀ ਸੰਭਾਵਨਾ ਹੈ।
 
ਗੁਜਰਾਤ ਵਿੱਚ ਵੋਟਿੰਗ ਖਤਮ ਹੋ ਗਈ ਹੈ। ਸੀ-ਵੋਟਰ ਨੇ ਏਬੀਪੀ ਨਿਊਜ਼ ਲਈ ਸਰਵੇਖਣ ਕੀਤਾ ਹੈ। ਇਸ ਸਰਵੇਖਣ ਵਿੱਚ ਤੀਹ ਹਜ਼ਾਰ ਤੋਂ ਵੱਧ ਲੋਕਾਂ ਤੋਂ ਜਾਣਕਾਰੀ ਲਈ ਗਈ ਹੈ।