ਅਹਿਮਦਾਬਾਦ : ਪੰਜਾਬ ਦੀ ਬਜਾਏ ਹੁਣ ਗੁਜਰਾਤ ਹੈਰੋਇਨ ਸਪਲਾਈ ਦੀ ਗੜ੍ਹ ਬਣਦਾ ਜਾ ਰਿਹਾ ਹੈ। ਗੁਜਰਾਤ ਤੋਂ ਲਗਾਤਾਰ ਹੈਰੋਇਨ ਫੜ੍ਹੀ ਜਾ ਰਹੀ ਹੈ। ਹੁਣ ਫਿਰ ਗੁਜਰਾਤ ਦੇ ਅਤਿਵਾਦ ਰੋਕੂ ਦਸਤੇ ਨੇ ਬੁੱਧਵਾਰ ਨੂੰ 200 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਜ਼ਬਤ ਕੀਤੀ ਹੈ।



ਹਾਸਲ ਜਾਣਕਾਰੀ ਮੁਤਾਬਕ ਗੁਜਰਾਤ ਦੇ ਅਤਿਵਾਦ ਰੋਕੂ ਦਸਤੇ ਨੇ ਬੁੱਧਵਾਰ ਨੂੰ ਭਾਰਤੀ ਤੱਟ ਰੱਖਿਅਕ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਤੱਟ ਤੋਂ ਦੂਰ ਅਰਬ ਸਾਗਰ ਵਿੱਚ ਇੱਕ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ ਤੋਂ 200 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਏਟੀਐਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਛੇ ਪਾਕਿਸਤਾਨੀ ਨਾਗਰਿਕਾਂ ਤੇ ਕਿਸ਼ਤੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।


 ਇਹ ਵੀ ਪੜ੍ਹੋ : AAP ਪੰਜਾਬ ਦੇ ਸਾਰੇ ਵਿਧਾਇਕ ਹੁਣ ਐਤਵਾਰ ਨੂੰ ਜਾਣਗੇ ਦਿੱਲੀ , ਅਰਵਿੰਦ ਕੇਜਰੀਵਾਲ ਦਾ ਆਇਆ ਸੱਦਾ

ਅਧਿਕਾਰੀ ਨੇ ਦੱਸਿਆ ਕਿ ਤੱਟ ਰੱਖਿਅਕ ਤੇ ਏਟੀਐਸ ਦੀ ਸਾਂਝੀ ਟੀਮ ਨੇ ਕੱਛ ਜ਼ਿਲ੍ਹੇ ਦੇ ਜਾਖਾਊ ਬੰਦਰਗਾਹ ਨੇੜੇ ਸਮੁੰਦਰ ਵਿੱਚ ਇੱਕ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਰੋਕਿਆ ਤੇ ਤਲਾਸ਼ੀ ਲੈਣ ’ਤੇ ਉਸ ਵਿਚੋਂ 40 ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਨੂੰ ਗੁਜਰਾਤ ਤੱਟ 'ਤੇ ਉਤਾਰਨ ਤੋਂ ਬਾਅਦ ਸੜਕ ਰਾਹੀਂ ਪੰਜਾਬ ਲਿਜਾਇਆ ਜਾਣਾ ਸੀ। ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ।


ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਗੁਜਰਾਤ ਦੇ ਅਤਿਵਾਦ ਰੋਕੂ ਦਸਤੇ ਨੇ ਬੁੱਧਵਾਰ ਨੂੰ ਭਾਰਤੀ ਤੱਟ ਰੱਖਿਅਕ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਤੱਟ ਤੋਂ ਦੂਰ ਅਰਬ ਸਾਗਰ ਵਿੱਚ ਇੱਕ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ ਤੋਂ 200 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਏਟੀਐਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਛੇ ਪਾਕਿਸਤਾਨੀ ਨਾਗਰਿਕਾਂ ਤੇ ਕਿਸ਼ਤੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।