ਹਰਿਆਣਾ: ਹਰਿਆਣਾ (Haryana ) 'ਚ ਹੁਣ 21 ਸਾਲ ਦੀ ਉਮਰ ਪਾਰ ਕਰ ਚੁੱਕੇ ਨੌਜਵਾਨ ਸ਼ਰਾਬ ਵੇਚਣ (Selling Liquor ) ਦਾ ਲਾਇਸੈਂਸ ਲੈ ਸਕਣਗੇ। ਹਰਿਆਣਾ ਸਰਕਾਰ (Haryana Government) ਨੇ ਲਾਇਸੈਂਸ ਦੇਣ ਦੀ ਉਮਰ ਸੀਮਾ 25 ਸਾਲ ਤੋਂ ਘਟਾ ਕੇ 21 ਸਾਲ ਕਰ ਦਿੱਤੀ ਹੈ। ਹੁਣ ਸ਼ਰਾਬ ਪੀਣ ਲਈ ਵੀ ਇਹੀ ਉਮਰ ਮੰਨੀ ਜਾਵੇਗੀ। ਇਹ ਫੈਸਲਾ ਦਿੱਲੀ ਸਰਕਾਰ ਦੀ ਤਰਜ਼ 'ਤੇ ਲਿਆ ਗਿਆ ਹੈ। ਹਰਿਆਣਾ ਆਬਕਾਰੀ (ਸੋਧ) ਬਿੱਲ, 2021 ਬੁੱਧਵਾਰ ਨੂੰ ਸਦਨ ਵਿੱਚ ਪਾਸ ਹੋ ਗਿਆ, ਜਿਸ ਨਾਲ ਇਸ ਦਾ ਰਾਹ ਪੱਧਰਾ ਹੋ ਗਿਆ।



ਕਾਂਗਰਸ ਵੱਲੋਂ ਇਸ ਸੋਧ 'ਤੇ ਵਿਧਾਇਕਾ ਕਿਰਨ ਚੌਧਰੀ ਤੇ ਗੀਤਾ ਭੁੱਕਲ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਵਿਕਰੀ ਤੇ ਸੇਵਨ ਲਈ ਅਧਿਕਾਰਤ ਉਮਰ ਵਧਾ ਕੇ 21 ਸਾਲ ਕਰਨ ਨਾਲ ਨੌਜਵਾਨ ਇਸ ਵੱਲ ਆਕਰਸ਼ਿਤ ਹੋਣਗੇ, ਇਹ ਸੋਧ ਅਣਉਚਿਤ ਹੈ। ਸਰਕਾਰ ਇਸ ਨੂੰ ਵਾਪਸ ਲਵੇ। ਸਰਕਾਰ ਨੇ ਇਤਰਾਜ਼ਾਂ ਦੇ ਬਾਵਜੂਦ ਬਿੱਲ ਪਾਸ ਕਰਵਾ ਲਿਆ ਹੈ।

ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਆਬਕਾਰੀ ਐਕਟ, 1914 ਦੀ ਧਾਰਾ 27 ਵਿਚ ਕਿਹਾ ਗਿਆ ਹੈ ਕਿ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਦੇਸੀ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੇ ਨਿਰਮਾਣ, ਥੋਕ ਜਾਂ ਪ੍ਰਚੂਨ ਵਿਕਰੀ ਲਈ ਲਾਇਸੈਂਸ ਨਹੀਂ ਦਿੱਤਾ ਜਾ ਸਕਦਾ ਹੈ।

ਧਾਰਾ-29 25 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਵੇਚਣ ਜਾਂ ਵੰਡਣ 'ਤੇ ਪਾਬੰਦੀ ਲਗਾਉਂਦੀ ਹੈ। ਧਾਰਾ 62 ਵਿਚ ਇਹ ਵਿਵਸਥਾ ਹੈ ਕਿ ਜੇਕਰ ਕੋਈ ਲਾਇਸੈਂਸ ਧਾਰਕ ਜਾਂ ਉਸ ਦਾ ਕਰਮਚਾਰੀ 25 ਸਾਲ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਨੂੰ ਕੋਈ ਸ਼ਰਾਬ ਜਾਂ ਨਸ਼ਾ ਵੇਚਦਾ ਹੈ ਤਾਂ ਉਸ ਨੂੰ ਕਿਸੇ ਹੋਰ ਸਜ਼ਾ ਤੋਂ ਇਲਾਵਾ 50,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।



ਸਾਲ 2021-22 ਲਈ ਆਬਕਾਰੀ ਨੀਤੀ ਤਿਆਰ ਕਰਦੇ ਸਮੇਂ ਇਸ ਗੱਲ 'ਤੇ ਚਰਚਾ ਕੀਤੀ ਗਈ ਸੀ ਕਿ ਤੈਅ ਉਮਰ ਸੀਮਾ ਨੂੰ 25 ਸਾਲ ਤੋਂ ਘਟਾ ਕੇ 21 ਸਾਲ ਕੀਤਾ ਜਾ ਸਕਦਾ ਹੈ। ਹੁਣ ਸਮਾਜਿਕ-ਆਰਥਿਕ ਹਾਲਾਤ ਪਹਿਲਾਂ ਦੇ ਮੁਕਾਬਲੇ ਬਹੁਤ ਬਦਲ ਗਏ ਹਨ। ਨੌਜਵਾਨ ਲੋਕ ਹੁਣ ਵਧੇਰੇ ਪੜ੍ਹੇ-ਲਿਖੇ ਹਨ ਅਤੇ ਜਦੋਂ ਸ਼ਰਾਬ ਪੀਣ ਦੀ ਗੱਲ ਆਉਂਦੀ ਹੈ ਤਾਂ ਉਹ ਤਰਕਸੰਗਤ ਫੈਸਲੇ ਵੀ ਲੈ ਸਕਦੇ ਹਨ।


 



ਇਹ ਵੀ ਪੜ੍ਹੋ : https://punjabi.abplive.com/news/punjab/bku-ugrahan-meeting-with-cm-charanjit-singh-channi-consensus-on-many-demands-639082/amp


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490