Haryana News: ਪੰਜਾਬ ਦੇ ਨਾਲ ਹੀ ਹਰਿਆਣਾ ਵਿੱਚ ਸੱਤਾਧਿਰ ਬੀਜੇਪੀ ਤੇ ਭਾਈਵਾਲ ਰਹੀ ਜੇਜੇਪੀ ਨੇਤਾਵਾਂ ਨੂੰ ਲੋਕਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੀਡਰ ਚੋਣ ਪ੍ਰਚਾਰ ਕਰਨ ਜਾਂਦੇ ਹਨ ਪਰ ਉਨ੍ਹਾਂ ਨੂੰ ਈ ਥਾਵਾਂ ਉਪਰ ਬੇਰੰਗ ਹੀ ਮੁੜਨਾ ਪੈ ਰਿਹਾ ਹੈ। ਪੰਜਾਬ ਨਾਲੋਂ ਹਰਿਆਣਾ ਵਿੱਚ ਵਿਰੋਧ ਤਿੱਖਾ ਹੈ। 


ਦਰਅਸਲ ਜਦੋਂ ਵੀ ਕੋਈ ਸੱਤਾਧਾਰੀ ਪਾਰਟੀ ਚੋਣ ਮਾਹੌਲ ਵਿੱਚ ਉੱਤਰਦੀ ਹੈ ਤਾਂ ਉਸ ਨੂੰ ਆਪਣੀ ਸਰਕਾਰ ਤੋਂ ਅਸੰਤੁਸ਼ਟ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਲਾਜ਼ਮੀ ਹੁੰਦਾ ਹੈ, ਪਰ ਹਰਿਆਣਾ ਵਿੱਚ ਹਾਲਾਤ ਇਸ ਹੱਦ ਤੱਕ ਵਿਗੜ ਗਏ ਹਨ ਕਿ ਲੋਕ ਭਾਜਪਾ ਤੇ ਜੇਜੇਪੀ ਨੇਤਾਵਾਂ ਦੇ ਵਾਹਨਾਂ ਨੂੰ ਰੋਕ ਰਹੇ ਹਨ ਤੇ ਧਰਨੇ ਦੇ ਰਹੇ ਹਨ। ਉਨ੍ਹਾਂ ਦਾ ਘਿਰਾਓ ਕਰ ਰਹੇ ਹਨ। 



ਹਾਲਾਤ ਇਹ ਬਣ ਗਏ ਹਨ ਕਿ ਬੀਜੇਪੀ ਆਗੂਆਂ ਨੂੰ ਆਪਣਾ ਰੂਟ ਬਦਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਵਿਰੋਧ ਦਾ ਪੱਧਰ ਅਜਿਹਾ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਆਪਣੀ ਹੀ ਪਾਰਟੀ ਦੇ ਵਿਧਾਇਕ ਜੋਗੀਰਾਮ ਸਿਹਾਗ ਦੇ ਹਲਕਾ ਬਰਵਾਲਾ ਵਿੱਚ ਆਪਣਾ ਕਾਫਲਾ ਛੱਡ ਕੇ ਕਿਸੇ ਹੋਰ ਗੱਡੀ ਵਿੱਚ ਜਾਣਾ ਪਿਆ।


ਅਜਿਹੇ 'ਚ ਗਠਜੋੜ ਸਰਕਾਰ 'ਚ ਸੱਤਾਧਾਰੀ ਪਾਰਟੀ ਭਾਜਪਾ ਤੇ ਜੇਜੇਪੀ ਦੇ ਨੇਤਾਵਾਂ 'ਚ ਵਿਰੋਧੀ ਧਿਰ ਗਾਇਬ ਦਿਖਾਈ ਦੇ ਰਹੀ ਹੈ। ਚੋਣਾਂ ਦੇ ਮਾਹੌਲ 'ਚ ਆਮ ਤੌਰ 'ਤੇ ਵਿਰੋਧੀ ਧਿਰ ਸਰਕਾਰ ਵੱਲੋਂ ਲਏ ਗਏ ਸਹੀ ਜਾਂ ਗਲਤ ਫੈਸਲਿਆਂ ਦਾ ਵਿਰੋਧ ਕਰਦੀ ਨਜ਼ਰ ਆਉਂਦੀ ਹੈ ਤੇ ਲੋਕ ਉਨ੍ਹਾਂ ਦੀ ਵਿਚਾਰਧਾਰਾ ਅਨੁਸਾਰ ਉਨ੍ਹਾਂ ਨੂੰ ਵੋਟ ਦਿੰਦੇ ਹਨ। ਪਰ ਇਸ ਚੋਣਾਵੀ ਜੰਗ ਵਿੱਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੀ ਗਾਇਬ ਹੈ। ਇਸ ਲਈ ਹੁਣ ਲੋਕ ਕਿਸ ਦਾ ਸਮਰਥਨ ਕਰਨ? 


ਅਜਿਹੇ ਵਿੱਚ ਲੋਕ ਖੁਦ ਹੀ ਸਰਕਾਰ ਦੇ ਸਾਹਮਣੇ ਆਪਣੇ ਵਿਚਾਰ ਰੱਖਣ ਜਾਂ  ਗਲਤ ਫੈਸਲਿਆਂ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉਤਰਨ ਲੱਗੇ ਹਨ। ਵਿਰੋਧੀ ਧਿਰ ਦੀ ਕਾਰਜਪ੍ਰਣਾਲੀ ਤੇ ਵਿਰੋਧੀ ਧਿਰ ਦੀ ਘਾਟ ਬਾਰੇ ਜਦੋਂ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਵਿਰੋਧੀ ਧਿਰ ਗਾਇਬ ਹੈ ਤੇ ਆਪਣੀ ਸਿਆਸਤ ਵਿੱਚ ਲੱਗੀ ਹੋਈ ਹੈ। ਕੁਝ ਆਗੂ ਇਧਰ-ਉਧਰ ਭੱਜ ਰਹੇ ਹਨ। ਮੁੱਦਿਆਂ ਦੀ ਪ੍ਰਵਾਹ ਨਹੀਂ ਕਰਦੇਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਵੀ ਕੋਈ ਖਿਆਲ ਨਹੀਂ।