Agriculture minister JP Dalal in Japan - ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈਯ ਪ੍ਰਕਾਸ਼ ਦਲਾਲ ਨੇ ਅਧਿਕਾਰੀਆਂ ਤੇ ਕਿਸਾਨਾਂ ਦੇ ਵਫਦ ਦੇ ਨਾਲ ਆਪਣੇ 7 ਦਿਨਾਂ ਦੌਰੇ ਦੇ ਪਹਿਲੇ ਦਿਨ ਜਾਪਾਨ ਦੇ ਟੋਕਿਓ ਵਿਚ ਸਬਜੀ-ਫੱਲ ਮੰਡੀ ਦਾ ਦੌਰਾ ਕੀਤਾ। ਵਫਦ ਨੇ ਮੰਡੀ ਵਿਚ ਉਤਪਾਦਾਂ ਦੀ ਸੋਰਟਿੰਗ, ਬ੍ਰਾਂਡਿੰਗ ਅਤੇ ਪੈਕੇਜਿੰਗ ਦੇ ਬਾਰੇ ਵਿਚ ਸੰਪੂਰਣ ਜਾਣਕਾਰੀ ਹਾਸਲ ਕੀਤੀ।
ਜੇ ਪੀ ਦਲਾਲ ਨੇ ਕਿਹਾ ਕਿ ਇਸ ਮੰਡੀ ਵਿਚ ਜਿਆਦਾਤਰ ਕੰਮ ਮਸ਼ੀਨਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਉਤਪਾਦ ਦੀ ਗੁਣਵੱਤਾ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ। ਇਹ ਜਾਪਾਨ ਦੀ ਸੱਭ ਤੋਂ ਵੱਡੀ ਮਾਰਕਿਟ ਹੈ, ਇੱਥੇ ਲਗਭਗ 17-18 ਹਜਾਰ ਕਰੋੜ ਰੁਪਏ ਸਾਲਾਨਾ ਦਾ ਕਾਰੋਬਾਰ ਹੁੰਦਾ ਹੈ। ਮੰਡੀ ਵਿਚ ਸਵੱਛਤਾ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ।
2023 ਤਕ ਬਾਗਬਾਨੀ ਖੇਤਰ ਨੂੰ 22 ਲੱਖ ਏਕੜ ਕਰਨ ਦਾ ਟੀਚਾ
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਅਤੇ ਰੁਜਗਾਰ ਵਧਾਉਣ ਲਈ ਜਾਪਾਨ ਦਾ ਇਹ ਦੌਰਾ ਬਾਗਬਾਨੀ ਅਤੇ ਖੇਤੀਬਾੜੀ ਖੇਤਰ ਵਿਚ ਨਵੇਂ ਖੋਜ ਅਤੇ ਵਿਕਾਸ ਦੇ ਲਈ ਮੀਲ ਦਾ ਪੱਥਰ ਸਾਬਿਤ ਹੋਵੇਗਾ। ਇਸ ਨਾਲ ਬਾਗਬਾਨੀ ਦੇ ਵੱਲ ਫਸਲ ਵਿਵਿਧੀਕਰਣ ਵਿਚ ਬਹੁਤ ਵੱਧ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸਾਲ 2023 ਤਕ ਬਾਗਬਾਨੀ ਖੇਤਰ ਨੂੰ 22 ਲੱਖ ਏਕੜ ਕਰਨ ਤੇ ਉਤਪਾਦਨ ਨੂੰ ਤਿੰਨ ਗੁਣਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਵਿਚ ਬਾਗਬਾਨੀ ਦੇ ਖੇਤਰ ਵਿਚ ਅਪਣਾਈ ਜਾ ਰਹੀ ਤਕਨੀਕਾਂ ਦਾ ਅਧਿਐਨ ਕਰ ਅਸੀਂ ਹਰਿਆਣਾ ਵਿਚ ਵੀ ਇੰਨ੍ਹਾਂ ਤਕਨੀਕਾਂ ਨੂੰ ਅਪਣਾਵਾਂਗੇ, ਤਾਂ ਜੋ ਸੂਬੇ ਦੇ ਕਿਸਾਨ ਵੀ ਉਦਮੀ ਬਨਣ ਦੇ ਵੱਲ ਵੱਧਣ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇ। ਇਸ ਤਰ੍ਹਾ ਦੀ ਨਵੀਂ-ਨਵੀਂ ਤਕਨੀਕਾਂ ਨਾਲ ਨਾ ਸਿਰਫ ਕਿਸਾਨਾਂ ਨੂੰ ਲਾਭ ਹੋਵੇਗਾ ਸਗੋ ਹਰਿਆਣਾ ਵਿਚ ਵੀ ਬਾਗਬਾਨੀ ਦੇ ਖੇਤਰ ਵਿਚ ਇਕ ਵੱਖ ਪਹਿਚਾਣ ਬਣੇਗੀ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਲਗਾਤਾਰ ਬਾਗਬਾਨੀ ਫਸਲਾਂ ਨੂੰ ਪ੍ਰੋਤਸਾਹਨ ਦੇਣ ਲਈ ਕਿਸਾਨਾਂ ਨੂੰ ਪ੍ਰੋਤਸਾਹਿਤ ਕਰ ਰਹੀ ਹੈ, ਤਾਂ ਜੋ ਕਿਸਾਨ ਰਿਵਾਇਤੀ ਫਸਲਾਂ ਦੀ ਖੇਤੀ ਨੂੰ ਛੱਡ ਕੇ ਫਸਲ ਵਿਵਿਧੀਕਰਣ ਦੇ ਵੱਲ ਵੱਧਣ। ਇਸ ਦੇ ਲਈ ਸੂਬਾ ਸਰਕਾਰ ਵੱਖ-ਵੱਖ ਯੋਜਨਾਵਾਂ ਵਿਚ ਸਬਸਿਡੀ ਵੀ ਪ੍ਰਦਾਨ ਕਰ ਰਹੀ ਹੈ। ਇੰਨ੍ਹਾਂ ਹੀ ਨਹੀਂ, ਸੂਬੇ ਵਿਚ ਫੱਲ, ਫੁੱਲ, ਸਬਜੀਆਂ ਲਈ ਵੱਖ ਤੋਂ ਮੰਡੀਆਂ ਬਣਾ ਰਹੀ ਹੈ। ਹੁਣ ਹਾਲ ਹੀ ਵਿਚ ਸੋਨੀਪਤ ਦੇ ਗਨੌਰ ਵਿਚ ਇੰਡੀਆ ਇੰਟਰਨੈਸ਼ਨਲ ਹੋਰਟੀਕਲਚਰ ਮਾਰਕਿਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਇਸ ਮਾਰਕਿਟ ਦੇ ਬਨਣ ਨਾਲ ਕਿਸਾਨ ਨਾ ਸਿਰਫ ਪੂਰੇ ਦੇਸ਼ ਵਿਚ ਸਗੋ ਵਿਦੇਸ਼ਾਂ ਵਿਚ ਹੁਣ ਆਪਣੀ ਉਪਜ ਤੇ ਉਤਪਾਦ ਸਿੱਧੇ ਵੇਚ ਸਕਣਗੇ।