Hathras Stampede: ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਤੋਂ ਇੱਕ ਦੁਖਦਾਈ ਖ਼ਬਰ ਆਈ ਹੈ। ਇੱਥੇ ਭਗਦੜ ਦੌਰਾਨ ਇੱਕ ਸਤਿਸੰਗ ਵਿੱਚ ਹਿੱਸਾ ਲੈਣ ਆਏ 27 ਲੋਕਾਂ ਦੀ ਮੌਤ ਹੋ ਗਈ। ਇਸ ਗੱਲ ਦੀ ਪੁਸ਼ਟੀ ਏਟਾ ਦੇ ਚੀਫ ਮੈਡੀਕਲ ਅਫਸਰ ਨੇ ਕੀਤੀ ਹੈ। ਹਾਸਲ ਜਾਣਕਾਰੀ ਅਨੁਸਾਰ ਭੋਲੇ ਬਾਬਾ ਦੇ ਸਤਿਸੰਗ ਵਿੱਚ ਭਗਦੜ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਵਿੱਚ ਤਿੰਨ ਬੱਚੇ ਤੇ 23 ਔਰਤਾਂ ਵੀ ਸ਼ਾਮਲ ਹਨ।
ਏਟਾ ਦੇ ਸੀਐਮਓ ਡਾਕਟਰ ਉਮੇਸ਼ ਕੁਮਾਰ ਤ੍ਰਿਪਾਠੀ ਨੇ 27 ਲਾਸ਼ਾਂ ਮਿਲਣ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਵਿੱਚ 1 ਪੁਰਸ਼, 23 ਔਰਤਾਂ ਤੇ 3 ਬੱਚੇ ਸ਼ਾਮਲ ਹਨ। ਹਾਸਲ ਜਾਣਕਾਰੀ ਮੁਤਾਬਕ ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਊ ਥਾਣਾ ਖੇਤਰ ਦੇ ਫੁੱਲਰਾਈ ਪਿੰਡ 'ਚ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਭਗਦੜ ਮਚ ਗਈ। ਇਸ ਦੌਰਾਨ ਕਈ ਸ਼ਰਧਾਲੂਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਏਟਾ ਮੈਡੀਕਲ ਕਾਲਜ ਲਿਜਾਇਆ ਗਿਆ ਹੈ।
ਇਸ ਬਾਰੇ ਰਾਕੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਊ ਥਾਣਾ ਖੇਤਰ ਦੇ ਫੁੱਲਰਾਈ ਗਾਬ 'ਚ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਇਹ ਹਾਦਸਾ ਵਾਪਰਿਆ। ਹਾਸਲ ਜਾਣਕਾਰੀ ਮੁਤਾਬਕ ਇਹ ਹਾਦਸਾ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਮਚੀ ਭਗਦੜ ਕਾਰਨ ਵਾਪਰਿਆ।
ਭਗਦੜ 'ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਭੋਲੇ ਬਾਬਾ ਦੇ ਸਤਿਸੰਗ ਦੀ ਸਮਾਪਤੀ ਮੌਕੇ ਭਗਦੜ ਮੱਚ ਗਈ। ਏਟਾ-ਹਾਥਰਸ ਸਰਹੱਦ ਦੇ ਰਤੀਭਾਨਪੁਰ ਵਿੱਚ ਭੋਲੇ ਬਾਬਾ ਦਾ ਸਤਿਸੰਗ ਚੱਲ ਰਿਹਾ ਸੀ। ਕਈ ਜ਼ਖਮੀਆਂ ਨੂੰ ਏਟਾ ਮੈਡੀਕਲ ਕਾਲਜ ਲਿਆਂਦਾ ਗਿਆ ਹੈ।