ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੈਰ-ਸਪਾਟਾ ਦੇ ਖੇਤਰ ਵਿਚ ਹਰਿਆਣਾ ਅੱਗੇ ਵੱਧ ਰਿਹਾ ਹੈ। ਟੂਰੀਜਮ ਇਕ ਅਜਿਹਾ ਖੇਤਰ ਹੈ ਜਿਸ ਨੂੰ ਪੂਰੀ ਦੁਨੀਆ ਦੇ ਲੋਕ ਸਰਚ ਕਰ ਕੇ ਘੁੰਮਣ ਆਉਂਦੇ ਹਨ। ਜਿੱਥੇ-ਜਿੱਥੇ ਟੂਰੀਜਮ ਵਧਿਆ ਹੈ ਉੱਥੇ ਦੇ ਇਲਾਕੇ ਦੀ ਪ੍ਰਗਤੀ ਹੋਈ ਹੈ। ਲੋਕਾਂ ਦੇ ਲਈ ਰੁਜਗਾਰ ਦੇ ਮੌਕੇ ਵੀ ਵਧੇ ਹਨ। ਹਰਿਆਣਾ ਵਿਚ ਵੀ ਸੈਰ-ਸਪਾਟਾ ਦੇ ਨਾਤੇ ਲੋਕਾਂ ਦਾ ਰੁਝਾਨ ਵਧੇ, ਇਸ ਦੇ ਲਈ ਅੱਜ ਹੱਥਨੀ ਕੁੰਡ ਬੈਰਾਜ 'ਤੇ ਵਾਟਰ ਰਾਈਡਿੰਗ ਤੇ ਯਮੁਨਾ ਵਿਚ ਬੋਟਿੰਗ ਦੀ ਸ਼ੁਰੂਆਤ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਹੱਥਨੀ ਕੁੰਡ ਬੈਰਾਜ 'ਤੇ ਪਾਰਕ ਬਣਾਇਆ ਜਾ ਰਿਹਾ ਹੈ। ਇਸ ਪਾਰਕ ਦਾ ਨਾਂਅ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਨਾਂਅ 'ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਅਤੇ ਨੁੰਹ ਜਿਲ੍ਹਿਆਂ ਦੇ ਖੇਤਰ ਵਿਚ ਕਰੀਬ 10 ਹਜਾਰ ਏਕੜ ਵਿਚ ਜੰਗਲ ਸਫਾਰੀ ਪ੍ਰੋਜੈਕਟ ਬਣਾਇਆ ਜਾਵੇਗਾ। ਇਸ ਦੀ ਜਲਦੀ ਸ਼ੁਰੂਆਤ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸੈਰ-ਸਪਾਟਾ ਦੇ ਖੇਤਰ ਵਿਚ ਬਹੁਤ ਸੰਭਾਵਨਾਵਾਂ ਹਨ। ਅੱਜ ਦੇ ਯੁਵਾ ਦਾ ਏਡਵੇਂਚਰ ਖੇਡਾਂ ਦੇ ਵੱਲ ਰੁਝਾਨ ਵੱਧ ਹੈ। ਸੈਰ-ਸਪਾਟਾ ਦੇ ਨਾਤੇ ਹਰਿਆਣਾ ਵਿਚ ਬਹੁਤ ਸਾਰੇ ਖੇਤਰਾਂ ਵਿਚ ਅਜਿਹੀ ਗਤੀਵਿਧੀਆਂ ਨੂੰ ਵਧਾਇਆ ਜਾ ਸਕਦਾ ਹੈ। ਸੈਰ-ਸਪਾਟਾ ਦੇ ਨਾਤੇ ਕਲੋਬਰ ਤੋਂ ਕਾਲਕਾ ਤਕ ਪਹਾੜੀ ਦੇ ਹੇਠਾਂ-ਹੇਠਾਂ ਬਹੁਤ ਸਾਰੀ ਸੰਭਾਵਨਾਵਾਂ ਹਨ, ਜਿਵੇਂ ਕਿ ਪੈਦਲ ਟ੍ਰੈਕਿੰਗ, ਸਾਈਕਲ ਟ੍ਰੈਕਿੰਗ ਤੇ ਮੋਟਰਸਾਈਕਲ ਆਦਿ ਰਾਹੀਂ ਵੱਖ-ਵੱਖ ਸਥਾਨਾਂ ਜਿਵੇਂ ਆਦਿ ਬਦਰੀ, ਲੋਹਗੜ੍ਹ, ਤਿਰਲੋਕਪੁਰ ਦੇਵੀ ਦਾ ਮੰਦਿਰ ਦਾ ਦੌਰਾ ਕਰ ਸਕਦੇ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਮਨੋਰੰਜਨ ਦੇ ਸਥਾਨ ਵੀ ਪਹਾੜੀ ਦੇ ਨਾਲ ਪੈਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਤਾਜੇ ਵਾਲਾ ਹੈਡ ਪਹਿਲਾਂ ਛੋਟਾ ਸੀ। ਉਸ ਦੇ ਬਾਅਦ ਹੱਥਨੀ ਕੁੰਡ ਬੈਰਾਜ ਬਣਾਇਆ ਗਿਆ, ਪਰ ਪਾਣੀ ਦੀ ਅਧਿਕਤਾ ਦੇ ਕਾਰਨ ਕਲੇਸਰ ਵਿਚ 50 ਮੀਟਰ ਉੱਚਾ ਡੈਮ ਬਣਾਇਆ ਜਾਵੇਗਾ। ਇਸ ਡੈਮ ਨਾਲ ਹਰਿਆਣਾ , ਹਿਮਾਚਲ, ਉਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ। ਇਹ ਪ੍ਰੋਜੈਕਟ 4 ਸੂਬਿਆਂ ਦਾ ਮਿਲਣ ਬਿੰਦੂ ਹੈ। ਇੱਥੇ ਸੈਰ-ਸਪਾਟਾ ਦੀ ਸੰਭਾਵਨਾ ਹੋਵੇਗੀ ਅਤੇ ਚਾਰੋਂ ਸੂਬਿਆਂ ਵਿਚ ਪਾਣੀ ਦੀ ਜਰੂਰਤ ਨੂੰ ਪੂਰਾ ਕੀਤਾ ਜਾ ਸਕਦਾ ਹੈ। ਅਸੀਂ ਇਸ ਦੇ ਰਾਹੀਂ ਬਿਜਲੀ ਵੀ ਬਣਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜਸਤਾਨ , ਦਿੱਲੀ ਨੂੰ ਵੀ ਇਸ ਦਾ ਲਾਭ ਮਿਲ ਸਕੇਗਾ।
ਸੈਰ-ਸਪਾਟਾ ਮੰਤਰੀ ਕੰਵਰ ਪਾਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸੈਰ-ਸਪਾਟਾ ਦੇ ਹਿਸਾਬ ਨਾਲ ਹੱਥਨੀ ਕੁੰਡ ਖੇਤਰ ਬਹੁਤ ਹੀ ਸੁੰਦਰ ਸਥਾਨ ਹੈ, ਕੁਦਰਤੀ ਦ੍ਰਿਸ਼ਟੀ ਨਾਲ ਲੋਕ ਇੱਥੇ ਆਉਂਦੇ ਹਨ। ਮੁੱਖ ਮੰਤਰੀ ਮਨੋਹਰ ਲਾਲ ਦੇ ਮਾਰਗਦਰਸ਼ਨ ਵਿਚ ਇਸ ਪਾਰਕ 'ਤੇ ਕਰੋੜਾਂ ਰੁਪਏ ਖਰਚ ਹੋਏ ਹਨ ਅਤੇ ਇਸ ਪਾਰਕ ਦਾ ਨਾਂਅ ਸਾਬਕਾ ਪ੍ਰਧਾਨ ਮੰਤਰੀ ਅਟੱਲ ਜੀ ਦੇ ਨਾਂਅ 'ਤੇ ਰੱਖਿਆ ਗਿਆ ਹੈ। ਟਿਕਰ ਤਾਲ ਦੀ ਤਰਜ 'ਤੇ ਹੱਥਨੀ ਕੁੰਡ ਵਿਚ ਵੀ ਇਹ ਸੰਭਾਵਨਾ ਹੈ ਕਿ ਇਸ ਖੇਤਰ ਵਿਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਹੈਪੀਨੇਸ 'ਤੇ ਵੀ ਖੋਜ ਹੋ ਰਹੀ ਪਰ ਸੱਭ ਤੋਂ ਵੱਧ ਹੈਪੀਨੈਸ ਸੈਰ-ਸਪਾਟਾ ਵਿਚ ਹੈ। ਕਈ ਦੇਸ਼ ਅਜਿਹੇ ਹਨ, ਜਿਨ੍ਹਾਂ ਦੀ ਅਰਥਵਿਵਸਥਾ ਸੈਰ-ਸਪਾਟਾ 'ਤੇ ਹੀ ਨਿਰਭਰ ਹੈ।
ਮੁੱਖ ਮੰਤਰੀ ਨੇ ਹੱਥਨੀ ਕੁੰਡ ਦੇ ਪ੍ਰੋਗ੍ਰਾਮ ਦੇ ਬਾਅਦ ਮੌਜੂਦ ਲੋਕਾਂ ਦੇ ਨਾਲ ਜਨਸੰਵਾਦ ਕੀਤਾ। ਲੋਕਾਂ ਦੀ ਮੰਗ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ, ਪੇਹਵਾ ਕੁਰੂਕਸ਼ੇਤਰ, ਲਾਡਵਾ ਦੇ ਰਸਤੇ ਯਮੁਨਾਨਗਰ ਤਕ ਚੌੜੀ ਸੜਕ ਬਣਾਈ ਜਾਵੇਗੀ। ਇਸ ਦੇ ਲਈ ਨੈਸ਼ਨਲ ਹਾਈਵੇ ਅਥਾਰਿਟੀ ਨਾਲ ਗਲ ਚੱਲ ਰਹੀ ਹੈ, ਜੇਕਰ 6 ਮਹੀਨੇ ਤਕ ਅਥਾਰਿਟੀ ਇਸ ਸੜਕ ਨੂੰ ਨਹੀਂ ਬਨਾਉਂਦੀ ਤਾਂ ਅਗਲੇ 6 ਮਹੀਨੇ ਵਿਚ ਸੂਬਾ ਸਰਕਾਰ ਸਟੇਟ ਹਾਈਵੇ ਬਣਾਏਗੀ।