ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ 11 ਸੂਬਿਆਂ ਦੇ ਸਿਹਤ ਮੰਤਰੀਆਂ ਦੇ ਨਾਲ ਕੋਰੋਨਾ ਵਾਇਰਸ ਦੀ ਸਥਿਤੀ 'ਤੇ ਬੈਠਕ ਕੀਤੀ। ਸਿਹਤ ਮੰਤਰੀ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਦੇਸ਼ 'ਚ ਵੈਕਸੀਨ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਇਸ ਨਾਲ ਸਬੰਧਤ ਕੁਝ ਅੰਕੜੇ ਵੀ ਸ਼ੇਅਰ ਕੀਤੇ।


ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਕਿਹਾ, 'ਦੇਸ਼ 'ਚ ਅੱਜ ਸਵੇਰ ਤਕ ਸੂਬਿਆਂ ਨੂੰ ਵੈਕਸੀਨ ਦੀ 14 ਕਰੋੜ 15 ਲੱਖ ਡੋਜ਼ ਸਪਲਾਈ ਕੀਤੀ ਗਈ ਹੈ। ਵੇਸਟੇਜ ਮਿਲਾਕੇ ਸਾਰੇ ਸੂਬਿਆਂ ਨੇ ਲਗਪਗ 12 ਕਰੋੜ, 57 ਲੱਖ, 18 ਹਜ਼ਾਰ ਵੈਕਸੀਨ ਦੀ ਡੋਜ਼ ਦਾ ਇਸਤੇਮਾਲ ਕੀਤਾ ਹੈ। ਇਸ ਸਮੇਂ ਸੂਬਿਆਂ ਕੋਲ ਇਕ ਕਰੋੜ 58 ਲੱਖ ਡੋਜ਼ ਹਨ ਤੇ ਸਪਲਾਈ ਦੇ ਅੰਦਰ ਵੈਕਸੀਨ ਦੀ ਇਕ ਕਰੋੜ 16 ਲੱਖ 84 ਹਜ਼ਾਰ ਡੋਜ਼ ਹੈ। ਵੈਕਸੀਨ ਦੀ ਕੋਈ ਕਮੀ ਨਹੀਂ ਹੈ।


ਦੇਸ਼ 'ਚ ਟੀਕਾਕਰਨ 12 ਕਰੋੜ ਤਕ ਪਹੁੰਚਿਆ


ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ 16 ਅਪ੍ਰੈਲ ਤਕ 30 ਲੱਖ ਤੋਂ ਜ਼ਿਆਦਾ ਟੀਕੇ ਦਿੱਤੇ ਜਾਣ ਦੇ ਨਾਲ ਹੀ ਦੇਸ਼ 'ਚ ਦਿੱਤੀ ਗਈ ਕੋਵਿਡ-19 ਟੀਕੇ ਦੀ ਖੁਰਾਕਾਂ ਦੀ ਸੰਖਿਆਂ 12 ਕਰੋੜ ਤਕ ਪਹੁੰਚ ਗਈ ਹੈ। ਕੁੱਲ 66,689 ਕੋਵਿਡ ਟੀਕਾਕਰਨ ਕੇਂਦਰ ਚੱਲ ਰਹੇ ਹਨ। ਦੇਸ਼ 'ਚ ਦਿੱਤੀ ਗਈ ਕੋਵਿਡ-19 ਟੀਕਿਆਂ ਦੀ ਸੰਖਿਆਂ 11,99,37,641 ਹੈ।


ਇਨ੍ਹਾਂ 'ਚ 91,04,680 ਅਜਿਹੇ ਸਿਹਤ ਕਰਮੀ ਸ਼ਾਮਲ ਹਨ, ਜਿੰਨ੍ਹਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਤੇ 56,69,734 ਅਜਿਹੇ ਸਿਹਤਕਰਮੀ ਸ਼ਾਮਲ ਹਨ। ਜਿੰਨ੍ਹਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਕ ਕਰੋੜ 6 ਲੱਖ ਅਜਿਹੇ ਫਰੰਟ ਵਰਕਰ ਹਨ ਜਿੰਨ੍ਹਾਂ ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਜਦਕਿ 52 ਲੱਖ, 95 ਹਜ਼ਾਰ ਫਰੰਟ ਵਰਕਰ ਅਜਿਹੇ ਕਰਮਚਾਰੀ ਹਨ ਜਿੰਨ੍ਹਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।


ਇਹ ਵੀ ਪੜ੍ਹੋCaptain Amarinder Singh Meeting: ਕੈਪਟਨ ਨੇ ਸੱਦੀ ਅਹਿਮ ਮੀਟਿੰਗ, ਕਈ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904