ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਸੂਬਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕੋਈ ਲੱਛਣ ਰਹਿਤ ਵਿਅਕਤੀ ਹੈ ਤੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕਾ ਹੈ ਤੇ ਦੂਜੀ ਡੋਜ਼ ਲਏ ਨੂੰ 15 ਦਿਨ ਬੀਤ ਚੁੱਕੇ ਹਨ ਤਾਂ ਸੂਬੇ 'ਚ ਦਾਖਲੇ ਲਈ ਉਨ੍ਹਾਂ ਦੀ ਨੈਗੇਟਿਵ RT-PCR ਰਿਪੋਰਟ ਲਈ ਜ਼ੋਰ ਨਾ ਦੇਣ।
ਸਿਹਤ ਮੰਤਰਾਲੇ ਦੇ ਮੁਤਾਬਕ ਬਗੈਰ ਲੱਛਣ ਵਾਲੇ ਵਿਅਕਤੀਆਂ ਜਿੰਨ੍ਹਾਂ ਨੇ ਕੋਵਿਡ 19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ ਤੇ ਦੂਜੀ ਡੋਜ਼ ਲਏ ਨੂੰ 15 ਦਿਨ ਲੰਘ ਗਏ ਹਨ ਤਾਂ ਉਨ੍ਹਾਂ ਨੂੰ RT-PCR ਟੈਸਟ ਲਾਜ਼ਮੀ ਕਰਾਉਣ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ।


ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਕੋਲ ਕੋ-ਵਿਨ ਪੋਰਟਲ ਵੱਲੋਂ ਜਾਰੀ ਕੀਤਾ ਗਿਆ ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਨਾਲ ਹਵਾਈ, ਰੇਲ, ਪਾਣੀ ਜਾਂ ਸੜਕ ਰਾਹੀਂ ਅੰਤਰਰਾਜੀ ਯਾਤਰਾ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ।


ਤਾਜ਼ਾ ਹਿਦਾਇਤ ਅਜਿਹੇ ਸਮੇਂ ਆਈ ਹੈ ਜਦੋਂ ਝਾਰਖੰਡ, ਛੱਤੀਸਗੜ੍ਹ ਤੇ ਤ੍ਰਿਪੁਰਾ ਵਰਗੇ ਸੂਬੇ ਯਾਤਰਾ ਰੋਕ ਦੇ ਨਿਯਮਾਂ ਨੂੰ ਜਾਰੀ ਰੱਖਦਿਆਂ ਆਰਟੀਪੀਸੀਆਰ ਦੀ ਰਿਪੋਰਟ ਮੰਗ ਰਹੇ ਹਨ। ਜਦਕਿ ਪੱਛਮੀ ਬੰਗਾਲ, ਗੁਜਰਾਤ, ਉੱਤਰ ਪ੍ਰਦੇਸ਼ ਤੇ ਕਰਨਾਟਕ 'ਚ ਅੰਸ਼ਿਕ ਪਾਬੰਦੀਆਂ ਲਾਈਆਂ ਗਈਆਂ ਹਨ।


ਉਦਾਹਰਨ ਦੇ ਤੌਰ 'ਤੇ ਕਰਨਾਟਕ 'ਚ ਜੇ ਕੋਈ ਵਿਅਕਤੀ ਕੇਰਲ ਤੇ ਮਹਾਰਾਸ਼ਟਰ ਤੋਂ ਆ ਰਿਹਾ ਹੋਵੇ ਤਾਂ ਦਾਖਲੇ ਤੋਂ 72 ਘੰਟੇ ਪਹਿਲਾਂ ਦੇ ਟੈਸਟ ਦੀ ਲੋੜ ਹੁੰਦੀ ਹੈ।  ਜਦੋਂ ਕਿ ਪੱਛਮੀ ਬੰਗਾਲ ਨੂੰ ਅਜਿਹੇ ਸਰਟੀਫਿਕੇਟ ਦੀ ਲੋੜ ਉਦੋਂ ਹੈ ਜੇਕਰ ਕੋਈ ਵਿਅਕਤੀ ਪੁਣੇ, ਮੁੰਬਈ ਜਾਂ ਚੇਨੱਈ ਤੋਂ ਆ ਰਿਹਾ ਹੋਵੇ।


ਇਹ ਵੀ ਪੜ੍ਹੋPunjab Election 2022: ਕੱਲ੍ਹ ਪੰਜਾਬ ਆ ਰਹੇ ਕੇਜਰੀਵਾਲ, ਸੇਖਵਾਂ ਨਾਲ ਮੁਲਾਕਾਤ, ਮੁੱਖ ਮੰਤਰੀ ਦੇ ਚਿਹਰੇ ਦਾ ਹੋ ਸਕਦਾ ਐਲਾਨ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904