ਅਲਾਹਾਬਾਦ: DNA ਟੈਸਟ ਨੂੰ ਲੈ ਕੇ ਅਲਾਹਾਬਾਦ ਹਾਈ ਕੋਰਟ ਨੇ ਵੱਡਾ ਫੈਸਲਾ ਲਿਆ ਹੈ। ਅਦਾਲਤ ਨੇ ਕਿਸੇ ਵੀ ਬੱਚੇ ਦੇ ਬਾਪ ਦੀ ਪ੍ਰਮਾਣਿਕਤਾ ਲਈ DNA ਨੂੰ ਸਹੀ ਤਰੀਕਾ ਦੱਸਿਆ ਹੈ। ਹਾਈ ਕੋਰਟ ਨੇ ਇੱਕ ਆਦੇਸ਼ ਵਿੱਚ ਕਿਹਾ ਹੈ ਕਿ ਕਿਸੇ ਵੀ ਬੱਚੇ ਦੀ ਪ੍ਰਮਾਣਿਕਤਾ ਲਈ DNA ਸਭ ਤੋਂ ਵੈਧ ਤੇ ਵਿਗਿਆਨਕ ਤਰੀਕਾ ਹੈ। ਕੋਰਟ ਨੇ ਇਹ ਵੀ ਕਿਹਾ ਹੈ ਕਿ DNA ਟੈਸਟ ਤੋਂ ਇਹ ਵੀ ਸਾਬਤ ਕੀਤਾ ਜਾ ਸਕਦਾ ਹੈ ਕਿ ਪਤਨੀ ਬੇਵਫਾ, ਬੇਈਮਾਨ ਜਾਂ ਫੇਰ ਵਿਭਚਾਰੀ ਹੈ ਜਾਂ ਨਹੀਂ।
ਅਦਾਲਤ ਨੇ ਇਹ ਫੈਸਲਾ ਇੱਕ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਸੁਣਾਇਆ। ਦਰਅਸਲ, ਇੱਕ ਪਤੀ ਨੇ ਤਲਾਕ ਲਈ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਮੁੱਦਾ ਸੀ ਕਿ ਪਤੀ ਦੀ ਤਰਫੋਂ ਦਾਇਰ ਤਲਾਕ ਪਟੀਸ਼ਨ ਵਿੱਚ, ਕੀ ਕੋਈ ਪਤੀ ਆਪਣੀ ਪਤਨੀ ਨੂੰ DNA ਟੈਸਟ ਕਰਵਾਉਣ ਲਈ ਕਹਿ ਸਕਦਾ ਹੈ ਜਾਂ ਕੀ ਖੁਦ DNA ਟੈਸਟ ਕਰਵਾਉਣ ਤੋਂ ਇਨਕਾਰ ਕਰ ਸਕਦਾ ਹੈ?
"DNA ਵੈਧ ਤੇ ਵਗਿਆਨਿਕ ਤਰੀਕਾ"
ਜਸਟਿਸ ਵਿਵੇਕ ਅਗਰਵਾਲ ਨੇ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਕਿਹਾ, "DNA ਟੈਸਟ ਸਭ ਤੋਂ ਜ਼ਿਆਦਾ ਵੈਧ ਤੇ ਵਗਿਆਨਕ ਤਰੀਕਾ ਹੈ ਜਿਸ ਵਿੱਚ ਪਤੀ ਆਪਣੀ ਪਤਨੀ ਦੀ ਬੇਵਫਾਈ ਦੀ ਪ੍ਰਮਾਣਿਕਤਾ ਲਈ ਇਹ ਟੈਸਟ ਕਰਵਾ ਸਕਦਾ ਹੈ।"
ਦੱਸ ਦੇਈਏ ਕਿ ਇਹ ਮਾਮਲਾ ਸਾਲ 2013 ਦਾ ਹੈ। ਪਤੀ ਨੇ ਦਾਅਵਾ ਕੀਤਾ ਕਿ ਉਹ 15 ਜਨਵਰੀ 2013 ਤੋਂ ਆਪਣੀ ਪਤਨੀ ਨਾਲ ਨਹੀਂ ਰਹਿ ਰਿਹਾ ਸੀ ਤੇ 2014 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ, ਪਤਨੀ ਨੇ ਸਾਲ 2016 ਵਿੱਚ ਮਯਕੇ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ।
ਪਤੀ ਨੇ ਦਾਅਵਾ ਕੀਤਾ ਕਿ 15 ਜਨਵਰੀ 2013 ਤੋਂ, ਜੇ ਉਸ ਅਤੇ ਉਸ ਦੀ ਪਤਨੀ ਵਿੱਚ ਕੋਈ ਸਰੀਰਕ ਸੰਬੰਧ ਨਹੀਂ ਬਣੇ, ਤਾਂ ਇਹ ਬੱਚਾ ਉਸਦਾ ਕਿਵੇਂ ਹੋ ਸਕਦਾ ਹੈ। ਉਸੇ ਸਮੇਂ ਪਤਨੀ ਕਹਿੰਦੀ ਹੈ ਕਿ ਬੱਚਾ ਉਸਦੇ ਪਤੀ ਨਾਲ ਸਬੰਧਤ ਹੈ। ਇਸ ਤੋਂ ਬਾਅਦ ਹੀ ਪਤੀ ਨੇ ਪਤਨੀ ਦੇ DNA ਟੈਸਟ ਲਈ ਅਰਜ਼ੀ ਦਿੱਤੀ, ਜਿਸ ਵਿੱਚ ਹਾਈ ਕੋਰਟ ਦੀ ਬੈਂਚ ਨੇ ਇਹ ਫੈਸਲਾ ਦਿੱਤਾ।
ਹਾਈਕੋਰਟ ਦਾ ਫੈਸਲਾ, ਪਤਨੀ ਦੀ ਬੇਵਫਾਈ ਜਾਂਚਣ ਲਈ ਇਹ ਸਭ ਤੋਂ ਵਧੀਆ ਤਰੀਕਾ
ਏਬੀਪੀ ਸਾਂਝਾ
Updated at:
18 Nov 2020 03:22 PM (IST)
DNA ਟੈਸਟ ਨੂੰ ਲੈ ਕੇ ਅਲਾਹਾਬਾਦ ਹਾਈ ਕੋਰਟ ਨੇ ਵੱਡਾ ਫੈਸਲਾ ਲਿਆ ਹੈ। ਅਦਾਲਤ ਨੇ ਕਿਸੇ ਵੀ ਬੱਚੇ ਦੇ ਬਾਪ ਦੀ ਪ੍ਰਮਾਣਿਕਤਾ ਲਈ DNA ਨੂੰ ਸਹੀ ਤਰੀਕਾ ਦੱਸਿਆ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -