Dream 11: ਕਹਿੰਦੇ ਨੇ ਜਦੋਂ ਪਰਮਾਤਮਾ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ ਇਹ ਗੱਲ ਅੱਜ ਸੱਚ ਸਾਬਿਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਜੀ ਹਾਂ ਇੱਕ ਪਰਿਵਾਰ ਦੀ ਅਜਿਹੀ ਕਿਸਮਤ ਬਦਲੀ ਕੇ ਉਹ ਰਾਤੋ-ਰਾਤ ਕਰੋੜਪਤੀ ਬਣ ਗਏ। ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਹਿਮਾਚਲ ਬਾਰਡਰ ਤੇ ਸਥਿਤ ਪਿੰਡ ਜੰਡੋਰੀ ਇੱਕ ਸਧਾਰਨ ਪਰਿਵਾਰ ਜਿਸ ਦਾ ਮੁਖੀਆ ਇੱਕ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਉਸਦੇ ਬੇਟੇ ਨੇ ਸਿਰਫ 100 ਰੁਪਏ ਖਰਚ ਕਰ ਮੋਬਾਇਲ 'ਤੇ ਡਰੀਮ 11 ਕ੍ਰਿਕਟ ਦੀ ਟੀਮ ਬਣਾਈ, ਜਿਸ ਨੇ ਇਸ ਸਧਾਰਨ ਪਰਿਵਾਰ ਨੂੰ ਰਾਤੋ ਰਾਤ ਕਰੋੜਪਤੀ ਬਣਾ ਦਿੱਤਾ । ਹਾਲਾਂਕਿ ਇਸ ਪਰਿਵਾਰ ਨੂੰ ਹਾਲੇ ਤੱਕ ਵੀ ਯਕੀਨ ਨਹੀਂ ਹੋ ਰਿਹਾ ਕਿ ਉਹਨਾਂ ਦੇ ਕੋਲ ਹੁਣ ਕਰੋੜਾਂ ਰੁਪਈਆ ਹੈ।



ਬਾਰਵੀਂ ਕਲਾਸ 'ਚ ਪੜ੍ਹਨ ਵਾਲੇ ਬੱਚੇ ਨੇ ਜਿੱਤੇ ਤਿੰਨ ਕਰੋੜ ਰੁਪਏ
ਦੱਸ ਦਈਏ ਬਾਰਵੀਂ ਕਲਾਸ 'ਚ ਪੜ੍ਹਨ ਵਾਲਾ ਗੌਰਵ ਰਾਣਾ ਜਿਸ ਨੇ ਅਜੇ ਦੱਸ ਗਿਆਰਾਂ ਦਿਨ ਪਹਿਲਾਂ ਹੀ ਡਰੀਮ ਇਲੈਵਨ 'ਤੇ ਖੇਡਣਾ ਸ਼ੁਰੂ ਕੀਤਾ ਸੀ।  ਡਰੀਮ ਇਲੈਵਨ ਖੇਡਣ 'ਤੇ ਉਸ ਨੂੰ ਜਿੱਤ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦਾ ਪਹਿਲਾ ਰੈਕ ਆਇਆ ਅਤੇ ਜਿਸ ਕਰਕੇ ਲਗਭਗ ਤਿੰਨ ਕਰੋੜ  ਇਨਾਮ ਵਜੋਂ ਮਿਲਿਆ ਹੈ । ਗੱਲ ਕਰੀਏ ਪਰਿਵਾਰ ਦੀ ਤਾਂ ਪਰਿਵਾਰ ਸਧਾਰਨ ਹੈ ਤੇ ਹਿਮਾਚਲ ਦੇ ਪਿੰਡ ਜੰਡੋਰੀ ਵਿੱਚ ਰਹਿੰਦਾ ਹੈ। ਲੜਕੇ ਦਾ ਪਿਤਾ ਸਧਾਰਨ ਫੋਟੋਗ੍ਰਾਫਰ ਹੈ ਤੇ ਇਸ ਕਿੱਤੇ ਨਾਲ ਹੀ ਘਰ ਦਾ ਗੁਜਰ ਬਸਰ ਹੁੰਦਾ ਹੈ। ਕਈ ਵਾਰ ਪੈਸੇ ਦੀ ਤੰਗੀ ਦੇ ਵਿੱਚੋਂ ਵੀ ਗੁਜ਼ਰਨਾ ਪੈਂਦਾ ਸੀ। ਪਰ ਕਹਿੰਦੇ ਨੇ ਕਿ ਪਰਮਾਤਮਾ ਵੱਲੋਂ ਦੇਰ ਹੈ ਅੰਧੇਰ ਨਹੀਂ।  


ਪਰਿਵਾਰ 'ਚ ਖੁਸ਼ੀ ਦਾ ਮਾਹੌਲ


ਪਰਿਵਾਰ 'ਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ। ਸਾਰੇ ਪਾਸੋਂ ਤੋਂ ਵਧਾਈਆਂ ਮਿਲ ਰਹੀਆਂ ਨੇ। ਪਰਿਵਾਰ ਦੀ ਮੰਨੀਏ ਤਾਂ ਉਹਨਾਂ ਨੂੰ ਜਦੋਂ ਜਿੱਤ ਦਾ ਮੈਸੇਜ ਪ੍ਰਾਪਤ ਹੋਇਆ ਤਾਂ ਉਹਨਾਂ ਨੂੰ ਇਸ ਤੇ ਯਕੀਨ ਹੀ ਨਹੀਂ ਹੋਇਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।