ਮੰਡੀ: ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਬੀਜੇਪੀ ਸੰਸਦ ਮੈਂਬਰ ਰਾਮਸਵਰੂਪ ਸ਼ਰਮਾ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਸ਼ੁਰੂਆਤੀ ਜਾਂਚ 'ਚ ਖੁਦਕੁਸ਼ੀ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਉਨ੍ਹਾਂ ਦੇ ਦਿੱਲੀ ਸਥਿਤ ਘਰ 'ਚ ਉਨ੍ਹਾਂ ਦੀ ਮੌਤ ਹੋਈ ਹੈ।

ਉਨ੍ਹਾਂ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਸੰਸਦ ਮੈਂਬਰ ਦੀ ਰਿਹਾਇਸ਼ ਆਰਐਮਐਲ ਹਸਪਤਾਲ ਦੇ ਨੇੜੇ ਬਣੇ ਗੋਮਤੀ ਅਪਾਰਟਮੈਂਟ ਦੇ ਫਲੈਟ ਨੰਬਰ 214 'ਚ ਹੈ। ਮੌਤ ਦਾ ਫਿਲਹਾਲ ਸਪਸ਼ਟ ਕਾਰਨ ਪਤਾ ਨਹੀਂ ਲੱਗ ਸਕਿਆ ਪਰ ਸੂਤਰਾਂ ਮੁਤਾਬਕ ਉਨ੍ਹਾਂ ਦੇ ਪਰਿਵਾਰਕ ਰਿਸ਼ਤਿਆਂ 'ਚ ਕੜਵਾਹਟ ਸੀ।

ਸਟਾਫ ਕਰਮਚਾਰੀਆਂ ਨੇ ਦਿੱਤੀ ਸੀ ਪੁਲਿਸ ਨੂੰ ਜਾਣਕਾਰੀ

ਰਾਮਸਵਰੂਪ ਸ਼ਰਮਾ ਦੇ ਸਟਾਫ ਕਰਮੀਆਂ ਨੇ ਪੁਲਿਸ ਨੂੰ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਸੀ। ਦਿੱਲੀ ਪੁਲਿਸ ਮੁਤਾਬਕ ਸੰਸਦ ਮੈਂਬਰ ਦਾ ਕਮਰਾ ਅੰਦਰੋ ਬੰਦ ਸੀ ਤੇ ਉਨ੍ਹਾਂ ਫਾਹਾ ਲਿਆ ਹੋਇਆ ਸੀ। ਪੁਲਿਸ ਦੇ ਪਹੁੰਚਣ ਤੋਂ ਬਾਅਦ ਹੀ ਗੇਟ ਤੋੜਿਆ ਗਿਆ। ਪੁਲਿਸ ਨੇ ਦੱਸਿਆ ਕਿ ਰਾਮਸਵਰੂਪ ਸ਼ਰਮਾ ਨੂੰ ਫਾਂਸੀ ਤੋਂ ਲਾਹ ਕੇ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਦਮ ਤੋੜ ਦਿੱਤਾ। ਅਜੇ ਤਕ ਕਿਸੇ ਸੁਸਾਇਡ ਨੋਟ ਦੀ ਗੱਲ ਸਾਹਮਣੇ ਨਹੀਂ ਆਈ। ਪੁਲਿਸ ਆਪਣੀ ਜਾਂਚ ਕਰ ਰਹੀ ਹੈ।

BJP MP from Mandi, Ram Swaroop Sharma died allegedly by suicide in Delhi. Police received a call from a staffer. He was found hanging and the door was closed from inside: Delhi Police

Visuals from Gomti Apartments where he was found dead. pic.twitter.com/OVOs1NP5W2
— ANI (@ANI) March 17, 2021

ਰਾਮਸਵਰੂਪ ਦਾ ਜਨਮ 10 ਜੂਨ, 1958 ਨੂੰ ਹੋਇਆ ਸੀ। ਸਾਲ 1980 'ਚ ਉਨ੍ਹਾਂ ਚੰਪਾ ਸ਼ਰਮਾ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ। ਉਹ ਹਿਮਾਚਲ 'ਚ ਸਿਵਲ ਸਪਲਾਈ ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਹਨ। ਉਹ 16ਵੀਂ ਲੋਕਸਭਾ ਲਈ ਹਿਮਾਚਲ ਦੇ ਮੰਡੀ ਤੋਂ ਸੰਸਦ ਮੈਂਬਰ ਚੁਣੇ ਗਏ।