Shraddha Murder Case: ਸ਼ਰਧਾ ਨੂੰ ਇਨਸਾਫ ਦਿਵਾਉਣ ਲਈ 'ਬੇਟੀ ਬਚਾਓ ਮਹਾਪੰਚਾਇਤ' ਦੇ ਨਾਂ 'ਤੇ ਆਯੋਜਿਤ ਪ੍ਰੋਗਰਾਮ 'ਚ ਸੰਬੋਧਨ ਦੌਰਾਨ ਹਿੰਦੂ ਸੰਗਠਨ ਦੇ ਨੁਮਾਇੰਦਿਆਂ ਨੇ ਦੋਸ਼ੀ ਆਫਤਾਬ ਪੂਨਾਵਾਲਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਧੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਪਾਲਣ ਪੋਸ਼ਣ ਪ੍ਰਤੀ ਸੁਚੇਤ ਕੀਤਾ ਗਿਆ।


ਹਿੰਦੂ ਸੰਗਠਨ ਦੇ ਨੁਮਾਇੰਦੇ ਭਾਰਤੀ ਬਾਬਾ ਦਾ ਕਹਿਣਾ ਹੈ ਕਿ ਅਸੀਂ ਪ੍ਰਸ਼ਾਸਨ ਉੱਤੇ ਭਰੋਸਾ ਕਰ ਲੈਂਦੇ ਪਰ ਉਹ ਇਹ ਨਾ ਕਹਿੰਦਾ ਕਿ ਤੁਸੀਂ 'ਧਰਮ ਕੀ ਜੈ' ਨਾ ਕਹੋ। ਇਸ ਜ਼ੁਲਮ ਵਿਰੁੱਧ ਲੜਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਬੇਟੀ ਬਚਾਓ ਫਾਊਂਡੇਸ਼ਨ ਦੇ ਮੈਂਬਰ ਅਨੁਜ ਭਾਟੀ ਨੇ ਕਿਹਾ ਕਿ ਸਾਨੂੰ ਲੜਕੀਆਂ ਦੇ ਸਸ਼ਕਤੀਕਰਨ ਦੀ ਲੋੜ ਹੈ। ਅਜਿਹੀ ਘਟਨਾ ਨਾਲ ਸਾਡਾ ਖੂਨ ਖੌਲਦਾ ਹੈ।


ਕੁੜੀਆਂ ਨੇ ਕੀ ਕਿਹਾ?


ਏਬੀਪੀ ਨਿਊਜ਼ ਨੇ ਮਹਾਪੰਚਾਇਤ ਵਿੱਚ ਮੌਜੂਦ ਕੁੜੀਆਂ ਨਾਲ ਵੀ ਗੱਲਬਾਤ ਕੀਤੀ। ਦਿਵਿਆ ਨੇ ਕਿਹਾ, "ਮੈਂ ਮਹਾਪੰਚਾਇਤ 'ਚ ਇਸ ਲਈ ਆਈ ਹਾਂ ਕਿਉਂਕਿ ਇਹ ਮੇਰੇ ਘਰ ਦੇ ਨੇੜੇ ਦਾ ਮਾਮਲਾ ਹੈ। ਅੱਜ ਇਹ ਸ਼ਰਧਾ ਹੈ, ਕੱਲ੍ਹ ਨੂੰ ਇਹ ਮੈਂ ਵੀ ਹੋ ਸਕਦੀ ਹਾਂ। ਸਾਨੂੰ ਜਾਗਰੂਕਤਾ ਫੈਲਾਉਣ ਦੀ ਲੋੜ ਹੈ।" ਇਸ ਦੇ ਨਾਲ ਹੀ ਇੱਕ ਔਰਤ ਨੇ ਕਿਹਾ ਕਿ ਸ਼ਰਧਾ ਨਾਲ ਗ਼ਲਤ ਹੋਇਆ ਹੈ। ਦੱਸ ਦੇਈਏ ਕਿ ਇਹ ਪੰਚਾਇਤ ਛੱਤਰਪੁਰ ਦੀ 100 ਫੁੱਟ ਮੁੱਖ ਸੜਕ 'ਤੇ ਹੋ ਰਹੀ ਸੀ।


ਆਫਤਾਬ ਪੂਨਾਵਾਲਾ (28) 'ਤੇ ਆਪਣੀ 'ਲਿਵ-ਇਨ ਪਾਰਟਨਰ' ਸ਼ਰਧਾ ਵਾਕਰ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰਨ ਦਾ ਦੋਸ਼ ਹੈ। ਦੋਸ਼ ਹੈ ਕਿ ਉਸ ਨੇ ਸਰੀਰ ਦੇ ਅੰਗਾਂ ਨੂੰ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਆਪਣੇ ਘਰ ਵਿੱਚ 300 ਲੀਟਰ ਦੇ ਫਰਿੱਜ ਵਿਚ ਕਰੀਬ ਤਿੰਨ ਹਫ਼ਤਿਆਂ ਤਕ ਰੱਖਿਆ ਅਤੇ ਫਿਰ ਕਈ ਰਾਤਾਂ ਵਿਚ ਉਨ੍ਹਾਂ ਨੂੰ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ।


ਪੁਲਿਸ ਨੇ ਪੂਨਾਵਾਲਾ ਨੂੰ 12 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਪੰਜ ਦਿਨਾਂ ਲਈ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਸੀ। 17 ਨਵੰਬਰ ਨੂੰ ਪੁਲਿਸ ਰਿਮਾਂਡ ਵਿੱਚ ਪੰਜ ਦਿਨ ਦਾ ਵਾਧਾ ਕੀਤਾ ਗਿਆ ਸੀ। ਅਦਾਲਤ ਨੇ 22 ਨਵੰਬਰ ਨੂੰ ਮੁੜ ਪੂਨਾਵਾਲਾ ਨੂੰ ਚਾਰ ਦਿਨਾਂ ਲਈ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਅਤੇ ਫਿਰ 26 ਨਵੰਬਰ ਨੂੰ ਉਸ ਨੂੰ 13 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ।