Baba Siddique Shot Dead: ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਨੈਸ਼ਨਲਿਸਟ ਕਾਂਗਰਸ ਪਾਰਟੀ (NCP) ਨੇਤਾ ਬਾਬਾ ਸਿੱਦੀਕ ਦੀ ਸ਼ਨੀਵਾਰ ਯਾਨੀਕਿ 12 ਅਕਤੂਬਰ ਨੂੰ ਰਾਤ 9.30 ਵਜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਾਬਾ ਸਿੱਦੀਕੀ ਨੂੰ ਤੁਰੰਤ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ  ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਬਾਬਾ ਸਿੱਦੀਕੀ ਨੂੰ 3 ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ।


ਹੋਰ ਪੜ੍ਹੋ : ਕੌਣ ਸੀ ਬਾਬਾ ਸਿੱਦੀਕੀ? ਇੰਝ ਮੁੜ ਕਰਵਾਈ ਸੀ ਸਲਮਾਨ-ਸ਼ਾਹਰੁਖ ਦੀ ਦੋਸਤੀ; ਜਾਣੋ ਕਿਵੇਂ ਦਾ ਸੀ ਰਾਜਨੀਤੀ ਦਾ ਸਫ਼ਰ



ਬਾਬਾ ਸਿੱਦੀਕੀ ਨੂੰ ਕਰੀਬ ਦੋ ਹਫ਼ਤੇ ਪਹਿਲਾਂ ਧਮਕੀ ਭਰਿਆ ਪੱਤਰ ਮਿਲਿਆ ਸੀ, ਜਿਸ ਤੋਂ ਬਾਅਦ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਸੀ। ਬਾਬਾ ਸਿੱਦੀਕੀ ਆਪਣੀ ਆਲੀਸ਼ਾਨ ਜੀਵਨ ਸ਼ੈਲੀ ਅਤੇ ਸਿਤਾਰਿਆਂ ਨਾਲ ਭਰੀਆਂ ਉੱਚ-ਸ਼੍ਰੇਣੀ ਦੀਆਂ ਪਾਰਟੀਆਂ ਲਈ ਜਾਣੇ ਜਾਂਦੇ ਸਨ। ਬਾਬਾ ਸਿੱਦੀਕੀ ਨੇ 2014 'ਚ ਕਾਂਗਰਸ ਦੀ ਟਿਕਟ 'ਤੇ ਆਪਣੀ ਪਹਿਲੀ ਚੋਣ ਲੜੀ ਸੀ। ਜਦੋਂ ਉਹ 56 ਸਾਲ ਦੇ ਸਨ।


ਬਾਬਾ ਸਿੱਦੀਕੀ ਦੀ ਕੁੱਲ ਨੈੱਟ ਵਰਥ ਕੀ ਸੀ?


ਉਨ੍ਹਾਂ ਨੇ ਬਾਰ੍ਹਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ। ਚੋਣ ਕਮਿਸ਼ਨ ਨੂੰ ਸੌਂਪੇ ਆਪਣੇ ਹਲਫਨਾਮੇ ਵਿੱਚ ਬਾਬਾ ਸਿੱਦੀਕੀ ਨੇ 76 ਕਰੋੜ ਰੁਪਏ ਦੀ ਜਾਇਦਾਦ ਦਾ ਖੁਲਾਸਾ ਕੀਤਾ ਹੈ। ਹਾਲਾਂਕਿ, ਉਨ੍ਹਾਂ ਦੀ ਅਸਲ ਦੌਲਤ ਬਾਰੇ ਸਹੀ ਜਾਣਕਾਰੀ ਅਜੇ ਉਪਲਬਧ ਨਹੀਂ ਹੈ।



2018 ਵਿੱਚ, ਈਡੀ ਨੇ ਸਿੱਦੀਕੀ ਦੀ 462 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਈਡੀ ਨੇ ਮੁੰਬਈ ਵਿੱਚ ਸਿੱਦੀਕੀ ਅਤੇ ਪਿਰਾਮਿਡ ਡਿਵੈਲਪਰਸ ਦੇ ਕਰੀਬ 462 ਕਰੋੜ ਰੁਪਏ ਦੇ 33 ਫਲੈਟ ਜ਼ਬਤ ਕੀਤੇ ਸਨ। ਇਹ ਕਾਰਵਾਈ ਬਾਂਦਰਾ ਵਿੱਚ ਝੁੱਗੀ-ਝੌਂਪੜੀ ਮੁੜ ਵਸੇਬਾ ਯੋਜਨਾ ਵਿੱਚ ਬੇਨਿਯਮੀਆਂ ਅਤੇ ਮਨੀ ਲਾਂਡਰਿੰਗ ਵਰਗੀਆਂ ਗਤੀਵਿਧੀਆਂ ਨੂੰ ਲੈ ਕੇ ਕੀਤੀ ਗਈ ਹੈ।


ਬਾਬਾ ਸਿੱਦੀਕੀ 'ਤੇ ਕਿੰਨਾ ਕਰਜ਼ਾ ਸੀ?


ਦਰਅਸਲ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ 'ਚ ਉਸ ਨੇ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਸੀ, ਜਿਸ 'ਚ ਕਈ ਕੰਪਨੀਆਂ 'ਚ ਨਕਦੀ, ਬੈਂਕ ਜਮ੍ਹਾ ਅਤੇ ਸ਼ੇਅਰਾਂ ਸਮੇਤ ਕਈ ਤਰ੍ਹਾਂ ਦੀਆਂ ਚੱਲ-ਅਚੱਲ ਜਾਇਦਾਦਾਂ ਦੀ ਮਲਕੀਅਤ ਸ਼ਾਮਲ ਹੈ। ਉਨ੍ਹਾਂ ਕੋਲ ਮਹਿੰਗੇ ਗਹਿਣੇ, ਲਗਜ਼ਰੀ ਕਾਰਾਂ ਵਰਗੀਆਂ ਕਈ ਚੀਜ਼ਾਂ ਵੀ ਸਨ, ਜਿਨ੍ਹਾਂ ਦੀ ਕੀਮਤ ਕਰੀਬ 30 ਕਰੋੜ ਰੁਪਏ ਸੀ। ਮਰਸਡੀਜ਼ ਬੈਂਜ਼ ਕਾਰਾਂ ਅਤੇ ਸੋਨੇ ਅਤੇ ਹੀਰੇ ਦੇ ਗਹਿਣਿਆਂ ਵਰਗੀਆਂ ਕੀਮਤੀ ਸੰਪਤੀਆਂ ਦਾ ਸੰਗ੍ਰਹਿ ਉਨ੍ਹਾਂ ਦੀ ਅਮੀਰ ਜੀਵਨ ਸ਼ੈਲੀ ਨੂੰ ਦਰਸਾਉਂਦਾ ਹੈ।


ਹੋਰ ਪੜ੍ਹੋ : ਬਾਬਾ ਸਿੱਦੀਕ ਦਾ ਬੇਹਰਿਮੀ ਨਾਲ ਕ*ਤ*ਲ, ਪੁੱਤਰ ਦੇ ਆਫਿਸ ਤੋਂ ਬਾਹਰ ਆਉਂਦੇ ਹੀ ਬਦਮਾਸ਼ਾਂ ਨੇ ਚਲਾਈਆਂ ਤਾ*ੜ-ਤਾ*ੜ ਗੋ*ਲੀਆਂ