Holiday list- ਦੇਸ਼ ਵਿਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਸ ਲਈ ਅਗਲੇ ਅਕਤੂਬਰ ਮਹੀਨੇ ਛੁੱਟੀਆਂ ਦੀ ਭਰਮਾਰ ਰਹੇਗੀ। ਅਕਤੂਬਰ ਮਹੀਨੇ ਵਿੱਚ ਬੈਂਕ ਅਤੇ ਦਫ਼ਤਰ ਕਈ ਦਿਨ ਬੰਦ ਰਹਿਣਗੇ। ਸਕੂਲਾਂ ਵਿੱਚ ਵੀ ਛੁੱਟੀ ਰਹੇਗੀ। ਅਜਿਹੇ ਵਿਚ ਜੇਕਰ ਤੁਸੀਂ ਤਿਉਹਾਰਾਂ ਦੇ ਸੀਜ਼ਨ 'ਚ ਕਿਤੇ ਘੁੰਮਣ ਜਾਂ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਕ ਵਾਰ ਇਹ ਖਬਰ ਜ਼ਰੂਰ ਪੜ੍ਹੋ।
ਸਰਕਾਰੀ ਛੁੱਟੀਆਂ
ਅਕਤੂਬਰ ਦੇ ਦੂਜੇ ਦਿਨ ਭਾਵ ਗਾਂਧੀ ਜਯੰਤੀ ਤੋਂ ਛੁੱਟੀਆਂ ਸ਼ੁਰੂ ਹੁੰਦੀਆਂ ਹਨ। 2 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਜਨਤਕ ਛੁੱਟੀ ਹੁੰਦੀ ਹੈ। ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਸ ਮਹੀਨੇ ਦੁਰਗਾ ਪੂਜਾ ਵੀ ਹੁੰਦੀ ਹੈ। ਇਸ ਵਾਰ ਦੁਰਗਾ ਪੂਜਾ ਦੇ ਮੌਕੇ 'ਤੇ ਲਗਾਤਾਰ ਤਿੰਨ ਦਿਨ ਛੁੱਟੀ ਰਹੇਗੀ। ਭਾਵ 11, 12 ਅਤੇ 13 ਅਕਤੂਬਰ ਨੂੰ ਛੁੱਟੀ ਹੋਵੇਗੀ।
ਇਹ ਵੀ ਪੜ੍ਹੋ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਖਿਲਾਫ FIR ਦਾ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ
ਅਕਤੂਬਰ ਵਿਚ ਕਿੰਨੀਆਂ ਛੁੱਟੀਆਂ ਹਨ?
ਅਕਤੂਬਰ ਮਹੀਨੇ ਵਿਚ 7 ਜਨਤਕ ਛੁੱਟੀਆਂ ਆਉਂਦੀਆਂ ਹਨ। ਇਸ ਦੌਰਾਨ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਹਾਲਾਂਕਿ ਕੁਝ ਛੁੱਟੀਆਂ ਵੱਖ-ਵੱਖ ਸੂਬਿਆਂ ਦੇ ਹਿਸਾਬ ਨਾਲ ਹੁੰਦੀਆਂ ਹਨ। ਆਓ ਜਨਤਕ ਛੁੱਟੀਆਂ 'ਤੇ ਇੱਕ ਨਜ਼ਰ ਮਾਰੀਏ...
2 ਅਕਤੂਬਰ- ਗਾਂਧੀ ਜਯੰਤੀ ਦੇ ਮੌਕੇ 'ਤੇ ਪੂਰੇ ਦੇਸ਼ 'ਚ ਜਨਤਕ ਛੁੱਟੀ ਰਹੇਗੀ।
6 ਅਕਤੂਬਰ- ਇਹ ਦਿਨ ਐਤਵਾਰ ਹੈ। ਇਸ ਦਿਨ ਸਰਕਾਰੀ ਛੁੱਟੀ ਹੋਵੇਗੀ।
11 ਅਕਤੂਬਰ- ਦੁਰਗਾ ਪੂਜਾ ਦੀ ਨੌਮੀ ਦੇ ਮੌਕੇ 'ਤੇ ਸਰਕਾਰੀ ਛੁੱਟੀ ਰਹੇਗੀ।
12 ਅਕਤੂਬਰ- ਵਿਜੇਦਸ਼ਮੀ ਦੇ ਮੌਕੇ 'ਤੇ ਛੁੱਟੀ ਰਹੇਗੀ।
13 ਅਕਤੂਬਰ- ਐਤਵਾਰ ਦੀ ਛੁੱਟੀ।
20 ਅਕਤੂਬਰ- ਐਤਵਾਰ ਦੀ ਛੁੱਟੀ।
27 ਅਕਤੂਬਰ- ਐਤਵਾਰ ਦੀ ਛੁੱਟੀ।
29, 30, 31 ਅਕਤੂਬਰ 2024 – ਦੀਵਾਲੀ (ਲਗਾਤਾਰ 3 ਛੁੱਟੀਆਂ)
ਇਹ ਵੀ ਪੜ੍ਹੋ: ਜੇਕਰ ਤੁਹਾਡੀ ਆਮਦਨ ਘੱਟ ਹੈ ਤਾਂ ਵੀ ਕਰ ਸਕਦੇ ਹੋ ਸੇਵਿੰਗ, ਅਪਣਾਓ ਇਹ ਟਿਪਸ...
ਇਸ ਸਾਲ ਦੁਰਗਾ ਪੂਜਾ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਦਸ਼ਮੀ ਤਿਥੀ ਯਾਨੀ 12 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਇਹ 13 ਅਕਤੂਬਰ ਨੂੰ ਖਤਮ ਹੋ ਰਿਹਾ। ਇਸ ਲਈ ਉਦੈ ਤਿਥੀ ਅਨੁਸਾਰ ਸਾਲ 2024 ਵਿੱਚ ਦੁਸਹਿਰਾ 12 ਅਕਤੂਬਰ 2024 ਨੂੰ ਮਨਾਇਆ ਜਾਵੇਗਾ। ਉਦੈ ਤਿਥੀ ਦੇ ਅਨੁਸਾਰ, ਸ਼ਾਰਦੀਆ ਨਵਰਾਤਰੀ 3 ਅਕਤੂਬਰ 2024 ਤੋਂ ਸ਼ੁਰੂ ਹੋਵੇਗੀ ਅਤੇ 12 ਅਕਤੂਬਰ 2024 ਨੂੰ ਸਮਾਪਤ ਹੋਵੇਗੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।