ਨਵੀਂ ਦਿੱਲੀ: ਸਹਿਕਾਰਤਾ ਮੰਤਰਾਲੇ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਵੱਡੇ ਪੱਧਰ 'ਤੇ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਰਾਸ਼ਟਰੀ ਸਹਿਕਾਰਤਾ ਸੰਮੇਲਨ ਕਰਵਾਇਆ ਗਿਆ। ਪ੍ਰੋਗਰਾਮ 'ਚ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ ਇਸ ਤੋਂ ਇਲਾਵਾ ਰਾਜ ਮੰਤਰੀ ਬੀਐਲ ਵਰਮਾ ਤੇ ਵੱਖ-ਵੱਖ ਸਹਕਾਰੀ ਸੰਸਥਾਵਾਂ ਦੇ ਅਹੁਦੇਦਾਰ ਮੌਜੂਦ ਰਹੇ। ਪ੍ਰੋਗਰਾਮ 'ਚ ਪ੍ਰਤੱਖ ਤੇ ਅਪ੍ਰਤੱਖ ਤੌਰ ਤੇ ਵੀਡੀਓ ਕਾਨਫਰੰਸਿੰਗ ਤੇ ਹੋਰ ਮਾਧਿਅਮਾਂ ਜ਼ਰੀਏ ਕਰੀਬ 5 ਕਰੋੜ ਲੋਕ ਜੁੜੇ।


ਗ੍ਰਹਿ ਮੰਤਰੀ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਤੇ ਅਜਿਹੇ ਸਮੇਂ ਜਦੋਂ ਸਹਿਕਾਰਤਾ ਅੰਦੋਲਨ ਦੀ ਸਭ ਤੋਂ ਜ਼ਿਆਦਾ ਲੋੜ ਸੀ। ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਆਜ਼ਾਦ ਸਹਿਕਾਰਤਾ ਮੰਤਰਾਲਾ ਬਣਾਇਆ।  ਗਰੀਬ ਕਲਿਆਣ ਦੀ ਕਲਪਨਾ ਸਹਿਕਾਰਤਾ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਸਹਿਗਕਾਰਤਾ ਮਜਦੂਰਾਂ ਤੇ ਵਰਕਰਾਂ ਨੂੰ ਕਿਹਾ ਕਿ ਹੁਣ ਨਿਰਾਸ਼ਾ ਦਾ ਸਮਾਂ ਸਮਾਪਤ ਹੋ ਗਿਆ ਹੈ ਤੇ ਆਸ਼ਾ ਦਾ ਸਮਾਂ ਸ਼ੁਰੂ ਹੋ ਗਿਆ ਹੈ।


ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ 'ਚ ਸਹਿਕਾਰਤਾ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਕੰਮ 'ਚ ਸਹਿਕਾਰਤਾ ਦੀ ਭਾਵਨਾ ਨੂੰ ਸੁਭਾਅ ਤੇ ਸੰਸਕਾਰ ਦੀ ਤਰ੍ਹਾਂ ਸ਼ਾਮਿਲ ਕਰਕੇ ਸਹਿਕਾਰਤਾ ਦੇ ਅੰਦੋਲਨ ਨੂੰ ਅੱਗੇ ਵਧਾਉਣਾ ਹੋਵੇਗਾ। ਦੇਸ਼ ਦੇ ਕਰੋੜਾਂ ਕਿਸਾਨਾਂ, ਪਿਛੜੇ, ਦਲਿਤਾਂ, ਗਰੀਬਾਂ, ਮਹਿਲਾਵਾਂ ਦੇ ਵਿਕਾਸ ਦਾ ਮਾਰਗ ਸਿਰਫ਼ ਸਹਿਕਾਰਤਾ ਦੇ ਮਾਧਿਅਮ ਨਾਲ ਹੀ ਰੌਸ਼ਨ ਹੋ ਸਕਦਾ ਹੈ।


ਕਈ ਲੋਕ ਸਹਿਕਾਰਤਾ ਦੀ ਸਾਰਥਿਕਤਾ 'ਤੇ ਸਵਾਲ ਚੁੱਕਦੇ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਸਹਿਕਾਰਤਾ ਅੰਦੋਲਨ ਹੁਣ ਗੈਰ-ਜ਼ਰੂਰੀ ਹੋ ਗਿਆ ਹੈ। ਪਰ ਸਹਿਕਾਰਤਾ ਅੰਦੋਲਨ ਸਭ ਤੋਂ ਜ਼ਿਆਦਾ ਸਾਰਥਕ ਅੱਜ ਹੈ।


ਅਮਿਤ ਸ਼ਾਹ ਨੇ ਕਿਹਾ ਹਰ ਪਿੰਡ ਨੂੰ ਕੋਆਪਰੇਟਿਵ ਨਾਲ ਜੋੜ ਕੇ ਸਹਿਕਾਰ ਨਾਲ ਸਮ੍ਰਿੱਧ ਦੇ ਮੰਤਰ ਨੂੰ ਹਰ ਪਿੰਡ ਨੂੰ ਸਮ੍ਰਿੱਧ ਬਣਾਉਣਾ ਤੇ ਇਸ ਜ਼ਰੀਏ ਦੇਸ਼ ਨੂੰ ਸਮ੍ਰਿੱਧ ਬਣਾਉਣਾ, ਇਹੀ ਸਹਿਕਾਰਤਾ ਅੰਦੋਲਨ ਦੀ ਭੂਮਿਕਾ ਹੁੰਦੀ ਹੈ। ਮਿਲ ਜੁਲ ਕੇ ਇਕ ਟੀਚੇ ਦੇ ਨਾਲ ਭਾਈਚਾਰਕ ਭਾਵ ਨਾਲ ਕੰਮ ਕਰਨਾ ਹੀ ਸਹਿਕਾਰਤਾ ਹੈ।


ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਕ ਮੰਤਰ ਦਿੱਤਾ ਹੈ, ਸਹਿਕਾਰ ਨਾਲ ਸਮ੍ਰਿੱਧੀ ਦਾ, ਉਨ੍ਹਾਂ ਜੋ ਪੰਜ ਟ੍ਰਿਲੀਅਨ ਡਾਲਰ ਦੀ ਅਰਥ-ਵਿਵਸਥਾ ਦਾ ਟੀਚਾ ਰੱਖਿਆ ਹੈ। ਸਹਿਕਾਰਤਾ ਖੇਤਰ ਵੀ ਇਸ ਟੀਚੇ ਨੂੰ ਪੂਰਾ ਕਰਨ ਲਈ ਪੂਰਾ ਜ਼ੋਰ ਲਾ ਦੇਵੇਗਾ। ਸਹਿਕਾਰਤਾ ਅੰਦੋਲਨ ਭਾਰਤ ਦੇ ਪੇਂਡੂ ਸਮਾਜ ਦੀ ਤਰੱਕੀ ਵੀ ਕਰੇਗਾ ਤੇ ਇਕ ਨਵੀਂ ਸਮਾਜਿਕ ਪੂੰਜੀ ਦੀ ਮਾਨਤਾ ਬਣਾਏਗਾ।