ਹੈਦਰਾਬਾਦ: ਕਿਸੇ ਵੀ ਧਰਮ ‘ਚ ਵਿਆਹ ਨੂੰ ਮਜਬੂਤ ਸਮਾਜਿਕ ਰਿਸ਼ਤਾ ਮੰਨਿਆ ਜਾਂਦਾ ਹੈ। ਹਿੰਦੂ ਧਰਮ ਮੁਤਾਬਕ ਤਾਂ ਵਿਆਹ ਸੱਤ ਜਨਮਾਂ ਦਾ ਬੰਧਨ ਹੁੰਦਾ ਹੈ। ਅਜਿਹੇ ‘ਚ ਹਰ ਪਰਿਵਾਰ ਦੀ ਚਾਹ ਹੁੰਦੀ ਹੈ ਕਿ ਉਨ੍ਹਾਂ ਦੇ ਘਰ ਖੂਬਸੂਰਤ ਦੇ ਨਾਲ-ਨਾਲ ਹਰ ਹਰ ਕੰਮ ‘ਚ ਮਾਹਿਰ ਕੁੜੀ ਦੁਲਹਨ ਬਣ ਕੇ ਆਵੇ। ਕਈ ਮੁੰਡਿਆਂ ਦੀ ਵੀ ਖਾਹਿਸ਼ ਹੁੰਦੀ ਹੈ ਕਿ ਉਨ੍ਹਾਂ ਦੀਆਂ ਪਤਨੀਆਂ ਘਰ ਦੀ ਜ਼ਿੰਮੇਵਾਰੀਆਂ ਚੁੱਕਣ ਵਾਲੀਆਂ ਹੋਣ।



ਕੁੜੀਆਂ ਨੂੰ ਦੁਲਹਣ ਦੇ ਤੌਰ ‘ਤੇ ਕੌਸ਼ਲ, ਸੁੱਗੜ ਤੇ ਮਾਹਿਰ ਬਣਾਉਣ ਲਈ ਹੈਦਰਾਬਾਦ ‘ਚ ਇੰਸਟੀਚਿਊਟ ਖੁੱਲ੍ਹਿਆ ਗਿਆ ਹੈ। ਜਿਸ ਦਾ ਨਾਂ ‘ਫੈਮਿਲੀ ਇੰਸਟੀਚਿਊਟ' ਰੱਖਿਆ ਗਿਆ ਹੈ। ਇੱਥੇ ਕੁੜੀਆਂ ਨੂੰ ਦੁਲਹਨ ਕੋਰਸ ਕਰਵਾਇਆ ਜਾਂਦਾ ਹੈ ਜਿਸ ‘ਚ ਕੁੜੀਆਂ ਨੂੰ ਇੱਕ ਕਾਮਯਾਬ ਵਿਆਹੁਤਾ ਜੀਵਨ ਜਿਉਣ ਦੀ ਕਲਾ ਸਿਖਾਈ ਜਾਂਦੀ ਹੈ।


ਇਸ ਕੇਂਦਰ ‘ਚ ਵਿਆਹ ਤੋਂ ਪਹਿਲਾਂ ਘਰ ਪ੍ਰਬੰਧਨ ਤੋਂ ਇਲਾਵਾ ਕਈ ਤਰ੍ਹਾਂ ਦੇ ਕੋਰਸ ਲੌਂਚ ਕੀਤੇ ਗਏ ਹਨ। ਹੋਰ ਕੋਰਸਾਂ ‘ਚ ‘ਵਿਆਹ ਤੋਂ ਬਾਅਦ ਘਰ ਨੂੰ ਚਲਾਉਣ’ ਦਾ ਪ੍ਰੀਖਣ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ‘ਸਭ ਤੋਂ ਵਧੀਆ ਮਾਂ’ ਬਣਨ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।

ਦੁਲਹਨ ਕੋਰਸ ਤਹਿਤ ਖਾਣਾ ਬਣਾਉਣਾ, ਸਿਲਾਈ ਕਢਾਈ, ਦੇ ਨਾਲ ਬਿਊਟੀ ਟਿਪਸ ਤੇ ਵਿੱਤੀ ਪ੍ਰਬੰਧਨ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਇਲੀਆਸ ਪਿਛਲੇ ਦੋ ਸਾਲ ਤੋਂ ਇਸ ਕੋਰਸ ਨੂੰ ਚਲਾ ਰਹੇ ਹਨ। ਇਸ ਤਹਿਤ ਹਰ ਕੋਰਸ ਦੇ 5 ਹਜ਼ਾਰ ਰੁਪਏ ਤਕ ਚਾਰਜ ਲਿਆ ਜਾਂਦਾ ਹੈ।