Fixed Deposit: ਫਿਕਸਡ ਡਿਪਾਜ਼ਿਟ (FD) ਭਾਰਤ 'ਚ ਸਭ ਤੋਂ ਪ੍ਰਸਿੱਧ ਨਿਵੇਸ਼ ਆਪਸ਼ਨਾਂ ਵਿੱਚੋਂ ਇੱਕ ਰਿਹਾ ਹੈ। ਸੁਰੱਖਿਅਤ ਤੇ ਇੱਕ ਤੈਅ ਰਿਟਰਨ ਮਿਲਣ ਕਾਰਨ ਲੋਕ ਐਫਡੀ 'ਚ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਹਾਲਾਂਕਿ ਜਦੋਂ ਵੀ ਤੁਸੀਂ ਐਫਡੀ 'ਚ ਨਿਵੇਸ਼ ਕਰਦੇ ਹੋ ਤਾਂ ਕੁਝ ਮਹੱਤਵਪੂਰਨ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਮਹੱਤਵਪੂਰਨ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ।


ਮਿਆਦ ਦੀ ਚੋਣ


ਜਦੋਂ ਵੀ ਐਫਡੀ 'ਚ ਨਿਵੇਸ਼ ਕਰਦੇ ਹੋ ਤਾਂ ਟੈਨਿਓਰ (ਮਿਆਦ) ਬਾਰੇ ਧਿਆਨ ਨਾਲ ਸੋਚ-ਵਿਚਾਰ ਕਰ ਲਿਓ। ਯਾਦ ਰੱਖੋ ਕਿ ਮਿਆਦ ਪੂਰੀ ਹੋਣ ਤੋਂ ਪਹਿਲਾਂ ਐਫਡੀ ਤੋੜਨ 'ਤੇ ਜੁਰਮਾਨਾ ਪੈਂਦਾ ਹੈ। ਇਹ ਡਿਪਾਜ਼ਿਟ 'ਤੇ ਪ੍ਰਾਪਤ ਕੁੱਲ ਵਿਆਜ ਨੂੰ ਘਟਾ ਸਕਦਾ ਹੈ।


ਵੱਖ-ਵੱਖ ਐਫਡੀ 'ਚ ਪੈਸਾ ਨਿਵੇਸ਼ ਕਰੋ


ਇੱਕ FD 'ਚ ਪੂਰਾ ਪੈਸਾ ਨਿਵੇਸ਼ ਨਹੀਂ ਕਰਨਾ ਚਾਹੀਦਾ।


ਜੇ ਤੁਸੀਂ FD 'ਚ 5 ਲੱਖ ਦਾ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇੱਕ ਤੋਂ ਵੱਧ ਬੈਂਕਾਂ 'ਚ 1-1 ਲੱਖ ਦੀਆਂ 5 FD ਕਰਵਾਓ।


ਇਹ ਇਸ ਲਈ ਜ਼ਰੂਰੀ ਹੈ ਤਾਂ ਕਿ ਜਦੋਂ ਤੁਹਾਨੂੰ ਪੈਸੇ ਦੀ ਲੋੜ ਹੋਵੇ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਐਫਡੀ ਨੂੰ ਵਿਚਕਾਰ ਹੀ ਤੁੜਵਾ ਸਕਦੇ ਹੋ। ਇਸ ਨਾਲ ਤੁਹਾਡੀ ਬਾਕੀ ਦੀ ਐਫਡੀ ਸੁਰੱਖਿਅਤ ਰਹੇਗੀ।


ਐਫਡੀ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ


ਐਫਡੀ ਤੋਂ ਪ੍ਰਾਪਤ ਵਿਆਜ 'ਤੇ ਇਨਕਮ ਟੈਕਸ ਸਲੈਬ ਦੇ ਅਨੁਸਾਰ ਟੈਕਸ ਲਗਾਇਆ ਜਾਂਦਾ ਹੈ।


ਜੇ ਇੱਕ ਵਿੱਤੀ ਸਾਲ 'ਚ ਐਫਡੀ ਉੱਤੇ ਕਮਾਇਆ ਗਿਆ ਵਿਆਜ 10,000 ਰੁਪਏ ਤੋਂ ਵੱਧ ਹੈ ਤਾਂ ਟੀਡੀਐਸ ਕਟੌਤੀ ਹੋਵੇਗੀ। ਇਹ ਕੁੱਲ ਕਮਾਏ ਗਏ ਵਿਆਜ ਦਾ 10% ਹੋਵੇਗਾ। ਸੀਨੀਅਰ ਸਿਟੀਜ਼ਨਸ ਲਈ ਇਹ ਸੀਮਾ 50 ਹਜ਼ਾਰ ਰੁਪਏ ਹੈ।


ਜੇ ਤੁਹਾਡੀ ਆਮਦਨੀ ਟੈਕਸਯੋਗ ਸੀਮਾ ਤੋਂ ਘੱਟ ਹੈ ਤਾਂ ਫ਼ਾਰਮ 15-ਜੀ ਤੇ ਫ਼ਾਰਮ 15-ਐਚ ਐਫਡੀ 'ਤੇ ਟੀਡੀਐਸ ਕਟੌਤੀ ਦੀ ਮਨਜੂਰੀ ਨਾ ਦੇਣ ਲਈ ਬੈਂਕ ਨੂੰ ਸੌਂਪਿਆ ਜਾ ਸਕਦਾ ਹੈ।


ਵਿਆਜ


ਬੈਂਕਾਂ 'ਚ ਪਹਿਲਾਂ ਤਿਮਾਹੀ ਅਤੇ ਸਾਲਾਨਾ ਆਧਾਰ 'ਤੇ ਵਿਆਜ ਵਾਪਸ ਲੈਣ ਦਾ ਆਪਸ਼ਨ ਹੁੰਦਾ ਸੀ।


ਕੁਝ ਬੈਂਕ ਹੁਣ ਮਹੀਨਾਵਾਰ ਨਿਕਾਸੀ ਦਾ ਵਿਕਲਪ ਵੀ ਦੇ ਰਹੇ ਹਨ।