ਕਾਨਪੁਰ: ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ-ਕਾਨਪੁਰ (IIT-K) ਨੇ ਕਲਾਉਡ ਸੀਡਿੰਗ ਲਈ ਇੱਕ ਫਲਾਈਟ ਟੈਸਟ ਸਫਲਤਾ ਹਾਸਲ ਕਰ ਲਈ ਹੈ। IIT ਕਾਨਪੁਰ ਵੱਲੋਂ ਕੀਤਾ ਗਿਆ ਆਰਟੀਫਿਸ਼ਲ ਬਾਰਿਸ਼ ਦਾ ਟੈਸਟ ਸਫਲ ਰਿਹਾ। ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਕਾਨਪੁਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੰਸਥਾ ਨੇ 21 ਜੂਨ ਨੂੰ ਕਲਾਉਡ ਸੀਡਿੰਗ ਲਈ ਇੱਕ ਟੈਸਟ ਉਡਾਣ ਦਾ ਆਯੋਜਨ ਕੀਤਾ ਸੀ।



 ਇਹ ਪ੍ਰੋਜੈਕਟ ਕੁਝ ਸਾਲ ਪਹਿਲਾਂ IIT ਕਾਨਪੁਰ ਵਿਖੇ ਸ਼ੁਰੂ ਕੀਤਾ ਗਿਆ ਸੀ ਜੋ ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਮਨਿੰਦਰਾ ਅਗਰਵਾਲ ਦੀ ਅਗਵਾਈ ਹੇਠ ਸੀ। ਇਹ ਅਭਿਆਸ ਡੀਜੀਸੀਏ (ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ) ਦੀ ਪ੍ਰਵਾਨਗੀ ਨਾਲ ਕੀਤਾ ਗਿਆ ਸੀ। ਕਲਾਉਡ ਸੀਡਿੰਗ ਵਿੱਚ ਵਰਖਾ ਦੀ ਸੰਭਾਵਨਾ ਨੂੰ ਵਧਾਉਣ ਦੇ ਉਦੇਸ਼ ਨਾਲ ਵੱਖ-ਵੱਖ ਰਸਾਇਣਕ ਜਿਵੇਂ ਕਿ ਸਿਲਵਰ ਆਇਓਡਾਈਡ, ਸੁੱਕੀ ਬਰਫ਼, ਨਮਕ ਅਤੇ ਹੋਰ ਤੱਤਾਂ ਦੀ ਵਰਤੋਂ ਸ਼ਾਮਲ ਹੁੰਦੀ ਹੈ। 



ਪ੍ਰੋਫੈਸਰ ਮਨਿੰਦਰਾ ਅਗਰਵਾਲ ਨੇ ਇਸ ਬਾਰੇ ਕਿਹਾ, " ਸਾਨੂੰ ਖੁਸ਼ੀ ਹੈ ਕਿ ਕਲਾਉਡ ਸੀਡਿੰਗ ਲਈ ਸਾਡਾ ਟੈਸਟ ਸਫਲ ਰਿਹਾ। ਸਫਲ ਟੈਸਟ ਫਲਾਈਟ ਦਾ ਮਤਲਬ ਹੈ ਕਿ ਹੁਣ ਅਸੀਂ ਇਸ ਤੋਂ ਅਗਲੇ ਪੜਾਵਾਂ ਵਿੱਚ ਕਲਾਉਡ ਸੀਡਿੰਗ ਕਰਨ ਲਈ ਤਿਆਰ ਹਾਂ ਅਤੇ ਇਸਨੂੰ ਸਫਲ ਬਣਾਉਣ ਲਈ ਤਿਆਰ ਹਾਂ। " ਯਾਨੀ ਇਸ ਤੋਂ ਸਾਫ਼ ਹੈ ਕਿ ਹੁਣ ਚੀਨ ਵਾਂਗ ਭਾਰਤ ਵੀ ਆਰਟੀਫਿਸ਼ਲ ਬਾਰਿਸ਼ ਕਰਵਾਉਣ ਵਾਲਾ ਦੇਸ਼ ਬਣ ਗਿਆ ਹੈ। 



ਉਸਨੇ ਅੱਗੇ ਕਿਹਾ, “ ਅਸੀਂ ਪਿਛਲੇ ਕੁਝ ਸਾਲਾਂ ਤੋਂ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਾਂ। ਕੋਵਿਡ ਮਹਾਂਮਾਰੀ ਕਾਰਨ ਖਰੀਦ ਪ੍ਰਕਿਰਿਆਵਾਂ ਵਿੱਚ ਦੇਰੀ ਹੋਈ ਸੀ ਪਰ ਹੁਣ, ਡੀਜੀਸੀਏ ਤੋਂ ਮਨਜ਼ੂਰੀ ਅਤੇ ਪਹਿਲੇ ਟ੍ਰਾਇਲ ਦੇ ਸਫਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ, ਅਸੀਂ ਇਸ ਨੂੰ ਪੂਰਾ ਕਰਨ ਦੇ ਨੇੜੇ ਹਾਂ। ''



ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ-ਕਾਨਪੁਰ ਨੇ ਜੋ ਆਰਟੀਫਿਸ਼ਲ ਬਾਰਿਸ਼ ਦਾ ਸਫ਼ਲ ਟੈਸਟ ਕਲਾਉਡ ਸੀਡਿੰਗ  ਜਰੀਏ ਕੀਤਾ ਗਿਆ। ਇਸ ਦੇ ਲਈ ਫਲਾਈਟ ਨੂੰ  ਲਗਭਗ 5000 ਫੁੱਟ ਦੀ ਉਚਾਈ 'ਤੇ ਲਿਆਂਦਾ ਗਿਆ ਅਤੇ ਟੈਸਟ ਪੂਰਾ ਕਰਨ ਤੋਂ ਬਾਅਦ ਆਈਆਈਟੀ ਕਾਨਪੁਰ ਫਲਾਈਟ ਲੈਬ ਏਅਰਸਟ੍ਰਿਪ 'ਤੇ ਵਾਪਸ ਆ ਗਈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।