ਗੁਰੂਗ੍ਰਾਮ: ਇੱਕ ਜੁਲਾਈ ਨੂੰ ਡਾਕਟਰਸ ਡੇਅ ਮਨਾਇਆ ਜਾਂਦਾ ਹੈ, ਪਰ ਅਜਿਹੇ ‘ਚ ਹਰਿਆਣਾ ਦੇ ਗੁਰੂਗ੍ਰਾਮ ਤੋਂ ਬੁਰੀ ਖ਼ਬਰ ਆਈ ਹੈ। ਇੱਥੇ ਸੈਕਟਰ 49 ਉੱਪਲ ਸਾਉਥ ਐਂਡ ਐਸ ਬਲਾਕ ਦੇ ਫਲੈਟ ਨੰਬਰ 299 ਗਰਾਉਂਡ ਫਲੋਰ ‘ਚ ਰਹਿਣ ਵਾਲੇ ਡਾਕਟਰ ਪ੍ਰਕਾਸ਼ ਸਿੰਘ (55) ਸਾਲ ਨੇ ਆਪਣੀ 50 ਸਾਲਾ ਪਤਨੀ ਸੋਨੂੰ ਸਿੰਘ, 22 ਸਾਲਾ ਧੀ ਅਦਿਤੀ ਤੇ 13 ਸਾਲਾ ਬੇਟੇ ਆਦਿੱਤਿਆ ਦਾ ਰਾਤ ਨੂੰ ਕਤਲ ਕਰ ਖੁਦ ਦੀ ਜ਼ਿੰਦਗੀ ਵੀ ਖ਼ਤਮ ਕਰ ਲਈ।

ਮ੍ਰਿਤਕ ਯੂਪੀ ਵਾਰਾਨਸੀ ਦਾ ਰਹਿਣ ਵਾਲਾ ਸੀ ਜੋ ਪਿਛਲੇ ਅੱਠ ਸਾਲ ਤੋਂ ਗੁਰੂਗ੍ਰਾਮ ‘ਚ ਰਹਿ ਰਿਹਾ ਸੀ। ਮ੍ਰਿਤਕ ਦੀ ਪਤਨੀ ਸੋਨੂੰ ਦੇ ਚਾਰ ਪਲੇਅ ਸਕੂਲ ਸੀ
, ਜਦਕਿ ਡਾਕਟਰ ਪ੍ਰਕਾਸ਼ ਖੁਦ ਇੱਕ ਫਾਰਮੇਸੀ ਕੰਪਨੀ ਨਾਲ ਜੁੜੇ ਸੀ। ਮ੍ਰਿਤਕ ਕੋਲ ਪੁਲਿਸ ਨੂੰ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ‘ਚ ਉਸ ਨੇ ਲਿਖਿਆ ਕਿ ਮੈਂ ਆਪਣੇ ਪਰਿਵਾਰ ਨੂੰ ਸੰਭਾਲ ਨਹੀਂ ਪਾ ਰਿਹਾ ਸੀ।

ਜਦਕਿ ਗੁਆਂਢੀਆਂ ਦਾ ਕਹਿਣਾ ਹੈ ਕਿ ਡਾਕਟਰ ਦਾ ਪਰਿਵਾਰ ਕਾਫੀ ਮਜ਼ਬੂਤ ਸੀ। ਸੋਨੂੰ ਦੇ ਸਟਾਫ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਕਿ ਬਾਕੀ ਸਭ ਸ਼ਾਂਤ ਸੁਭਾਅ ਦੇ ਸੀ ਜਦੋਂਕਿ ਪ੍ਰਕਾਸ਼ ਸਿੰਘ ਗਰਮ ਸੁਭਾਅ ਦੇ ਸੀ। ਉਹ ਸਨ ਫਾਰਮਾ ਕੰਪਨੀ ‘ਚ ਕੰਮ ਕਰਦੇ ਸੀ। ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਨੌਕਰੀ ਚਲੀ ਗਈ ਸੀ। ਪੂਰੇ ਪਰਿਵਾਰ ਦੇ ਖ਼ਤਮ ਹੋਣ ਨਾਲ ਹੁਣ
35 ਲੋਕਾਂ ਦੀ ਨੌਕਰੀ ‘ਤੇ ਤਲਵਾਰ ਲਟਕ ਗਈ ਹੈ।