Income Tax Raids: ਇਨਕਮ ਟੈਕਸ ਵਿਭਾਗ (Income Tax Department) ਅੱਜ ਹੀਰੋ ਮੋਟੋਕਾਰਪ (Hero Motor Corp.)ਦੇ ਚੇਅਰਮੈਨ ਪਵਨ ਮੁੰਜਾਲ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਿਹਾ ਹੈ। ਪਵਨ ਮੁੰਜਾਲ ਤੋਂ ਇਲਾਵਾ ਉਨ੍ਹਾਂ ਦੀ ਕੰਪਨੀ ਦੇ ਕਈ ਹੋਰ ਸੀਨੀਅਰ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇ ਟੈਕਸ ਚੋਰੀ ਦੇ ਮਾਮਲਿਆਂ ਨਾਲ ਸਬੰਧਤ ਹਨ। ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਵੱਲੋਂ ਦੇਸ਼ ਦੇ ਕਰੀਬ ਤਿੰਨ ਦਰਜਨ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਤਿੰਨ ਦਰਜਨ ਥਾਵਾਂ 'ਤੇ ਛਾਪੇਮਾਰੀ ਕੀਤੀ
ਇਨਕਮ ਟੈਕਸ ਵਿਭਾਗ ਨੇ ਏਅਰ ਚਾਰਟਰ ਏਵੀਏਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਤੇ ਹੀਰੋ ਕਾਰਪੋਰੇਸ਼ਨ ਗਰੁੱਪ 'ਤੇ ਛਾਪੇਮਾਰੀ ਕੀਤੀ ਹੈ ਤੇ ਕਰੀਬ ਤਿੰਨ ਦਰਜਨ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਪੰਜਾਬ ਦੇ ਦਿੱਲੀ, ਨੋਇਡਾ, ਗੁੜਗਾਓਂ, ਗਾਜ਼ੀਆਬਾਦ ਵਿੱਚ ਛਾਪੇਮਾਰੀ ਜਾਰੀ ਹੈ ਤੇ ਛਾਪੇਮਾਰੀ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਹੀਰੋ ਕਾਰਪੋਰੇਸ਼ਨ ਮੁੰਜਾਲ ਬ੍ਰਦਰਜ਼ ਦਾ ਹੈ ਜਦੋਂ ਕਿ ਏਅਰ ਚਾਰਟਰ ਮਨਿੰਦਰ ਸਿੰਘ ਸੇਠੀ ਦਾ ਹੈ।

ਕੰਪਨੀ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ
ਇਨਕਮ ਟੈਕਸ ਵਿਭਾਗ ਗੁੜਗਾਓਂ ਸਥਿਤ ਹੀਰੋ ਮੋਟੋਕਾਰਪ ਦੇ ਚੇਅਰਮੈਨ ਪਵਨ ਮੁੰਜਾਲ ਦੇ ਘਰ ਤੇ ਦਫਤਰ 'ਤੇ ਵੀ ਛਾਪੇਮਾਰੀ ਕਰ ਰਿਹਾ ਹੈ। ਇਨਕਮ ਟੈਕਸ ਵਿਭਾਗ ਦੀ ਟੀਮ ਪਵਨ ਮੁੰਜਾਲ ਨਾਲ ਜੁੜੇ ਕਈ ਟਿਕਾਣਿਆਂ ਦੀ ਤਲਾਸ਼ੀ ਲੈ ਰਹੀ ਹੈ। ਦਸਤਾਵੇਜ਼ ਜ਼ਬਤ ਕੀਤੇ ਜਾ ਰਹੇ ਹਨ ਤੇ ਇਸ ਖਬਰ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ ਆਈ ਹੈ।

ਹੀਰੋ ਮੋਟੋਕਾਰਪ ਦੇ ਸ਼ੇਅਰ ਅੱਜ ਸਵੇਰੇ 11.25 ਵਜੇ 1.25 ਫੀਸਦੀ ਦੀ ਗਿਰਾਵਟ ਤੋਂ ਬਾਅਦ 2393 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਹੇ ਸਨ। ਇਨਕਮ ਟੈਕਸ ਵਿਭਾਗ ਦੀ ਕਾਰਵਾਈ ਦੀ ਖਬਰ ਮਿਲਦੇ ਹੀ ਸਟਾਕ 'ਚ 2 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ, ਜੋ 1 ਘੰਟੇ ਬਾਅਦ ਥੋੜ੍ਹਾ ਠੀਕ ਹੋਇਆ ਹੈ।