Income Tax Raids: ਅੱਜ ਦੇਸ਼ ਭਰ 'ਚ ਇਨਕਮ ਟੈਕਸ ਵਿਭਾਗ ਹਰਕਤ 'ਚ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਸਿਆਸੀ ਫੰਡਿੰਗ ਮਾਮਲੇ 'ਚ ਦੇਸ਼ ਭਰ 'ਚ 50 ਤੋਂ ਜ਼ਿਆਦਾ ਥਾਵਾਂ 'ਤੇ ਛਾਪੇਮਾਰੀ ਕਰ ਰਿਹਾ ਹੈ। ਆਈਟੀ (IT) ਟੀਮਾਂ ਦਿੱਲੀ ਤੋਂ ਉੱਤਰਾਖੰਡ ਅਤੇ ਰਾਜਸਥਾਨ ਵਰਗੇ ਰਾਜਾਂ ਤੱਕ ਪਹੁੰਚ ਗਈਆਂ ਹਨ। ਦੱਸਿਆ ਗਿਆ ਹੈ ਕਿ ਦਿੱਲੀ ਦੇ ਕਈ ਕਾਰੋਬਾਰੀ ਟੈਕਸ ਚੋਰੀ ਦੇ ਮਾਮਲੇ 'ਚ ਇਨਕਮ ਟੈਕਸ ਦੇ ਰਡਾਰ 'ਤੇ ਹਨ। ਜੈਪੁਰ 'ਚ ਵੀ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।


 


ਇਹ ਵੀ ਪੜ੍ਹੋ- CM Bhagwant Mann ਦੀ ਮੁਲਾਜ਼ਮਾਂ ਨੂੰ ਦੋਟੁੱਕ, ਨਿਯੁਕਤੀ ਤੋਂ ਬਾਅਦ ਬਦਲੀਆਂ ਵੱਲ ਝਾਕ ਨਾ ਰੱਖਿਓ...ਜਵਾਨਾਂ ਵਾਂਗ ਆਪਣੀ ਡਿਊਟੀ ਦੇ ਪੱਕੇ ਰਹਿਓ


ਰਾਜਸਥਾਨ ਦੇ ਮੰਤਰੀ 'ਤੇ IT ਦੀ ਛਾਪੇਮਾਰੀ
ਰਾਜਸਥਾਨ 'ਚ ਮਿਡ-ਡੇ-ਮੀਲ 'ਚ ਕਮਾਈ ਕਰਨ ਵਾਲਿਆਂ 'ਤੇ ਇਨਕਮ ਟੈਕਸ ਦੀ ਛਾਪੇਮਾਰੀ ਹੋ ਰਹੀ ਹੈ। ਅਸ਼ੋਕ ਗਹਿਲੋਤ ਸਰਕਾਰ 'ਚ ਗ੍ਰਹਿ ਰਾਜ ਮੰਤਰੀ ਰਾਜੇਂਦਰ ਯਾਦਵ ਅਤੇ ਮਿਡ-ਡੇ-ਮੀਲ ਬਿਜ਼ਨੈੱਸ ਗਰੁੱਪ 'ਤੇ ਇਨਕਮ ਟੈਕਸ ਦੀ ਛਾਪੇਮਾਰੀ ਹੋਈ ਹੈ। ਮੰਤਰੀ ਰਾਜੇਂਦਰ ਯਾਦਵ ਦੀ ਕੋਟਪੁਤਲੀ ਵਿੱਚ ਪੋਸ਼ਣ ਦੀ ਫੈਕਟਰੀ ਹੈ। ਹੁਣ ਤੱਕ ਆਈਟੀ (IT) ਟੀਮਾਂ 53 ਥਾਵਾਂ 'ਤੇ ਪਹੁੰਚ ਚੁੱਕੀਆਂ ਹਨ। ਇਨਕਮ ਟੈਕਸ ਦੀ ਛਾਪੇਮਾਰੀ 'ਚ 300 ਤੋਂ ਵੱਧ ਪੁਲਿਸ ਵਾਲੇ ਸ਼ਾਮਲ ਹਨ। ਇਨਕਮ ਟੈਕਸ ਦੇ ਛਾਪਿਆਂ ਵਿੱਚ ਵੀ 100 ਵਾਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜੈਪੁਰ ਜ਼ਿਲ੍ਹੇ ਦੇ ਕੋਟਪੁਤਲੀ ਵਿਖੇ ਵੀ ਛਾਪੇਮਾਰੀ ਕੀਤੀ ਗਈ ਹੈ। ਆਈਟੀ ਅਧਿਕਾਰੀਆਂ ਨੇ ਸੁਰੱਖਿਆ ਲਈ ਸੀਆਰਪੀਐੱਫ ਦੇ ਜਵਾਨਾਂ ਨੂੰ ਵੀ ਨਾਲ ਲਿਆ ਹੈ। ਰਾਜਸਥਾਨ ਦੇ ਨਾਲ-ਨਾਲ ਦਿੱਲੀ, ਮਹਾਰਾਸ਼ਟਰ, ਉਤਰਾਖੰਡ ਵਿੱਚ ਵੀ ਛਾਪੇਮਾਰੀ ਹੋ ਰਹੀ ਹੈ।


ਇਹ ਵੀ ਪੜ੍ਹੋ- Behbal kalan firing case: ਸੁਖਬੀਰ ਬਾਦਲ 'ਤੇ ਸਵਾਲਾਂ ਦੀ ਬੁਛਾੜ, ਸਿੱਟ ਅਜੇ ਨਹੀਂ ਸੰਤੁਸ਼ਟ, ਮੁੜ ਹੋ ਸਕਦੀ ਪੇਸ਼ੀ


ਬੈਂਗਲੁਰੂ 'ਚ ਵੀ ਆਈ.ਟੀ ਦੇ ਛਾਪੇ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨੀਪਾਲ ਗਰੁੱਪ 'ਤੇ ਵੀ ਆਈਟੀ ਨੇ ਛਾਪੇਮਾਰੀ ਕੀਤੀ ਹੈ, ਬੈਂਗਲੁਰੂ 'ਚ 20 ਤੋਂ ਜ਼ਿਆਦਾ ਥਾਵਾਂ 'ਤੇ ਆਈ.ਟੀ ਦੀ ਖੋਜ ਚੱਲ ਰਹੀ ਹੈ, ਇਨ੍ਹਾਂ ਸਾਰਿਆਂ 'ਤੇ ਟੈਕਸ ਚੋਰੀ ਦੇ ਦੋਸ਼ ਹਨ।