Independence Day: ਓਲੰਪਿਕ (Olympics) ਵਿੱਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਦੇਸ਼ ਦੇ ਤਿਰੰਗੇ ਝੰਡੇ ਦੀ ਮੰਗ ਹੁਣ ਦੁੱਗਣੀ ਹੋ ਗਈ ਤੇ ਉਸ ਦੀ ਕੀਮਤ ਵੀ ਵਧ ਗਈ ਹੈ। ਦੇਸ਼ ਵਿੱਚ ਜ਼ਿਆਦਾਤਰ ਝੰਡਿਆਂ ਦੀ ਸਿਲਾਈ ਪੱਛਮੀ ਬੰਗਾਲ ਵਿੱਚ ਕੀਤੀ ਜਾਂਦੀ ਹੈ ਤੇ ਉਹ ਆਮ ਤੌਰ ’ਤੇ ਬੜਾ ਬਾਜ਼ਾਰ ਤੋਂ ਸਪਲਾਈ ਕੀਤੇ ਜਾਂਦੇ ਹਨ। ਇਸ ਸਾਲ, 16 ਅਗਸਤ ਨੂੰ ‘ਖੇਲਾ ਹੋਬੇ ਦਿਵਸ’ ਪੱਛਮੀ ਬੰਗਾਲ ਵਿੱਚ ਮਨਾਇਆ ਜਾਣਾ ਹੈ। ਇਸੇ ਕਾਰਨ ਕਲੱਬ ਨੇ ਵੀ ਬਹੁਤ ਸਾਰੇ ਆਰਡਰ ਦਿੱਤੇ ਹਨ।
ਟੋਕੀਓ ਓਲੰਪਿਕਸ ਵਿੱਚ ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਦੇਸ਼ ਦੇ ਰਾਸ਼ਟਰੀ ਭਾਵ ਤਿਰੰਗੇ ਝੰਡੇ ਦੀ ਮੰਗ ਦੁੱਗਣੀ ਹੋ ਗਈ ਹੈ; ਜਿਸ ਤੋਂ ਬਾਅਦ ਰਾਸ਼ਟਰੀ ਝੰਡੇ ਦੀ ਕੀਮਤ ਵੀ ਵਧ ਗਈ ਹੈ। 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ 'ਤੇ, ਲਾਲ ਕਿਲ੍ਹੇ ਦੇ ਨਾਲ-ਨਾਲ ਇਸ ਵਾਰ ਘਰਾਂ ਤੇ ਇਮਾਰਤਾਂ 'ਤੇ ਰਾਸ਼ਟਰੀ ਝੰਡੇ ਦੀ ਗਿਣਤੀ ਵੀ ਕਈ ਗੁਣਾ ਜ਼ਿਆਦਾ ਹੋਣ ਦਾ ਅਨੁਮਾਨ ਹੈ।
ਰਾਸ਼ਟਰੀ ਝੰਡੇ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ, ਪੱਛਮੀ ਬੰਗਾਲ ਦੇ ਦੱਖਣੀ ਕੋਲਕਾਤਾ ਵਿੱਚ ਫੈਕਟਰੀਆਂ ਦਿਨ ਰਾਤ ਕੰਮ ਕਰ ਰਹੀਆਂ ਹਨ। ਦਰਅਸਲ ਝੰਡੇ ਦੇ ਆਰਡਰ ਹਰ ਆਕਾਰ ਦੇ ਹੁੰਦੇ ਹਨ, ਜਦੋਂਕਿ ਪਹਿਲਾਂ ਸਕੂਲਾਂ ਲਈ ਛੋਟੇ ਝੰਡੇ ਬਹੁਤ ਬਣਾਏ ਜਾਂਦੇ ਸਨ, ਪਰ ਇਸ ਸਾਲ ਸਕੂਲ ਬੰਦ ਹਨ; ਇਸ ਲਈ ਉਨ੍ਹਾਂ ਲਈ ਕੋਈ ਆਰਡਰ ਨਹੀਂ ਆਏ।
ਟੋਕੀਓ ਓਲੰਪਿਕਸ ਵਿੱਚ ਭਾਰਤ ਦੀ ਜਿੱਤ ਦੇ ਨਾਲ, ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਸ਼ੁਭ ਅਵਸਰ ਤੇ ਇਨ੍ਹਾਂ ਝੰਡਿਆਂ ਦੀ ਮੰਗ ਵਧੀ ਹੈ। ਬੜਾ ਬਾਜ਼ਾਰ ਦੇ ਵਿਕਰੇਤਾ ਅਸ਼ੋਕ ਸਿੰਘ ਨੇ ਕਿਹਾ, "ਇਸ ਸਾਲ ਵਿਕਰੀ ਵਧੀ ਹੈ ਕਿਉਂਕਿ ਦੇਸ਼ ਆਪਣੀ ਆਜ਼ਾਦੀ ਦੇ 75ਵੇਂ ਸਾਲ ਦਾ ਜਸ਼ਨ ਮਨਾ ਰਿਹਾ ਹੈ ਤੇ ਦੇਸ਼ ਨੇ ਓਲੰਪਿਕ ਵਿੱਚ ਵੀ ਸੋਨ ਤਮਗ਼ਾ ਵੀ ਜਿੱਤਿਆ ਹੈ।"
ਰਾਸ਼ਟਰੀ ਝੰਡੇ ਦੀ ਵਧਦੀ ਮੰਗ ਦਾ ਇੱਕ ਹੋਰ ਕਾਰਨ ‘ਖੇਲਾ ਹੋਬੇ ਦਿਵਸ’ ਹੈ, ਜੋ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਅਗਲੇ ਦਿਨ, 16 ਅਗਸਤ ਨੂੰ ਮਨਾਇਆ ਜਾਣਾ ਹੈ। ਉੱਤਰੀ 24 ਪਰਗਨਾ ਦੇ ਰਿਟੇਲਰ ਅਭੈ ਨਾਥ ਨੇ ਦੱਸਿਆ,“ਸੀਪੀਆਈਐਮ, ਕਾਂਗਰਸ, ਭਾਜਪਾ, ਟੀਐਮਸੀ ਹਰ ਕੋਈ ਝੰਡੇ ਖਰੀਦ ਰਿਹਾ ਹੈ। ਇਸ ਵਾਰ ਸਾਡੀ ਚੰਗੀ ਵਿਕਰੀ ਹੋ ਰਹੀ ਹੈ।
ਇਸ ਸਾਲ ਝੰਡੇ ਹੋਏ ਮਹਿੰਗੇ
ਇਸ ਸਾਲ ਝੰਡੇ ਦੀ ਕੀਮਤ ਵਿੱਚ ਵੀ ਵਾਧਾ ਹੋਇਆ ਹੈ। ਚਾਰ ਫੁੱਟ ਦੇ ਝੰਡੇ ਦੀ ਕੀਮਤ ਥੋਕ ਵਿੱਚ ਪਹਿਲਾਂ ਲਗਪਗ 75 ਰੁਪਏ ਹੁੰਦੀ ਸੀ ਪਰ ਹੁਣ ਇਸਦੀ ਕੀਮਤ 85 ਰੁਪਏ ਹੈ। ਇਹ ਇਸ ਲਈ ਵੀ ਹੈ ਕਿਉਂਕਿ ਕੱਚੇ ਮਾਲ ਦੀ ਕੀਮਤ ਵੱਧ ਗਈ ਹੈ, ਜਿਸ ਦੇ ਨਤੀਜੇ ਵਜੋਂ ਝੰਡੇ ਦੀ ਕੀਮਤ ਵਿੱਚ ਵਾਧਾ ਹੋਇਆ ਹੈ।
ਝੰਡਾ ਵਿਕਰੇਤਾ ਅਸ਼ੋਕ ਨੇ ਕਿਹਾ,'' ਚਾਰ ਫੁੱਟ ਦੇ ਝੰਡੇ ਹੁਣ 10 ਰੁਪਏ ਤੇ ਤਿੰਨ ਫੁੱਟ ਦੇ ਝੰਡੇ 4 ਰੁਪਏ ਮਹਿੰਗੇ ਹੋ ਗਏ ਹਨ। ਜਿਹੜੇ ਝੰਡੇ ਅਸੀਂ 15 ਰੁਪਏ ਵਿੱਚ ਵੇਚਦੇ ਸੀ ਉਹ ਹੁਣ 18 ਰੁਪਏ ਵਿੱਚ ਵੇਚੇ ਜਾ ਰਹੇ ਹਨ। 6 ਫੁੱਟ ਦੇ ਝੰਡੇ 100 ਰੁਪਏ ਵਿੱਚ ਵੇਚੇ ਗਏ ਸਨ, ਪਰ ਇਸ ਸਾਲ ਸਾਨੂੰ ਉਨ੍ਹਾਂ ਨੂੰ 120 ਰੁਪਏ ਵਿੱਚ ਵੇਚਣਾ ਪਏਗਾ।”
ਪਿਛਲੇ ਸਾਲ, ਲੌਕਡਾਊਨ ਕਾਰਨ ਵਿਕਰੀ ਘੱਟ ਗਈ ਸੀ ਤੇ ਝੰਡਾ ਬਣਾਉਣ ਵਾਲੇ ਉਦਯੋਗ ਨੂੰ ਬਹੁਤ ਨੁਕਸਾਨ ਹੋਇਆ ਸੀ। ਦੱਖਣੀ ਕੋਲਕਾਤਾ ਦੀ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਅਕਰਮ ਅਲੀ ਮੌਲਾ ਨੇ ਕਿਹਾ,"ਪਿਛਲੇ ਸਾਲ ਲੌਕਡਾਊਨ ਕਾਰਨ ਕੋਈ ਕੰਮ ਨਹੀਂ ਸੀ, ਪਰ ਇਸ ਸਾਲ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਹੈ, ਇਸ ਲਈ ਕੰਮ ਦਾ ਦਬਾਅ ਜ਼ਿਆਦਾ ਹੈ।"
ਇਹ ਵੀ ਪੜ੍ਹੋ: Punjab Schools: ਪੰਜਾਬ ਤੋਂ ਵੱਡੀ ਖਬਰ! ਸਕੂਲ ਬੰਦ ਨਹੀਂ ਹੋਣਗੇ, ਸਿੱਖਿਆ ਮੰਤਰੀ ਦਾ ਆਦੇਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904