India-China Clash : ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਕਾਰਨ ਇੱਕ ਵਾਰ ਫਿਰ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਝੜਪ ਹੋ ਗਈ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ LAC 'ਤੇ ਪਹੁੰਚਣਾ ਚਾਹੁੰਦੀ ਸੀ ਪਰ ਭਾਰਤੀ ਜਵਾਨਾਂ ਨੇ ਮੂੰਹਤੋੜ ਜਵਾਬ ਦਿੱਤਾ, ਜਿਸ 'ਚ ਕਈ ਭਾਰਤੀ ਅਤੇ ਚੀਨੀ ਸੈਨਿਕ ਜ਼ਖਮੀ ਹੋ ਗਏ। ਇਸ ਝੜਪ ਵਿੱਚ ਕਈ ਚੀਨੀ ਸੈਨਿਕਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ।



 

9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਹੋਈ ਇਸ ਹਿੰਸਕ ਝੜਪ ਵਿੱਚ ਭਾਰਤ ਨੇ 300 ਤੋਂ ਵੱਧ ਚੀਨੀ ਸੈਨਿਕਾਂ ਨੂੰ ਖਦੇੜ ਦਿੱਤਾ ਸੀ। ਇਸ ਘਟਨਾ 'ਚ 20 ਚੀਨੀ ਸੈਨਿਕ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਚੀਨ ਨੂੰ ਭਾਰੀ ਨੁਕਸਾਨ ਹੋਇਆ ਹੈ। ਹਾਲਾਂਕਿ, ਬਾਅਦ ਵਿੱਚ ਤਣਾਅ ਨੂੰ ਘੱਟ ਕਰਨ ਲਈ ਦੋਵਾਂ ਸੈਨਾਵਾਂ ਦੇ ਕਮਾਂਡਰਾਂ ਵਿਚਕਾਰ ਗੱਲਬਾਤ ਹੋਈ। ਤਵਾਂਗ ਸੈਕਟਰ 'ਚ ਭਾਰਤ-ਚੀਨ ਝੜਪ 'ਚ ਦੇਸ਼ ਦੇ ਕਈ ਜਵਾਨ ਜ਼ਖਮੀ ਵੀ ਹੋਏ ਹਨ। 




 


ਅਰੁਣਾਚਲ ਪ੍ਰਦੇਸ਼ ਦੇ ਤਵਾਂਗ 'ਚ ਜਿਸ ਖੇਤਰ 'ਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਟਕਰਾਅ ਹੋਇਆ ਸੀ, ਉਹ ਇਲਾਕਾ ਹੁਣ ਬਰਫ ਦੀ ਲਪੇਟ 'ਚ ਹੈ। ਚੀਨੀ ਸੈਨਿਕ ਇੱਕ ਭਾਰਤੀ ਚੌਕੀ ਨੂੰ ਉਖਾੜਨਾ ਚਾਹੁੰਦੇ ਸਨ ਪਰ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਸਮਾਚਾਰ ਏਜੰਸੀ ਪੀਟੀਆਈ ਨੇ ਦੱਸਿਆ ਕਿ ਇਸ ਝੜਪ ਵਿੱਚ ਘੱਟੋ-ਘੱਟ ਛੇ ਭਾਰਤੀ ਸੈਨਿਕ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਗੁਹਾਟੀ ਲਿਆਂਦਾ ਗਿਆ।

 

ਅਰੁਣਾਚਲ ਦੇ ਤਵਾਂਗ ਸੈਕਟਰ ਦੇ ਯਾਂਗਸਟੇ ਖੇਤਰ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਦੋ ਧਿਰਾਂ ਵਿਚਾਲੇ ਝੜਪਾਂ ਹੋਈਆਂ। ਕੰਡਿਆਲੀ ਤਾਰ ਪਾਰ ਕਰਨ ਕਾਰਨ ਦੋਵੇਂ ਪਾਸੇ ਦੇ ਸਿਪਾਹੀ ਜ਼ਖਮੀ ਹੋ ਗਏ। ਆਹਮੋ-ਸਾਹਮਣੇ ਦੋਨੋਂ ਧਿਰਾਂ ਦੇ ਕੁਝ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਚੀਨੀ ਫੌਜੀ ਭਾਰਤੀ ਚੌਕੀ ਨੂੰ ਹਟਾਉਣ ਲਈ ਤਵਾਂਗ ਆਏ ਸਨ। ਇਸੇ ਇਰਾਦੇ ਨਾਲ ਇਹ ਚੀਨੀ ਸੈਨਿਕ ਹੱਥਾਂ ਵਿੱਚ ਡੰਡੇ ਲੈ ਕੇ ਆਏ ਸਨ।