ਲੱਦਾਖ: ਚੀਨ ਦੀ ਫੌਜ ਆਪਣੇ ਆਪ ਨੂੰ ਪੇਸ਼ੇਵਰ ਫੌਜ ਕਹਿੰਦੀ ਹੈ ਪਰ ਚੀਨ ਦੀ ਅਤਿਅੰਤ ਕਰੂਰ ਹਰਕਤ ਸਾਹਮਣੇ ਆਈ ਹੈ। ਇਹ ਪਤਾ ਲੱਗਿਆ ਹੈ ਕਿ ਸੋਮਵਾਰ ਨੂੰ ਚੀਨੀ ਸੈਨਿਕਾਂ ਨੇ ਗਲਵਾਨ ਵਾਦੀ ਵਿੱਚ ਭਾਰਤੀ ਸੈਨਿਕਾਂ ‘ਤੇ ਕਿੱਲ ਲੱਗੇ ਡੰਡੇ ਨਾਲ ਹਮਲਾ ਕੀਤਾ। ਭਾਰਤੀ ਸੈਨਿਕ ਪੂਰੀ ਤਰ੍ਹਾਂ ਨਿਹੱਥੇ ਸੀ। ਅਚਾਨਕ ਚੀਨੀ ਸੈਨਿਕਾਂ ਨੇ ਧੋਖਾ ਕੀਤਾ ਤੇ ਕੰਡਿਆਲੀਆਂ ਤਾਰਾਂ ਨਾਲ ਲਪੇਟੇ ਲੋਹੇ ਦੀ ਰਾਡ ਨਾਲ ਭਾਰਤੀ ਸੈਨਿਕਾਂ ‘ਤੇ ਹਮਲਾ ਕੀਤਾ। ਇਸ ਦੇ ਸਬੂਤ ਵੀ ਸਾਹਮਣੇ ਆਏ ਹਨ।

ਦਰਅਸਲ, 1996 ਦੇ ਸਮਝੌਤੇ ਦੇ ਤਹਿਤ ਦੋਵਾਂ ਦੇਸ਼ਾਂ ਦੇ ਸੈਨਿਕ ਭਾਰਤ-ਚੀਨ ਸਰਹੱਦ 'ਤੇ ਗੋਲੀ ਨਹੀਂ ਚਲਾ ਸਕਦੇ। ਅਜਿਹੀ ਸਥਿਤੀ ਵਿੱਚ ਚੀਨ ਨੇ ਇੱਕ ਨਵਾਂ ਕਾਇਰਾਨਾ ਤਰੀਕਾ ਅਪਣਾਇਆ ਹੈ। ਫਿਲਹਾਲ ਭਾਰਤ ਸਰਕਾਰ ਵਿਚਾਰ ਕਰ ਰਹੀ ਹੈ ਕਿ ਸੈਨਾ ਨੂੰ ਐਲਏਸੀ 'ਤੇ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਝੜਪ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋਏ:

15 ਜੂਨ ਨੂੰ ਲੱਦਾਖ ਦੀ ਗਲਵਾਨ ਘਾਟੀ ਵਿੱਚ ਅਸਲ ਕੰਟਰੋਲ ਰੇਖਾ ਉੱਤੇ ਚੀਨੀ ਫੌਜਾਂ ਨਾਲ ਹੋਈ ਹਿੰਸਕ ਝੜਪ ਵਿੱਚ ਭਾਰਤੀ ਫੌਜ ਨੇ ਆਪਣੇ 20 ਬਹਾਦਰ ਸਿਪਾਹੀ ਗਵਾ ਦਿੱਤੇ ਸਨ। ਸ਼ਹੀਦ ਫੌਜੀਆਂ ਦੀਆਂ ਮ੍ਰਿਤਕ ਦੇਹ ਹੁਣ ਉਨ੍ਹਾਂ ਦੇ ਘਰਾਂ ਵਿੱਚ ਪਹੁੰਚ ਰਹੀਆਂ ਹਨ। ਇਹ 20 ਸ਼ਹੀਦ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਸੀ। ਇਨ੍ਹਾਂ ‘ਚ ਚਾਰ ਜਵਾਨ ਪੰਜਾਬ ਦੇ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904