ਨਵੀਂ ਦਿੱਲੀ: ਪਿਛਲੇ ਪੰਜ ਦਿਨਾਂ ਵਿਚ ਦੂਜੀ ਵਾਰ ਭਾਰਤ ਵਿਚ ਕੋਰੋਨਾ ਦੀ ਲਾਗ ਦੇ 50 ਹਜ਼ਾਰ ਤੋਂ ਘੱਟ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 48698 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 1183 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ।
ਇਸ ਤੋਂ ਪਹਿਲਾਂ 21 ਜੂਨ ਨੂੰ 43,640 ਕੇਸ ਆਏ ਸੀ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ 64,818 ਵਿਅਕਤੀ ਕੋਰੋਨਾ ਤੋਂ ਵੀ ਠੀਕ ਹੋਏ ਹਨ, ਯਾਨੀ ਕੱਲ੍ਹ 17,303 ਐਕਟਿਵ ਕੇਸ ਘਟੇ ਸੀ।
ਦੇਸ਼ ਵਿਚ ਕੋਰੋਨਾ ਤੋਂ ਮੌਤ ਦੀ ਦਰ 1.31 ਪ੍ਰਤੀਸ਼ਤ ਹੈ ਜਦੋਂ ਕਿ ਰਿਕਵਰੀ ਰੇਟ 97 ਪ੍ਰਤੀਸ਼ਤ ਦੇ ਆਸ ਪਾਸ ਹੈ। ਐਕਟਿਵ ਮਾਮਲੇ 2 ਪ੍ਰਤੀਸ਼ਤ ਦੇ ਕਰੀਬ ਹਨ। ਕੋਰੋਨਾ ਦੇ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਤੀਜੇ ਨੰਬਰ ‘ਤੇ ਹੈ। ਸੰਕਰਮਿਤ ਦੀ ਕੁੱਲ ਗਿਣਤੀ ਦੇ ਮਾਮਲੇ ਵਿਚ ਵੀ ਭਾਰਤ ਦੂਜੇ ਨੰਬਰ 'ਤੇ ਹੈ। ਜਦੋਂਕਿ ਅਮਰੀਕਾ ਤੋਂ ਬਾਅਦ ਦੁਨੀਆ ਵਿੱਚ ਬ੍ਰਾਜ਼ੀਲ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਕੋਰੋਨਾ ਦੀ ਤਾਜ਼ਾ ਸਥਿਤੀ-
ਕੁਲ ਕੋਰੋਨਾ ਦੇ ਕੇਸ - ਤਿੰਨ ਕਰੋੜ 1 ਲੱਖ 83 ਹਜ਼ਾਰ 143
ਕੁੱਲ ਡਿਸਚਾਰਜ - ਦੋ ਕਰੋੜ 91 ਲੱਖ 93 ਹਜ਼ਾਰ 85
ਕੁੱਲ ਐਕਟਿਵ ਕੇਸ - 5 ਲੱਖ 95 ਹਜ਼ਾਰ 656
ਕੁੱਲ ਮੌਤ - 3 ਲੱਖ 94 ਹਜ਼ਾਰ 493
ਦੇਸ਼ ਵਿਚ ਲਗਾਤਾਰ 44 ਵੇਂ ਦਿਨ ਕੋਰੋਨਾ ਇਨਫੈਕਸ਼ਨ ਦੇ ਨਵੇਂ ਕੇਸਾਂ ਨਾਲੋਂ ਜ਼ਿਆਦਾ ਰਿਕਵਰੀ ਹੋਈ ਹੈ। 25 ਜੂਨ ਤੱਕ ਦੇਸ਼ ਭਰ ਵਿੱਚ 31 ਕਰੋੜ 50 ਲੱਖ ਕੋਰੋਨਾ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਆਖਰੀ ਦਿਨ 61 ਲੱਖ 19 ਹਜ਼ਾਰ ਟੀਕੇ ਲਗਵਾਏ ਗਏ। ਇਸ ਦੇ ਨਾਲ ਹੀ ਹੁਣ ਤੱਕ 40 ਕਰੋੜ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ ਲਗਪਗ 17 ਲੱਖ ਕੋਰੋਨਾ ਨਮੂਨੇ ਦੇ ਟੈਸਟ ਕੀਤੇ ਗਏ ਸੀ, ਜਿਨ੍ਹਾਂ ਦੀ ਪੌਜ਼ੇਟੀਵਿਟੀ ਦਰ 3 ਪ੍ਰਤੀਸ਼ਤ ਤੋਂ ਵੱਧ ਹੈ।
ਡੈਲਟਾ ਪਲੱਸ ਵੇਰੀਐਂਟ ਦੇ 51 ਮਾਮਲੇ
ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੇ 45,000 ਜੀਨੋਮ ਨਮੂਨਿਆਂ ਚੋਂ 12 ਸੂਬਿਆਂ ਵਿਚ ਕੋਵਿਡ -19 ਦੇ ਡੈਲਟਾ ਪਲੱਸ ਵੇਰੀਐਂਟ ਦੇ ਹੁਣ ਤਕ 51 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਚੋਂ 22 ਕੇਸ ਮਹਾਰਾਸ਼ਟਰ ਤੋਂ ਆਏ ਹਨ। ਤਾਮਿਲਨਾਡੂ ਵਿੱਚ ਡੈਲਟਾ ਪਲੱਸ ਦੇ ਨੌਂ , ਮੱਧ ਪ੍ਰਦੇਸ਼ ਵਿੱਚ ਸੱਤ, ਕੇਰਲ ਵਿੱਚ ਤਿੰਨ, ਪੰਜਾਬ ਅਤੇ ਗੁਜਰਾਤ ਵਿੱਚ ਦੋ, ਆਂਧਰਾ ਪ੍ਰਦੇਸ਼, ਉੜੀਸਾ, ਰਾਜਸਥਾਨ, ਜੰਮੂ ਕਸ਼ਮੀਰ, ਹਰਿਆਣਾ ਅਤੇ ਕਰਨਾਟਕ ਵਿੱਚ ਇੱਕ ਇੱਕ ਕੇਸ ਸਾਹਮਣੇ ਆਏ ਹਨ।
ਭਾਰਤ ਵਿਚ ਕੋਵਿਡ -19 ਦੇ 90 ਪ੍ਰਤੀਸ਼ਤ ਮਾਮਲੇ ਬੀ.1.617.2 (ਡੈਲਟਾ) ਵੇਰੀਐਂਟ ਦੇ ਹਨ। ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 174 ਜ਼ਿਲ੍ਹਿਆਂ ਵਿੱਚ ਚਿੰਤਤ ਕੋਵਿਡ ਮਾਮਲੇ ਪਾਏ ਗਏ ਹਨ। ਇਨ੍ਹਾਂ ਚੋਂ ਜ਼ਿਆਦਾਤਰ ਕੇਸ ਮਹਾਰਾਸ਼ਟਰ, ਦਿੱਲੀ, ਪੰਜਾਬ, ਤੇਲੰਗਾਨਾ, ਪੱਛਮੀ ਬੰਗਾਲ ਅਤੇ ਗੁਜਰਾਤ ਵਿੱਚ ਪਾਏ ਗਏ ਹਨ। ਭਾਰਤ ਵਿਚ ਕੋਵਿਡ ਦੀ ਦੂਜੀ ਲਹਿਰ ਅਜੇ ਖ਼ਤਮ ਨਹੀਂ ਹੋਈ, ਹੁਣ ਵੀ ਕੋਰੋਨਾ ਵਾਇਰਸ ਦੀ ਲਾਗ ਦੀ ਦਰ 75 ਜ਼ਿਲ੍ਹਿਆਂ ਵਿਚ 10 ਪ੍ਰਤੀਸ਼ਤ ਤੋਂ ਵੱਧ ਅਤੇ 92 ਜ਼ਿਲ੍ਹਿਆਂ ਵਿਚ 5-10 ਪ੍ਰਤੀਸ਼ਤ ਦੇ ਵਿਚਕਾਰ ਹੈ।
ਇਹ ਵੀ ਪੜ੍ਹੋ: Petrol Diesel 26 June: ਤੇਲ ਦੀ ਕੀਮਤ ਵਿੱਚ ਭਾਰੀ ਵਾਧਾ, ਦਿੱਲੀ 'ਚ ਪੈਟਰੋਲ 100 ਦੇ ਨੇੜੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin