ਚੰਡੀਗੜ੍ਹ: ਭਾਰਤ ਨੇ ਪਾਕਿਸਤਾਨ ਨੂੰ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ ਕੁੱਲ 20 ਭਗੌੜੇ ਮੁਜਰਮਾਂ ਦੀ ਸੂਚੀ ਸੌਂਪੀ ਹੈ ਅਤੇ ਇਨ੍ਹਾਂ ਨੂੰ ਭਾਰਤ ਹਵਾਲੇ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਵਿੱਚ ਅੰਡਰਵਰਲਡ ਸਰਗਨਾ ਦਾਊਦ ਇਬ੍ਰਾਹਿਮ ਤੋਂ ਇਲਾਵਾ ਪੰਜ ਖ਼ਾਲਿਸਤਾਨੀ ਵੀ ਸ਼ਾਮਲ ਹਨ।
ਭਾਰਤ ਵੱਲੋਂ ਸੌਂਪੀ ਸੂਚੀ ਵਿੱਚ ਬੱਬਰ ਖ਼ਾਲਸਾ ਦੇ ਵਧਾਵਾ ਸਿੰਘ, ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਰਣਜੀਤ ਸਿੰਘ ਨੀਟਾ, ਖ਼ਾਲਿਸਤਾਨ ਕਮਾਂਡੋ ਫੋਰਸ ਦੇ ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਹੈਪੀ ਪੀਐਚਡੀ ਦੇ ਨਾਂਅ ਸ਼ਾਮਲ ਹਨ।
ਨਵੀਂ ਦਿੱਲੀ ਨੇ ਇਸਲਾਮਾਬਾਦ ਸਮੇਤ ਹੋਰਨਾਂ ਦੇਸ਼ਾਂ ਨੂੰ ਭਾਰਤੀ ਭਗੌੜਿਆਂ ਬਾਰੇ ਸੂਚਿਤ ਕੀਤਾ ਹੈ। ਭਾਰਤ ਨੇ ਦਾਅਵਾ ਕੀਤਾ ਹੈ ਕਿ ਇਹ ਸਾਰੇ ਮੁਜਰਮ ਪਾਕਿਸਤਾਨ ਵਿੱਚ ਹਨ ਅਤੇ ਦੋਵਾਂ ਦੇ ਤਲਖ਼ ਹੋਏ ਰਿਸ਼ਤੇ ਸੁਧਾਰਨ ਲਈ ਇਨ੍ਹਾਂ ਨੂੰ ਭਾਰਤ ਹਵਾਲੇ ਕੀਤਾ ਹੈ।