India Pakistan Partition Story:  ਭਾਰਤ ਦੀ 90 ਸਾਲਾ ਬਜ਼ੁਰਗ ਔਰਤ ਦਾ ਸਾਲਾਂ ਪੁਰਾਣਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਕਰੀਬ 75 ਸਾਲਾਂ ਬਾਅਦ ਉਹ ਪਾਕਿਸਤਾਨ ਸਥਿਤ ਆਪਣੇ ਜੱਦੀ ਘਰ ਜਾ ਰਹੀ ਹੈ। ਰੀਨਾ ਛਿੱਬਰ ਵਰਮਾ ਨੇ ਵੰਡ ਵੇਲੇ 75 ਸਾਲ ਪਹਿਲਾਂ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਆਪਣਾ ਜੱਦੀ ਘਰ ਛੱਡ ਦਿੱਤਾ ਸੀ। ਉਹਨਾਂ ਨੇ ਵੰਡ ਤੋਂ ਬਾਅਦ ਕਈ ਵਾਰ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕੀਤੀ ਸੀ, ਪਰ ਹਰ ਵਾਰ ਉਹਨਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ। ਆਖਰਕਾਰ ਇਸ ਵਾਰ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਗਿਆ ਹੈ ਅਤੇ ਸ਼ਨੀਵਾਰ ਨੂੰ ਉਹ ਵਾਹਗਾ-ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਪਹੁੰਚੀ।



ਆਪਣੀਆਂ ਅੱਖਾਂ ਵਿੱਚ ਹੰਝੂਆਂ ਨਾਲ, ਰੀਨਾ ਛਿੱਬਰ ਵਰਮਾ ਲਾਹੌਰ ਤੋਂ ਆਪਣੇ ਜੱਦੀ ਸ਼ਹਿਰ ਰਾਵਲਪਿੰਡੀ ਲਈ ਰਵਾਨਾ ਹੋ ਗਈ, ਜਿੱਥੇ ਉਹ ਆਪਣੇ ਜੱਦੀ ਘਰ, ਪ੍ਰੇਮ ਨਿਵਾਸ, ਆਪਣੇ ਸਕੂਲ ਅਤੇ ਆਪਣੇ ਬਚਪਨ ਦੇ ਦੋਸਤਾਂ ਨੂੰ ਮਿਲਣ ਦੀ ਯੋਜਨਾ ਬਣਾ ਰਹੀ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਵਰਮਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਰਾਵਲਪਿੰਡੀ ਦੇ ਦੇਵੀ ਕਾਲਜ ਰੋਡ 'ਤੇ ਰਹਿੰਦਾ ਸੀ। ਫਿਲਹਾਲ ਉਹ ਪੁਣੇ 'ਚ ਰਹਿੰਦੀ ਹੈ। ਉਹ ਸਿਰਫ਼ 15 ਸਾਲ ਦੀ ਸੀ ਜਦੋਂ 1947 ਵਿੱਚ ਵੰਡ ਵੇਲੇ ਉਸਦਾ ਪਰਿਵਾਰ ਭਾਰਤ ਆ ਗਿਆ ਸੀ। ਉਹਨਾਂ ਕਿਹਾ, “ਮੈਂ ਉੱਥੇ ਮਾਡਰਨ ਸਕੂਲ ਵਿੱਚ ਪੜ੍ਹਾਈ ਕੀਤੀ । ਮੇਰੇ ਚਾਰ ਭੈਣ-ਭਰਾ ਵੀ ਇਸੇ ਸਕੂਲ ਵਿੱਚ ਗਏ ਸਨ।"



ਵੰਡ ਤੋਂ ਪਹਿਲਾਂ ਦੀਆਂ ਯਾਦਾਂ ਦੀ ਯਾਦ ਕੀਤੀਆਂ ਤਾਜ਼ਾ 
ਉਹਨਾਂ ਕਿਹਾ, "ਮੇਰੇ ਵੱਡੇ ਭੈਣ-ਭਰਾ ਦੇ ਮੁਸਲਿਮ ਦੋਸਤ ਸਨ ਜੋ ਸਾਡੇ ਘਰ ਆਉਂਦੇ ਸਨ। ਮੇਰੇ ਪਿਤਾ ਇੱਕ ਅਗਾਂਹਵਧੂ ਸੋਚ ਵਾਲੇ ਸਨ ਅਤੇ ਉਨ੍ਹਾਂ ਨੂੰ ਲੜਕੇ-ਲੜਕੀਆਂ ਦੇ ਇੱਕ ਦੂਜੇ ਦੇ ਮਿਲਣ ਤੋਂ ਕੋਈ ਸਮੱਸਿਆ ਨਹੀਂ ਸੀ। ਵੰਡ ਤੋਂ ਪਹਿਲਾਂ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਝਗੜੇ ਦਾ ਕੋਈ ਮੁੱਦਾ ਨਹੀਂ ਸੀ। ਵੰਡ ਤੋਂ ਬਾਅਦ ਹੋਇਆ।" ਰੀਨਾ ਵਰਮਾ ਨੇ 1965 'ਚ ਪਾਕਿਸਤਾਨੀ ਵੀਜ਼ਾ ਲਈ ਅਪਲਾਈ ਕੀਤਾ ਸੀ ਪਰ ਉਦੋਂ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ ਕਿਉਂਕਿ ਜੰਗ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਸੀ।



ਨਹੀਂ ਮਿਲ ਰਿਹਾ ਸੀ ਪਾਕਿਸਤਾਨੀ ਵੀਜ਼ਾ 
ਬਜ਼ੁਰਗ ਔਰਤ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਆਪਣੇ ਜੱਦੀ ਘਰ ਜਾਣ ਦੀ ਇੱਛਾ ਪ੍ਰਗਟਾਈ ਸੀ। ਪਾਕਿਸਤਾਨ ਦੇ ਰਹਿਣ ਵਾਲੇ ਸੱਜਾਦ ਹੈਦਰ ਨੇ ਕਥਿਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਉਹਨਾਂ ਨਾਲ ਸੰਪਰਕ ਕੀਤਾ ਅਤੇ ਰਾਵਲਪਿੰਡੀ ਸਥਿਤ ਉਸ ਦੇ ਘਰ ਦੀਆਂ ਤਸਵੀਰਾਂ ਭੇਜੀਆਂ, ਜਿਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਪਾਕਿਸਤਾਨੀ ਵੀਜ਼ਾ ਲਈ ਅਰਜ਼ੀ ਦਿੱਤੀ, ਪਰ ਵੀਜ਼ਾ ਨਹੀਂ ਮਿਲ ਸਕਿਆ।



ਦੋਵਾਂ ਦੇਸ਼ਾਂ ਬਾਰੇ ਕਹੀ ਵੱਡੀ ਗੱਲ 
ਫਿਰ ਉਹਨਾਂਨੇ ਪਾਕਿਸਤਾਨ ਦੀ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਨੂੰ ਟੈਗ ਕੀਤਾ, ਜਿਹਨਾਂ ਨੇ ਉਹਨਾਂ ਨੂੰ ਆਪਣੇ ਜੱਦੀ ਸ਼ਹਿਰ ਜਾਣ  ਲਈ ਵੀਜ਼ਾ ਦਿੱਤਾ ਸੀ। ਸਦਭਾਵਨਾ ਵਜੋਂ, ਭਾਰਤ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੇ ਵਰਮਾ ਨੂੰ ਤਿੰਨ ਮਹੀਨੇ ਦਾ ਵੀਜ਼ਾ ਜਾਰੀ ਕੀਤਾ ਹੈ। ਬਜ਼ੁਰਗ ਔਰਤ ਨੇ ਕਿਹਾ, "ਭਾਵੇਂ ਭਾਰਤ ਦੀ ਵੰਡ ਗਲਤ ਸੀ, ਪਰ ਹੁਣ ਜਦੋਂ ਇਹ ਹੋ ਗਿਆ ਹੈ, ਦੋਵਾਂ ਦੇਸ਼ਾਂ ਨੂੰ ਸਾਡੇ ਸਾਰਿਆਂ ਲਈ ਵੀਜ਼ਾ ਪਾਬੰਦੀਆਂ ਨੂੰ ਸੌਖਾ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।"