Farooq Abdullah On Kashmir Issue: ਨੈਸ਼ਨਲ ਕਾਨਫਰੰਸ (NC) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਸ਼ਨੀਵਾਰ (12 ਅਗਸਤ) ਨੂੰ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਸਰਹੱਦੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਰੈਲੀਆਂ ਦਾ ਆਯੋਜਨ ਕਰਨਾ ਸਿਰਫ ਇੱਕ ਤਮਾਸ਼ਾ ਹੈ। ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਭਾਰਤ ਅਤੇ ਪਾਕਿਸਤਾਨ ਕਸ਼ਮੀਰ ਦੇ ਮੁੱਦੇ 'ਤੇ ਇਮਾਨਦਾਰੀ ਨਾਲ ਗੱਲਬਾਤ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਗੱਲਬਾਤ ਲਈ ਦੋਵਾਂ ਦੇਸ਼ਾਂ ਦੇ ਦਿਲ ਸਾਫ਼ ਹੋਣੇ ਚਾਹੀਦੇ ਹਨ।


ਜਦੋਂ ਮੀਡੀਆ ਨੇ ਉਨ੍ਹਾਂ ਨੂੰ ਪੁੱਛਿਆ ਕਿ ਕਸ਼ਮੀਰ 'ਚ ਸਰਹੱਦੀ ਸੈਰ-ਸਪਾਟਾ ਵਧਾਇਆ ਜਾ ਰਿਹਾ ਹੈ ਅਤੇ ਪੂਰੀ ਘਾਟੀ 'ਚ ਤਿਰੰਗਾ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਕੀ ਕਸ਼ਮੀਰ ਦੇ ਹਾਲਾਤ ਬਦਲ ਗਏ ਹਨ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਇਹ ਦਿਖਾਵਾ ਹੈ। ਅਬਦੁੱਲਾ ਨੇ ਕਿਹਾ, "ਭਾਰਤ ਅਤੇ ਪਾਕਿਸਤਾਨ ਨੂੰ ਚੰਗੇ ਇਰਾਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਕਿਉਂਕਿ ਜੰਗ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਕਰਦੀ।"


ਕਸ਼ਮੀਰ ਤੇ ਇਮਾਨਦਾਰੀ ਨਾਲ ਹੋਵੇ ਗੱਲ


ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਨੇ ਕਿਹਾ, "ਜਦੋਂ ਤੱਕ ਦੋਵੇਂ ਦੇਸ਼ ਕਸ਼ਮੀਰ ਮੁੱਦੇ 'ਤੇ ਇਮਾਨਦਾਰੀ ਨਾਲ ਗੱਲ ਨਹੀਂ ਕਰਦੇ, ਉਦੋਂ ਤੱਕ ਇਹ ਸਭ ਕੁਝ ਦਿਖਾਵਾ ਹੈ। ਜਦੋਂ ਤੱਕ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਨਹੀਂ ਹੁੰਦੀ ਉਦੋਂ ਤੱਕ ਇਹ ਮਜ਼ਾਕ ਚੱਲਦਾ ਰਹੇਗਾ।"


ਸਰਕਾਰ ਦੇ ਦਾਅਵਿਆਂ ਤੇ ਚੁੱਕਿਆ ਸਵਾਲ


ਇਸ ਦੌਰਾਨ ਜੰਮੂ-ਕਸ਼ਮੀਰ 'ਚ ਹਾਲਾਤ ਆਮ ਵਾਂਗ ਹੋਣ ਦੇ ਸਰਕਾਰ ਦੇ ਦਾਅਵਿਆਂ 'ਤੇ ਸਵਾਲ ਚੁੱਕਦਿਆਂ ਹੋਏ ਐੱਨਸੀ ਪ੍ਰਧਾਨ ਨੇ ਕਿਹਾ ਕਿ ਜੇਕਰ ਜੰਮੂ-ਕਸ਼ਮੀਰ 'ਚ ਸ਼ਾਂਤੀ ਹੈ ਤਾਂ ਅੱਤਵਾਦ ਕਿਉਂ ਹੈ, ਗੋਲੀਆਂ ਕਿਉਂ ਚਲਾਈਆਂ ਜਾ ਰਹੀਆਂ ਹਨ ਅਤੇ ਫੌਜੀਆਂ ਅਤੇ ਬਾਕੀ ਲੋਕਾਂ ਨੂੰ ਕਿਉਂ ਮਾਰਿਆ ਜਾ ਰਿਹਾ ਹੈ?


ਗੱਲਬਾਤ ਨਾਲ ਹੋਵੇਗਾ ਹੱਲ


ਫਾਰੂਕ ਅਬਦੁੱਲਾ ਨੇ ਸਵਾਲ ਕੀਤਾ, "ਜੇਕਰ ਕਸ਼ਮੀਰ 'ਚ ਸੱਚਮੁੱਚ ਸ਼ਾਂਤੀ ਹੈ ਤਾਂ ਅਜਿਹਾ ਕਿਉਂ ਹੋ ਰਿਹਾ ਹੈ? ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ (ਪਾਕਿਸਤਾਨ) ਨੂੰ ਲੱਗਦਾ ਹੈ ਕਿ ਇਸ ਦਾ ਹੱਲ ਹਾਲੇ ਤੱਕ ਨਹੀਂ ਹੋਇਆ ਹੈ। ਉਨ੍ਹਾਂ ਨੂੰ ਕੌਣ ਸਮਝਾਵੇਗਾ ਕਿ ਕੇਵਲ ਗੱਲਬਾਤ ਨਾਲ ਹੀ ਮੁੱਦਿਆਂ ਦਾ ਹੱਲ ਹੋਵੇਗਾ। ਯੂਕਰੇਨ ਵਿੱਚ ਦੇਖਿਆ ਜਾ ਸਕਦਾ ਹੈ ਕਿ ਯੁੱਧ ਨਾਲ ਕੀ ਹੁੰਦਾ ਹੈ।"


ਇਹ ਵੀ ਪੜ੍ਹੋ: Punjab News: ਮਾਨਸਾ ਅਤੇ ਬਰਨਾਲਾ ਦੇ ਬਿਰਧ ਘਰਾਂ ਦੀ ਉਸਾਰੀ ਲਈ 10 ਕਰੋੜ ਰੁਪਏ ਜਾਰੀ


ਯੁੱਧ ਨਾਲ ਕੁਝ ਨਹੀਂ ਹੋਵੇਗਾ ਹਾਸਲ


ਉਨ੍ਹਾਂ ਕਿਹਾ ਕਿ ਯੂਕਰੇਨ ਦੇ ਯੁੱਧ ਕਰਕੇ ਯੂਰਪ ਆਰਥਿਕ ਤੌਰ 'ਤੇ ਤਬਾਹ ਹੋ ਰਿਹਾ ਹੈ। ਉੱਥੇ ਕੌਣ ਮਾਰਿਆ ਜਾ ਰਿਹਾ ਹੈ? ਯੂਕਰੇਨ ਦੇ ਲੋਕ, ਉਨ੍ਹਾਂ ਨੂੰ ਕੀ ਹਾਸਲ ਹੋਵੇਗਾ? ਕੀ ਇਸ ਨਾਲ ਸੀਮਾਵਾਂ ਬਦਲ ਜਾਣਗੀਆਂ? ਇਸ ਲਈ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜੰਗ ਨਾਲ ਕੁਝ ਹਾਸਲ ਨਹੀਂ ਹੋਵੇਗਾ ਅਤੇ ਸਿਰਫ ਗੱਲਬਾਤ ਨਾਲ ਹੀ ਮਸਲੇ ਹੱਲ ਹੋਣਗੇ।


‘ਖੋਲ੍ਹੀ ਜਾਵੇ ਸਰਹੱਦ’


ਅਬਦੁੱਲਾ ਨੇ ਅੱਗੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਸਰਹੱਦਾਂ ਨੂੰ ਖੋਲ੍ਹਿਆ ਜਾਵੇ ਤਾਂ ਜੋ ਅਸੀਂ ਕਸ਼ਮੀਰ ਦਾ ਉਹ ਹਿੱਸਾ ਵੀ ਦੇਖ ਸਕੀਏ ਜੋ ਉਨ੍ਹਾਂ (ਪਾਕਿਸਤਾਨ) ਦੇ ਅਧੀਨ ਹੈ। ਫਿਰ ਅਸੀਂ ਸਵੀਕਾਰ ਕਰਾਂਗੇ ਕਿ ਸੱਚੀ ਸ਼ਾਂਤੀ ਹੈ।"


ਇਹ ਵੀ ਪੜ੍ਹੋ: Punjab News: ਪੰਜਾਬ ਵਿੱਚ ਸਰਕਾਰ ਖੋਲ੍ਹੇਗੀ 76 ਨਵੇਂ ਮੁਹੱਲਾ ਕਲੀਨਿਕ, 14 ਅਗਸਤ ਨੂੰ CM ਭਗਵੰਤ ਮਾਨ ਕਰਨਗੇ ਉਦਘਾਟਨ