Mirabai Chanu: ਓਲੰਪਿਕ ਤਮਗਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਨੇ ਅਸਾਮ 'ਚ ਹੋ ਰਹੀ ਹਿੰਸਾ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸੂਬੇ ਮਣੀਪੁਰ 'ਚ ਚੱਲ ਰਹੇ ਸੰਘਰਸ਼ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਮਈ ਦੀ ਸ਼ੁਰੂਆਤ ਤੋਂ ਹੀ ਸੂਬਾ ਦੋ ਭਾਈਚਾਰਿਆਂ ਮੈਤੇਈ ਅਤੇ ਕੁਕੀ ਦਰਮਿਆਨ ਲਗਾਤਾਰ ਹੋ ਰਹੇ ਸੰਘਰਸ਼ ਕਾਰਨ ਅਸ਼ਾਂਤੀ ਵਿੱਚ ਹੈ। ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲੇ ਸੰਘਰਸ਼ ਵਿੱਚ 150 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਦੋਂ ਕਿ ਕਈ ਘਰਾਂ ਨੂੰ ਅੱਗ ਲੱਗ ਗਈ ਹੈ।


ਚਾਨੂ ਨੇ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵਾਂ ਨੂੰ ਟੈਗ ਕਰਦਿਆਂ ਹੋਇਆਂ ਮਣੀਪੁਰ ਦੀ "ਮਦਦ ਕਰਨ ਅਤੇ ਬਚਾਉਣ" ਦੀ ਅਪੀਲ ਕੀਤੀ। ਉਨ੍ਹਾਂ ਨੇ ਟਵੀਟਰ 'ਤੇ ਆਪਣਾ ਇੱਕ ਵੀਡੀਓ ਸ਼ੇਅਰ ਕਰਦਿਆਂ ਹੋਇਆਂ ਕਿਹਾ "ਮਣੀਪੁਰ ਵਿੱਚ ਹਿੰਸਾ ਤੀਜੇ ਮਹੀਨੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਅਤੇ ਹਾਲੇ ਤੱਕ ਸ਼ਾਂਤੀ ਬਹਾਲ ਨਹੀਂ ਹੋਈ ਹੈ। ਹਿੰਸਾ ਦੇ ਕਰਕੇ ਸੂਬੇ ਦੇ ਕਈ ਖਿਡਾਰੀ ਟਰੇਨਿੰਗ ਨਹੀਂ ਲੈ ਪਾ ਰਹੇ ਹਨ, ਪੜ੍ਹਾਈ ਵਿੱਚ ਵਿਘਨ ਪੈ ਰਿਹਾ ਹੈ। ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਕਈ ਘਰ ਤਬਾਹ ਹੋ ਗਏ ਹਨ।"


ਇਹ ਵੀ ਪੜ੍ਹੋ: United Opposition Meet: ਬੈਂਗਲੁਰੂ 'ਚ ਸਾਂਝੀ ਬੈਠਕ 'ਚ ਵਿਰੋਧੀ ਧਿਰ ਦੇ ਆਗੂਆਂ ਨੇ ਗੱਠਜੋੜ ਦਾ ਨਾਂ ਰੱਖਿਆ 'INDIA'


ਉਨ੍ਹਾਂ ਨੇ ਕਿਹਾ, "ਮਣੀਪੁਰ ਮੇਰਾ ਘਰ ਹੈ"। ਚਾਨੂ ਨੇ ਕਿਹਾ ਕਿ ਉਹ ਇਸ ਸਮੇਂ ਅਮਰੀਕਾ ਵਿੱਚ ਹੋਣ ਵਾਲੀਆਂ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ, "ਹਾਲਾਂਕਿ ਮੈਂ ਮਣੀਪੁਰ ਵਿੱਚ ਨਹੀਂ ਹਾਂ, ਮੈਂ ਸੋਚਦੀ ਹਾਂ, ਦੇਖਦੀ ਹਾਂ ਅਤੇ ਹੈਰਾਨ ਹਾਂ ਕਿ ਹਿੰਸਾ ਕਦੋਂ ਖਤਮ ਹੋਵੇਗੀ। ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਸਥਿਤੀ ਨੂੰ ਸੁਧਾਰਨ ਅਤੇ ਮਣੀਪੁਰ ਦੇ ਲੋਕਾਂ ਨੂੰ ਬਚਾਉਣ ਦੀ ਅਪੀਲ ਕਰਦੀ ਹਾਂ।






ਉੱਥੇ ਹੀ ਭਾਰਤ ਦੇ ਮਿਡਫਿਲਡਰ ਜੈਕਸਨ ਸਿੰਘ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੁਵੈਤ ਦੇ ਖਿਲਾਫ ਸੈਫ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਮਣੀਪੁਰ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਲੜਾਈ ਨਾ ਕਰਨ ਦੀ ਅਪੀਲ ਕੀਤੀ ਸੀ। ਜੈਕਸਨ ਵੀ ਮਣੀਪੁਰ ਰਾਜ ਦਾ ਰਹਿਣ ਵਾਲੇ ਹਨ।


ਇਹ ਵੀ ਪੜ੍ਹੋ: Kotkapura Golikand : ਸੁਖਬੀਰ ਬਾਦਲ ਨੂੰ ਮਿਲੀ ਵੱਡੀ ਰਾਹਤ, ਅਦਾਲਤ ਨੇ ਇਹ ਮੰਗ ਕੀਤੀ ਸਵਿਕਾਰ