ਸਿਰਸਾ: ਭਾਰਤੀ ਹਵਾਈ ਫੌਜ ਦੀ ਪੱਛਮੀ ਹਵਾਈ ਕਮਾਨ ਦੇ ‘ਆਰਟਸ’ ਸਕਵਾਡਰਨ ਨੇ ਪੈਰੇਲਲ ਟੈਕਸੀ ਟ੍ਰੈਕ (ਪੀਟੀਟੀ) ’ਤੇ ਡੋਰਨੀਅਰ ਡੀ-228 ਜਹਾਜ਼ ਉਤਾਰੇ। ਸਿਰਸਾ ਵਿੱਚ ਪਹਿਲੀ ਵਾਰ ਦੇਸ਼ ਦੀ ਮਹਿਲਾ ਸਕਵਾਡਰਨ ਨੇ ਸਫਲਤਾਪੂਰਵਕ ਇਸ ਦਾ ਅਭਿਆਸ ਕੀਤਾ।
ਪਾਇਲਟ ਸਕਵਾਡਰਨ ਲੀਡਰ ਕਮਲਜੀਤ ਕੌਰ ਤੇ ਸਹਿ ਪਾਇਲਟ ਸਕਵਾਡਰਨ ਲੀਡਰ ਰਾਖੀ ਭੰਡਾਰੀ ਨੇ ਜਹਾਜ਼ ਉਡਾਏ ਤੇ ਉਤਾਰੇ। ਇਸ ਸ਼ੁਰੂਆਤ ਨੂੰ ਉਪਲੱਬਧੀ ਵਜੋਂ ਵੇਖਿਆ ਜਾ ਰਿਹਾ ਹੈ। ਬੰਗਲੁਰੂ ਵਿੱਚ 20 ਫਰਵਰੀ ਤੋਂ ਹੋਣ ਵਾਲੇ ਏਅਰੋ ਇੰਡੀਆ 2019 ਵਿੱਚ ਇਸ ਦਾ ਪ੍ਰਦਰਸ਼ਨ ਕੀਤਾ ਜਾਏਗਾ।
ਪੀਟੀਟੀ ਆਪ੍ਰੇਸ਼ਨ ਉਦੋਂ ਚਲਾਇਆ ਜਾਂਦਾ ਹੈ ਜਦੋਂ ਦੁਸ਼ਮਣ ਦੀ ਕਾਰਵਾਈ ਜਾਂ ਕਿਸੇ ਹੋਰ ਕਾਰਨ ਕਰਕੇ ਰਨ ਵੇਅ ਉਪਲੱਬਧ ਨਹੀਂ ਹੁੰਦਾ। ਪੀਟੀਟੀ ਕਾਰਵਾਈ ਬੇਹੱਦ ਚੁਣੌਤੀਆਂ ਵਾਲੀ ਹੁੰਦੀ ਹੈ। ਅਜਿਹਾ ਇਸ ਲਈ ਕਿਉਂਕਿ ਪਾਇਲਟ ਨੂੰ ਰਨ ਵੇਅ ਤੋਂ ਘੱਟ ਚੌੜੇ ਟੈਕਸੀ ਟ੍ਰੈਕ ਤੋਂ ਹੀ ਜਹਾਜ਼ ਨੂੰ ਉਡਾਉਣਾ ਤੇ ਉਤਾਰਨਾ ਹੁੰਦਾ ਹੈ।