ਨਵੀਂ ਦਿੱਲੀ : ਭਾਰਤ-ਚੀਨ ਸਰਹੱਦ 'ਤੇ ਗਲਵਾਨ ਘਾਟੀ 'ਚ ਚੀਨ ਵੱਲੋਂ ਝੰਡਾ ਲਹਿਰਾਉਣ ਦਾ ਦਾਅਵਾ ਆਖਰਕਾਰ ਝੂਠਾ ਨਿਕਲਿਆ ਹੈ। ਅੱਜ ਭਾਰਤੀ ਫੌਜ ਨੇ ਗਲਵਾਨ ਘਾਟੀ ਵਿੱਚ ਤਿਰੰਗਾ ਲਹਿਰਾਇਆ ਅਤੇ ਇਸ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਇਸ ਤੋਂ ਪਹਿਲਾਂ ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਇਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਚੀਨ ਨੇ ਗਲਵਾਨ ਘਾਟੀ ਵਿਚ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਚੀਨੀ ਝੰਡਾ ਲਹਿਰਾਇਆ ਸੀ।
ਦਰਅਸਲ, ਪੂਰਾ ਵਿਵਾਦ ਇੱਕ ਵੀਡੀਓ ਤੋਂ ਸ਼ੁਰੂ ਹੋਇਆ ਸੀ ,ਜਿਸ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨ ਇੱਕ ਪਹਾੜੀ ਇਲਾਕੇ ਵਿੱਚ ਚੀਨ ਦਾ ਝੰਡਾ ਲਹਿਰਾਉਂਦੇ ਹੋਏ ਅਤੇ ਚੀਨ ਦਾ ਰਾਸ਼ਟਰੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਸਨ। ਇਸ ਵੀਡੀਓ ਨੂੰ ਚੀਨ ਦੇ ਸਰਕਾਰੀ ਮੀਡੀਆ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਚੀਨੀ ਫੌਜ ਨੇ ਨਵੇਂ ਸਾਲ ਦੇ ਮੌਕੇ 'ਤੇ ਗਲਵਾਨ ਘਾਟੀ 'ਚ ਇਹ ਝੰਡਾ ਲਹਿਰਾਇਆ ਹੈ।
ਗਲਵਾਨ ਘਾਟੀ ਵਿੱਚ ਹੋਈ ਸੀ ਝੜਪ
ਤੁਹਾਨੂੰ ਦੱਸ ਦੇਈਏ ਕਿ ਗਲਵਾਨ ਘਾਟੀ ਲੱਦਾਖ ਦਾ ਉਹੀ ਇਲਾਕਾ ਹੈ, ਜਿੱਥੇ 15 ਜੂਨ 2020 ਨੂੰ ਭਾਰਤੀ ਫੌਜ ਅਤੇ ਚੀਨੀ ਫੌਜ ਵਿਚਾਲੇ ਖੂਨੀ ਝੜਪ ਹੋਈ ਸੀ ਅਤੇ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਇਸ ਖ਼ੂਨੀ ਝੜਪ ਵਿੱਚ ਚੀਨ ਦੇ ਕਰੀਬ 44 ਸੈਨਿਕਾਂ ਦੇ ਵੀ ਮਾਰੇ ਜਾਣ ਦੀ ਖ਼ਬਰ ਸੀ ਪਰ ਚੀਨ ਨੇ ਅਧਿਕਾਰਤ ਤੌਰ 'ਤੇ ਇਸ ਦਾ ਖੁਲਾਸਾ ਨਹੀਂ ਕੀਤਾ।
ਭਾਰਤ ਪੀਪੀ 14 'ਤੇ ਲਗਾਤਾਰ ਚੀਨ ਦੇ ਕਬਜ਼ੇ ਦਾ ਵਿਰੋਧ ਕਰ ਰਿਹਾ ਹੈ, ਜਿਸ ਕਾਰਨ ਇਹ ਝੜਪ ਹੋਈ। ਇਸ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਫੀ ਵਧ ਗਿਆ ਸੀ। ਹਾਲਾਂਕਿ ਕਈ ਪੱਧਰਾਂ ਦੀ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਲਈ ਸਹਿਮਤ ਹੋ ਗਏ। ਇਸ ਤੋਂ ਬਾਅਦ ਵਿਵਾਦਿਤ ਜਗ੍ਹਾ ਨੂੰ ਬਫਰ ਜ਼ੋਨ ਬਣਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੀਪੀ 14 ਨੂੰ ਨੋ ਪੈਟਰੋਲ ਜ਼ੋਨ ਬਣਾਇਆ ਗਿਆ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਇਸ ਥਾਂ 'ਤੇ 1.5-1.5 ਕਿਲੋਮੀਟਰ ਪਿੱਛੇ ਹਟ ਗਈਆਂ ਹਨ।
ਦੋਵਾਂ ਫੌਜਾਂ ਨੇ ਵੱਡੀ ਗਿਣਤੀ ਵਿਚ ਸਿਪਾਹੀ ਕੀਤੇ ਤਾਇਨਾਤ
ਦੋਵਾਂ ਦੇਸ਼ਾਂ ਨੇ ਵੱਡੀ ਗਿਣਤੀ 'ਚ ਫੌਜ ਤਾਇਨਾਤ ਕੀਤੀ ਹੈ। ਹਾਲਾਂਕਿ, ਕੋਈ ਵੀ ਜਵਾਨ ਬਫਰ ਜ਼ੋਨ ਵਿੱਚ ਨਹੀਂ ਹੈ। ਹਾਲਾਂਕਿ ਦੋਵੇਂ ਫੌਜਾਂ ਇੱਕ ਦੂਜੇ 'ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਚੀਨੀ ਫੌਜ ਦੀ ਵੀਡੀਓ ਵੀ ਬਫਰ ਜ਼ੋਨ ਤੋਂ 1.5-2 ਕਿਲੋਮੀਟਰ ਦੂਰ ਹੈ। ਇਸੇ ਤਰ੍ਹਾਂ ਜਿੱਥੇ ਭਾਰਤੀ ਜਵਾਨਾਂ ਨੇ ਤਿਰੰਗਾ ਲਹਿਰਾਇਆ ਹੈ, ਉੱਥੇ ਇਹ ਨੋ ਪੈਟਰੋਲ ਜ਼ੋਨ ਤੋਂ ਵੀ ਬਾਹਰ ਹੈ।
ਦੋਵਾਂ ਦੇਸ਼ਾਂ ਨੇ ਵੱਡੀ ਗਿਣਤੀ 'ਚ ਫੌਜ ਤਾਇਨਾਤ ਕੀਤੀ ਹੈ। ਹਾਲਾਂਕਿ, ਕੋਈ ਵੀ ਜਵਾਨ ਬਫਰ ਜ਼ੋਨ ਵਿੱਚ ਨਹੀਂ ਹੈ। ਹਾਲਾਂਕਿ ਦੋਵੇਂ ਫੌਜਾਂ ਇੱਕ ਦੂਜੇ 'ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਚੀਨੀ ਫੌਜ ਦੀ ਵੀਡੀਓ ਵੀ ਬਫਰ ਜ਼ੋਨ ਤੋਂ 1.5-2 ਕਿਲੋਮੀਟਰ ਦੂਰ ਹੈ। ਇਸੇ ਤਰ੍ਹਾਂ ਜਿੱਥੇ ਭਾਰਤੀ ਜਵਾਨਾਂ ਨੇ ਤਿਰੰਗਾ ਲਹਿਰਾਇਆ ਹੈ, ਉੱਥੇ ਇਹ ਨੋ ਪੈਟਰੋਲ ਜ਼ੋਨ ਤੋਂ ਵੀ ਬਾਹਰ ਹੈ।
ਇਹ ਵੀ ਪੜ੍ਹੋ :Covid cases in Delhi : ਦਿੱਲੀ 'ਚ ਪਿਛਲੇ 24 ਘੰਟਿਆਂ ਅੰਦਰ 5481 ਨਵੇਂ ਕੇਸ, 3 ਲੋਕਾਂ ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490