ਜਲ ਸੈਨਾ ਮੁਤਾਬਕ, ਸਬ ਲੈਫਟੀਨੈਂਟ ਸ਼ਿਵਾਂਗੀ ਨੇ ਸ਼ਾਰਟ ਸਰਵਿਸ ਕਮਿਸ਼ਨ ਦਾ 27ਵੇਂ ਐਨਓਸੀ ਕਾਰਸ ਜੁਆਇੰਨ ਕੀਤਾ ਸੀ ਤੇ ਪਿਛਲੇ ਸਾਲ ਜੂਨ ‘ਚ ਕੇਰਲ ਦੇ ਏਝੀਮਾਲਾ ਸਥਿਤ ਇੰਡੀਅਨ ਨੇਵਲ ਅਕਾਦਮੀ ‘ਚ ਆਪਣੀ ਕਮਿਸ਼ਨਿੰਗ ਪੂਰੀ ਕੀਤੀ ਸੀ। ਕਰੀਬ ਡੇਢ ਸਾਲ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਉਸ ਨੇ ਦੋ ਦਸੰਬਰ ਨੂੰ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣੀ।
ਜਲ ਸੈਨਾ ਦੀ ਪਹਿਲੀ ਪਾਇਲਟ ਸ਼ਿਵਾਨੀ ਟੋਹੀ ਜਹਾਜ਼, ਡੋਰਨੀਅਰ ਉਡਾਵੇਗੀ ਜੋ ਸਮੁੰਦਰ ‘ਚ ਦੇਸ਼ ਦੀ ਸਮੁੰਦਰੀ ਸਰਹੱਦਾਂ ਦੀ ਨਿਗਰਾਨੀ ਕਰਦਾ ਹੈ। ਦੱਸ ਦਈਏ ਕਿ ਜਲ ਸੈਨਾ ‘ਚ ਕਰੀਬ 70 ਹਜ਼ਾਰ ਸੈਨਿਕ ਤੇ ਅਧਿਕਾਰੀ ਹਨ ਜਿਨ੍ਹਾਂ ‘ਚ ਮਹਿਲਾਵਾਂ ਦੀ ਗਿਣਤੀ ਮਹਿਜ਼ 400 ਹੈ। ਹਵਾਈ ਸੈਨਾ ਨੇ ਔਰਤਾਂ ਨੂੰ ਕਾਂਬੇਟ ਰੋਲ ਦੇ ਦਿੱਤਾ ਹੈ। ਹਵਾਈ ਸੈਨਾ ਦੀ ਤਿੰਨ ਮਹਿਲਾ ਪਾਇਲਟ ਫਾਈਟਰ ਏਅਰਕ੍ਰਾਫਟ ਉਡਾ ਰਹੀਆਂ ਹਨ।
ਥਲ ਸੈਨਾ ਨੇ ਵੀ ਅਜੇ ਤਕ ਮਹਿਲਾਵਾਂ ਨੂੰ ਜੰਗ ਦੇ ਮੈਦਾਨ ‘ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਥਲ ਸੈਨਾ ਦੀ ਗਿਣਤੀ ਕਰੀਬ 13 ਲੱਖ ਹੈ ਜੋ ਦੁਨੀਆ ਦੀ ਦੂਜੀ ਵੱਡੀ ਫੌਜ ਹੈ।