ਗੋਲਡ ਕੋਸਟ: ਭਾਰਤੀ ਮਹਿਲਾ ਹਾਕੀ ਟੀਮ ਨੇ 21ਵੀਆਂ ਕਾਮਨਵੈਲਥ ਗੇਮਜ਼ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਪੂਲ-ਏ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਮਲੇਸ਼ੀਆ ਨੂੰ 4-1 ਨਾਲ ਹਰਾ ਦਿੱਤਾ ਹੈ। ਪਹਿਲੇ ਮੁਕਾਬਲੇ ਵਿੱਚ ਵੇਲਸ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਹੈ।

ਗੋਲਡ ਕੋਸਟ ਦੇ ਹਾਕੀ ਸੈਂਟਰ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਲਈ ਗੁਰਜੀਤ ਕੌਰ ਨੇ ਛੇਵੇਂ ਤੇ 39ਵੇਂ, ਰਾਣੀ ਰਾਮਪਾਲ ਨੇ 55ਵੇਂ ਤੇ 59ਵੇਂ ਮਿੰਟ ਵਿੱਚ ਲਾਲਰੇਮਿਸਿਆਮੀ ਨੇ ਗੋਲ ਦਾਗ਼ੇ। ਉੱਥੇ ਹੀ ਮਲੇਸ਼ੀਆ ਲਈ ਨੂਰਾਨੀ ਰਾਸ਼ਿਦ ਨੇ 38ਵੇਂ ਮਿੰਟ ਵਿੱਚ ਗੋਲ ਕੀਤਾ।

[embed]https://twitter.com/TheHockeyIndia/status/982143104751779841[/embed]

ਭਾਰਤ ਨੂੰ ਇਨ੍ਹਾਂ ਖੇਡਾਂ ਦੇ ਪਹਿਲੇ ਦਿਨ ਵੀਰਵਾਰ ਨੂੰ ਆਪਣੇ ਪਹਿਲੇ ਮੈਚ ਵਿੱਚ ਵੇਲਸ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲੇ ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਭਾਰਤ ਲਈ ਇਸ ਮੁਕਾਬਲੇ ਨੂੰ ਜਿੱਤਣਾ ਬੇਹੱਦ ਜ਼ਰੂਰੀ ਸੀ। ਜੇਕਰ ਭਾਰਤੀ ਟੀਮ ਇਹ ਮੁਕਾਬਲਾ ਜਿੱਤਣ ਵਿੱਚ ਕਾਮਯਾਬ ਨਾ ਹੁੰਦੀ ਤਾਂ ਉਹ ਮੈਡਲ ਦੀ ਦੌੜ ਵਿੱਚੋਂ ਹੀ ਬਾਹਰ ਹੋ ਜਾਂਦੀ।