ਨਵੀਂ ਦਿੱਲੀ: ਰੂਸ-ਯੂਕਰੇਨ ਜੰਗ ਵਿਚਾਲੇ ਭਾਰਤ ਵੀ ਆਪਣੀ ਤਾਕਤ ਵਿਖਾਉਣ ਜਾ ਰਿਹਾ ਹੈ। ਵਿਸ਼ਾਖਾਪਟਨਮ ਨਾਲ ਲੱਗਦੀ ਬੰਗਾਲ ਦੀ ਖਾੜੀ 'ਚ ਅੱਜ ਤੋਂ ਭਾਰਤੀ ਜਲ ਸੈਨਾ ਦਾ ਬਹੁਰਾਸ਼ਟਰੀ ਅਭਿਆਸ 'ਮਿਲਾਨ' ਦਾ ਸਮੁੰਦਰੀ ਪੜਾਅ ਸ਼ੁਰੂ ਹੋ ਰਿਹਾ ਹੈ। ਇਹ ਅਭਿਆਸ 4 ਮਾਰਚ ਤੱਕ ਚੱਲੇਗਾ। ਇਸ ਅਭਿਆਸ ਵਿੱਚ ਅਮਰੀਕਾ, ਆਸਟ੍ਰੇਲੀਆ, ਜਾਪਾਨ, ਵੀਅਤਨਾਮ, ਸ੍ਰੀਲੰਕਾ, ਬੰਗਲਾਦੇਸ਼ ਸਮੇਤ ਦਰਜਨ ਦੇਸ਼ਾਂ ਦੇ ਜੰਗੀ ਬੇੜੇ ਹਿੱਸਾ ਲੈ ਰਹੇ ਹਨ।



ਦੱਸ ਦਈਏ ਕਿ ਮਿਲਾਨ ਅਭਿਆਸ (ਹਾਰਬਰ ਫੇਜ਼: 25-28 ਫਰਵਰੀ) ਦੇ ਪਹਿਲੇ ਪੜਾਅ ਵਿੱਚ 40 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਵਿੱਚ ਰੂਸ ਦਾ ਵਫ਼ਦ ਵੀ ਸ਼ਾਮਲ ਸੀ ਪਰ ਰੂਸ ਨੇ ਅਭਿਆਸ ਵਿੱਚ ਆਪਣਾ ਕੋਈ ਜੰਗੀ ਬੇੜਾ ਨਹੀਂ ਭੇਜਿਆ।

ਇਹ ਮਿਲਾਨ ਅਭਿਆਸ ਦਾ 11ਵਾਂ ਐਡੀਸ਼ਨ ਹੈ। ਪਹਿਲਾ ਮਿਲਾਨ ਅਭਿਆਸ ਸਾਲ 1995 ਵਿੱਚ ਹੋਇਆ ਸੀ। ਉਸ ਸਮੇਂ ਭਾਰਤੀ ਜਲ ਸੈਨਾ ਤੋਂ ਇਲਾਵਾ ਚਾਰ ਹੋਰ ਦੇਸ਼ਾਂ ਦੀਆਂ ਜਲ ਸੈਨਾਵਾਂ ਨੇ ਹਿੱਸਾ ਲਿਆ ਸੀ। ਆਖਰੀ ਮਿਲਾਨ ਅਭਿਆਸ 2018 ਵਿੱਚ ਹੋਇਆ ਸੀ ਜਿਸ ਵਿੱਚ 17 ਦੇਸ਼ਾਂ ਦੀਆਂ ਜਲ ਸੈਨਾਵਾਂ ਨੇ ਹਿਸਾ ਲਿਆ ਸੀ।

ਹੁਣ ਤੱਕ ਮਿਲਾਨ ਅਭਿਆਸ ਦੇ ਸਾਰੇ ਐਡੀਸ਼ਨ ਅੰਡੇਮਾਨ ਤੇ ਨਿਕੋਬਾਰ ਵਿੱਚ ਆਯੋਜਿਤ ਕੀਤੇ ਗਏ ਸਨ। ਇਹ ਪਹਿਲੀ ਵਾਰ ਹੈ ਜਦੋਂ ਇਹ ਅਭਿਆਸ ਸਿਟੀ ਆਫ ਡੈਸਟੀਨੀ ਯਾਨੀ ਵਿਸ਼ਾਖਾਪਟਨਮ ਵਿੱਚ ਹੋਣ ਜਾ ਰਿਹਾ ਹੈ।




ਭਾਰਤੀ ਜਲ ਸੈਨਾ ਇਸ ਮਹੀਨੇ ਵਿਸ਼ਾਖਾਪਟਨਮ ਵਿੱਚ 'ਮਿਲਨ-2022' ਨਾਮ ਦੀ ਇੱਕ ਵੱਡੀ ਐਕਸਰਸਾਈਜ਼ ਕਰ ਰਹੀ ਹੈ ਜਿਸ ਦਾ ਉਦੇਸ਼ ਸਮੁੰਦਰ ਵਿੱਚ ਸਹਿਯੋਗੀ ਜਲ ਸੈਨਾਵਾਂ ਨਾਲ ਤਾਲਮੇਲ ਵਧਾਉਣ ਤੇ ਮਜ਼ਬੂਤ ਕਰਨਾ ਹੈ। 


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ