International Yoga Day 2024 Live: ਪੀਐਮ ਮੋਦੀ ਨੇ ਸ੍ਰੀਨਗਰ 'ਚ ਕੀਤਾ ਯੋਗ, ਕਿਹਾ- ਲੋਕਾਂ ਦੀ ਯੋਗ ਲਈ ਵੱਧ ਰਹੀ ਖਿੱਚ

International Yoga Day: ਭਾਰਤ ਸਮੇਤ ਦੁਨੀਆ ਭਰ 'ਚ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ 2014 ਤੋਂ ਹੋਈ ਸੀ। ਯੋਗ ਦਿਵਸ ਦੇ ਮੌਕੇ 'ਤੇ ਸਰਕਾਰ ਦੇ ਸਾਰੇ ਮੰਤਰੀ ਅਤੇ ਅਧਿਕਾਰੀ ਵੱਖ-ਵੱਖ ਥਾਵਾਂ 'ਤੇ ਯੋਗ ਕਰਨਗੇ।

ABP Sanjha Last Updated: 21 Jun 2024 09:52 AM
ਪੀਐਮ ਮੋਦੀ ਨੇ ਦੱਸੇ ਧਿਆਨ ਲਾਉਣ ਦੇ ਫਾਇਦੇ

ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਪੀਐਮ ਮੋਦੀ ਨੇ ਕਿਹਾ ਕਿ ਲੋਕ ਆਪਣੀ ਯਾਦਦਾਸ਼ਤ ਵਧਾਉਣ ਲਈ ਤਕਨੀਕ ਵਿਕਸਿਤ ਕਰਦੇ ਹਨ। ਜਦੋਂ ਲੋਕ ਉਸ ਦਾ ਪਾਲਣ ਕਰਦੇ ਹਨ ਤਾਂ ਉਨ੍ਹਾਂ ਦੀ ਯਾਦਦਾਸ਼ਤ ਵੀ ਵੱਧ ਜਾਂਦੀ ਹੈ। ਇਸੇ ਤਰ੍ਹਾਂ ਕਿਸੇ ਵੀ ਕੰਮ ਵਿਚ ਮਨ ਲਾਉਣ ਦੀ ਆਦਤ, ਇਕਾਗਰਤਾ ਨਾਲ ਕੰਮ ਕਰਨ ਦੀ ਆਦਤ ਵਧੀਆ ਨਤੀਜੇ ਦਿੰਦੀ ਹੈ। ਆਪਣੇ ਆਪ ਨੂੰ ਵਿਕਸਤ ਕਰਦੀ ਹੈ। ਘੱਟੋ-ਘੱਟ ਥਕਾਵਟ ਨਾਲ ਵੱਧ ਤੋਂ ਵੱਧ ਸੰਤੁਸ਼ਟੀ ਮਿਲਦੀ ਹੈ। 

ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਨਗਰ ਵਿੱਚ ਯੋਗ ਸੈਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਨਗਰ, ਜੰਮੂ ਅਤੇ ਕਸ਼ਮੀਰ ਵਿੱਚ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (SKICC) ਵਿੱਚ ਯੋਗ ਸੈਸ਼ਨ ਵਿੱਚ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ। ਉਨ੍ਹਾਂ ਅੱਜ ਸਵੇਰੇ ਇੱਥੇ ਯੋਗ ਸੈਸ਼ਨ ਦੀ ਅਗਵਾਈ ਕੀਤੀ। ਪੀਐਮ ਮੋਦੀ ਨੂੰ ਪ੍ਰਤੀਭਾਗੀਆਂ ਨੂੰ ਮਿਲਦਿਆਂ ਦੇਖਿਆ ਜਾ ਸਕਦਾ ਹੈ। SKICC ਦੇ ਬਾਹਰ ਡਲ ਝੀਲ ਦੇ ਕੰਢੇ ਹਜ਼ਾਰਾਂ ਲੋਕਾਂ ਨੇ ਇਕੱਠਿਆਂ ਯੋਗ ਕੀਤਾ।


 





International Yoga Day Live: ਅਟਾਰੀ ਬਾਰਡਰ 'ਤੇ ਜਵਾਨਾਂ ਨੇ ਕੀਤਾ ਯੋਗ

International Yoga Day Live: ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅੰਮ੍ਰਿਤਸਰ ਦੇ ਜੇਸੀਪੀ ਅਟਾਰੀ, ਜ਼ੀਰੋ ਲਾਈਨ ’ਤੇ ਸੀਮਾ ਸੁਰੱਖਿਆ ਬਲ ਦੇ ਜਵਾਨ ਯੋਗ ਕਰਦੇ ਨਜ਼ਰ ਆਏ। ਯੋਗ ਦੀਆਂ ਤਸਵੀਰਾਂ ਹੇਠਾਂ ਦੇਖੀਆਂ ਜਾ ਸਕਦੀਆਂ ਹਨ।





International Yoga Day Live: ਡਲ ਝੀਲ ਦੇ ਕੰਢੇ ਲੋਕ ਯੋਗ ਕਰਦੇ ਆਏ ਨਜ਼ਰ

International Yoga Day Live: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (SKICC) ਵਿੱਚ ਯੋਗ ਕਰ ਰਹੇ ਹਨ। ਮੀਂਹ ਕਰਕੇ ਪ੍ਰਧਾਨ ਮੰਤਰੀ ਸੈਂਟਰ ਦੇ ਅੰਦਰ ਯੋਗ ਕਰ ਰਹੇ ਹਨ। ਹਾਲਾਂਕਿ, ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ, ਹਜ਼ਾਰਾਂ ਲੋਕ ਸੈਂਟਰ ਦੇ ਬਾਹਰ ਮੈਦਾਨ ਵਿਚ ਡਲ ਝੀਲ ਦੇ ਕੰਢੇ 'ਤੇ ਯੋਗ ਕਰ ਰਹੇ ਹਨ।





International Yoga Day Live: ਪੀਐਮ ਮੋਦੀ ਨੇ ਕੀਤਾ ਯੋਗ

International Yoga Day Live: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (SKICC) 'ਚ ਯੋਗ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵਿਸ਼ਵ ਭਰ ਵਿੱਚ ਯੋਗ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਯੋਗ ਦੇ ਲਈ ਖਿੱਚ ਵਧ ਰਹੀ ਹੈ।

International Yoga Day: ਵਿਦੇਸ਼ ਮੰਤਰੀ ਜੈਸ਼ੰਕਰ ਸਣੇ ਇਨ੍ਹਾਂ ਮੰਤਰੀਆਂ ਨੇ ਕੀਤਾ ਯੋਗ

International Yoga Day Live: ਦਿੱਲੀ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਹੋਰ ਡਿਪਲੋਮੈਟਾਂ ਨਾਲ ਯੋਗ ਕੀਤਾ। ਇਸੇ ਤਰ੍ਹਾਂ ਦਿੱਲੀ ਵਿੱਚ ਹੀ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਵੀ ਆਸਨ ਕਰਦੇ ਨਜ਼ਰ ਆਏ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਵੀ ਮੁੰਬਈ ਵਿੱਚ ਯੋਗ ਕੀਤਾ।


 





International Yoga Day Live: ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਨੇ ਕੀਤਾ ਯੋਗ

International Yoga Day Live: ਮਹਾਰਾਸ਼ਟਰ ਦੇ ਨਾਗਪੁਰ ਵਿੱਚ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਯੋਗ ਕੀਤਾ। ਉੱਥੇ ਹੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਦਿੱਲੀ ਵਿੱਚ ਯੋਗ ਕਰਦੇ ਨਜ਼ਰ ਆਏ।


 









International Yoga Day Live: ਯੋਗ ਤੋਂ ਮਿਲਦੀ ਸਾਨੂੰ ਸ਼ਕਤੀ- ਪ੍ਰਧਾਨ ਮੰਤਰੀ ਮੋਦੀ

International Yoga Day Live: ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ ਵਿਖੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੋਗ ਸਾਨੂੰ ਤਾਕਤ ਦਿੰਦਾ ਹੈ। ਮੈਂ ਸ਼੍ਰੀਨਗਰ ਆ ਕੇ ਇਹ ਮਹਿਸੂਸ ਕਰ ਰਿਹਾ ਹਾਂ। ਦੁਨੀਆ ਭਰ ਵਿੱਚ ਲੋਕ ਯੋਗ ਕਰ ਰਹੇ ਹਨ। ਕਸ਼ਮੀਰ ਦੀ ਧਰਤੀ ਤੋਂ ਮੈਂ ਲੋਕਾਂ ਨੂੰ ਯੋਗ ਦਿਵਸ ਦੀਆਂ ਵਧਾਈਆਂ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਦਸ ਸਾਲ ਪਹਿਲਾਂ ਮੈਂ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ। ਭਾਰਤ ਦੇ ਪ੍ਰਸਤਾਵ ਨੂੰ 177 ਦੇਸ਼ਾਂ ਨੇ ਸਮਰਥਨ ਦਿੱਤਾ, ਜੋ ਆਪਣੇ ਆਪ ਵਿੱਚ ਇੱਕ ਵੱਡਾ ਰਿਕਾਰਡ ਹੈ।

International Yoga Day Live: ਲੇਹ 'ਚ ਦੋ ਥਾਵਾਂ 'ਤੇ ਆਈਟੀਬੀਪੀ ਦੇ ਜਵਾਨਾਂ ਨੇ ਯੋਗ ਕੀਤਾ

International Yoga Day Live: ਲੇਹ 'ਚ ਦੋ ਥਾਵਾਂ 'ਤੇ ਆਈਟੀਬੀਪੀ ਦੇ ਜਵਾਨਾਂ ਨੇ ਯੋਗ ਕੀਤਾ। ਜਵਾਨਾਂ ਨੂੰ ਲੇਹ ਦੇ ਕਾਰਜੋਕ ਪਿੰਡ ਅਤੇ ਪੈਂਗੋਂਗ ਤਸੋ ਝੀਲ ਦੇ ਕੰਢੇ ਯੋਗ ਕਰਦਿਆਂ ਦੇਖਿਆ ਗਿਆ ਹੈ। ਅੱਜ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। 





International Yoga Day Live: ਰਾਜਨਾਥ ਅਤੇ ਜੇਪੀ ਨੱਡਾ ਨੇ ਵੀ ਕੀਤਾ ਯੋਗ

International Yoga Day Live: ਰਾਜਨਾਥ ਅਤੇ ਜੇਪੀ ਨੱਡਾ ਨੇ ਵੀ ਕੀਤਾ ਯੋਗ


 









International Yoga Day 2024: ITBP ਦੇ ਜਵਾਨਾਂ ਨੇ 15 ਹਜ਼ਾਰ ਫੁੱਟ 'ਤੇ ਕੀਤਾ ਯੋਗ

International Yoga Day 2024: ITBP ਦੇ ਜਵਾਨਾਂ ਨੇ 15 ਹਜ਼ਾਰ ਫੁੱਟ 'ਤੇ ਕੀਤਾ ਯੋਗ 





International Yoga Day 2024: ਉੱਤਰੀ ਸਰਹੱਦ 'ਤੇ ਜਵਾਨਾਂ ਨੇ ਕੀਤਾ ਯੋਗ, ਪੈਂਗੌਂਗ ਝੀਲ 'ਤੇ ਆਸਨ ਕਰਦੇ ਨਜ਼ਰ ਆਏ ਬੱਚੇ

International Yoga Day 2024: ਉੱਤਰੀ ਸਰਹੱਦ 'ਤੇ ਜਵਾਨਾਂ ਨੇ ਕੀਤਾ ਯੋਗ, ਪੈਂਗੌਂਗ ਝੀਲ 'ਤੇ ਆਸਨ ਕਰਦੇ ਨਜ਼ਰ ਆਏ ਬੱਚੇ


 













International Yoga Day 2024: ਅਸ਼ਵਨੀ ਵੈਸ਼ਣਵ ਅਤੇ ਗਜੇਂਦਰ ਸਿੰਘ ਸ਼ੇਖਾਵਤ ਨੇ ਵੀ ਕੀਤਾ ਯੋਗ

International Yoga Day 2024: ਅਸ਼ਵਨੀ ਵੈਸ਼ਣਵ ਅਤੇ ਗਜੇਂਦਰ ਸਿੰਘ ਸ਼ੇਖਾਵਤ ਨੇ ਵੀ ਕੀਤਾ ਯੋਗ 









International Yoga Day 2024:  ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਯੋਗ ਕੀਤਾ

International Yoga Day 2024: ਯੋਗ ਦਿਵਸ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ 'ਚ ਯੂਪੀ ਦੀ ਰਾਜਪਾਲ ਆਨੰਦੀ ਬੇਨ ਪਟੇਲ ਨਾਲ ਯੋਗ ਕੀਤਾ।


 





International Yoga Day 2024: INS ਵਿਕਰਮਾਦਿਤਿਆ 'ਤੇ ਕੀਤਾ ਯੋਗ

International Yoga Day 2024: INS ਵਿਕਰਮਾਦਿਤਿਆ 'ਤੇ ਕੀਤਾ ਯੋਗ, ਦੇਖੋ ਵੀਡੀਓ


 





ਯੋਗ ਦਿਵਸ ਮੌਕੇ ਕੇਂਦਰੀ ਮੰਤਰੀ ਐਚਡੀ ਕੁਮਾਰਸਵਾਮੀ ਅਤੇ ਕਿਰਨ ਰਿਜਿਜੂ ਨੇ ਵੀ ਯੋਗ ਕੀਤਾ

ਯੋਗ ਦਿਵਸ ਮੌਕੇ ਕੇਂਦਰੀ ਮੰਤਰੀ ਐਚਡੀ ਕੁਮਾਰਸਵਾਮੀ ਅਤੇ ਕਿਰਨ ਰਿਜਿਜੂ ਨੇ ਵੀ ਯੋਗ ਕੀਤਾ


 





ਜਲ ਸੈਨਾ ਮੁਖੀ ਨੇ ਕੀਤਾ ਯੋਗ, ਦੇਖੋ ਵੀਡੀਓ

ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਵੀ ਦਿੱਲੀ ਵਿੱਚ ਯੋਗ ਕਰਦੇ ਨਜ਼ਰ ਆਏ। ਨਿਊਜ਼ ਏਜੰਸੀ ਏਐਨਆਈ ਵੱਲੋਂ ਜਾਰੀ ਵੀਡੀਓ ਵਿੱਚ ਉਹ ਵੱਖ-ਵੱਖ ਆਸਨ ਕਰਦਿਆਂ ਹੋਇਆਂ ਦੇਖੇ ਜਾ ਸਕਦੇ ਹਨ।


 





ਅੰਤਰਰਾਸ਼ਟਰੀ ਸਰਹੱਦ 'ਤੇ ਬੀਐਸਐਫ ਦੇ ਜਵਾਨਾਂ ਨੇ ਕੀਤਾ ਯੋਗ

ਅੰਤਰਰਾਸ਼ਟਰੀ ਯੋਗ ਦਿਵਸ ਨੂੰ ਲੈ ਕੇ ਜਵਾਨਾਂ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਬੀਐਸਐਫ ਤੋਂ ਲੈ ਕੇ ਭਾਰਤੀ ਫੌਜ ਦੇ ਜਵਾਨਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਯੋਗ ਕਰਦਿਆਂ ਦੇਖਿਆ ਗਿਆ ਹੈ। ਕੋਲਕਾਤਾ ਵਿੱਚ ਬੀਐਸਐਫ ਦੇ ਜਵਾਨਾਂ ਨੇ ਯੋਗ ਕੀਤਾ। ਇਸੇ ਤਰ੍ਹਾਂ ਲੇਹ ਦੇ ਕਰਨ ਸੋਨਮ ਵਾਂਗਚੁਕ ਸਟੇਡੀਅਮ 'ਚ ਭਾਰਤੀ ਫੌਜ ਦੇ ਜਵਾਨ ਯੋਗ ਕਰ ਰਹੇ ਹਨ।


 





ਪਿਛੋਕੜ

International Yoga Day: ਭਾਰਤ ਸਮੇਤ ਦੁਨੀਆ ਭਰ 'ਚ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ 2014 ਤੋਂ ਹੋਈ ਸੀ। ਯੋਗ ਦਿਵਸ ਦੇ ਮੌਕੇ 'ਤੇ ਸਰਕਾਰ ਦੇ ਸਾਰੇ ਮੰਤਰੀ ਅਤੇ ਅਧਿਕਾਰੀ ਵੱਖ-ਵੱਖ ਥਾਵਾਂ 'ਤੇ ਯੋਗ ਕਰਨਗੇ। ਇਸ ਸਾਲ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ (21 ਜੂਨ) ਨੂੰ ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿੱਚ ਯੋਗ ਕਰਨਗੇ। ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਇੱਥੇ ਪੁੱਜੇ ਹਨ।


ਇਸ ਸਾਲ ਯੋਗ ਦਿਵਸ ਦਾ ਥੀਮ  'Yoga For Self and Society' 'ਸਵੈ ਅਤੇ ਸਮਾਜ ਲਈ ਯੋਗ' ਹੈ, ਜੋ ਆਪਣੇ ਅਤੇ ਸਮਾਜ ਦੀ ਸਿਹਤ 'ਤੇ ਪੈਣ ਵਾਲੇ ਪ੍ਰਭਾਵ 'ਤੇ ਜ਼ੋਰ ਦਿੰਦਾ ਹੈ। ਪ੍ਰਧਾਨ ਮੰਤਰੀ ਦਿਨ ਵੇਲੇ ਸ੍ਰੀਨਗਰ ਵਿੱਚ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਸੈਂਟਰ (SKICC) ਵਿੱਚ ‘ਯੁਵਾ ਸ਼ਕਤੀਕਰਨ, ਜੰਮੂ-ਕਸ਼ਮੀਰ ਵਿੱਚ ਬਦਲਾਅ’ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਡਲ ਝੀਲ ਦੇ ਕੰਢੇ ਯੋਗ ਕਰਨ ਲਈ 7,000 ਤੋਂ ਵੱਧ ਲੋਕ ਉਨ੍ਹਾਂ ਨਾਲ ਜੁੜ ਰਹੇ ਹਨ।


ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਇਸਦੇ ਲਾਭਾਂ ਨੂੰ ਉਜਾਗਰ ਕਰਨ ਲਈ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। 2014 ਵਿੱਚ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨੋਨੀਤ ਕੀਤਾ ਸੀ। ਪੀਐਮ ਮੋਦੀ ਨੇ 2014 ਵਿੱਚ ਯੂਨਾਈਟਿਡ ਨੈਸ਼ਨਲ ਜਨਰਲ ਅਸੈਂਬਲੀ (ਯੂਐਨਜੀਏ) ਵਿੱਚ ਆਪਣੇ ਸੰਬੋਧਨ ਦੌਰਾਨ ਯੋਗ ਨੂੰ ਸਮਰਪਿਤ ਵਿਸ਼ਵ ਦਿਵਸ ਦੇ ਵਿਚਾਰ ਦਾ ਪ੍ਰਸਤਾਵ ਦਿੱਤਾ ਸੀ। ਦਸੰਬਰ 2014 ਵਿੱਚ, UNGA ਨੇ 21 ਜੂਨ ਨੂੰ 'ਅੰਤਰਰਾਸ਼ਟਰੀ ਯੋਗ ਦਿਵਸ' ਵਜੋਂ ਘੋਸ਼ਿਤ ਕਰਨ ਵਾਲਾ ਇੱਕ ਮਤਾ ਪਾਸ ਕੀਤਾ ਸੀ।


ਉਦੋਂ ਤੋਂ ਹਰ ਸਾਲ 21 ਜੂਨ ਨੂੰ ਦੇਸ਼ ਅਤੇ ਦੁਨੀਆ ਦੇ ਲੋਕ ਯੋਗ ਦਿਵਸ ਮਨਾਉਂਦੇ ਹਨ। ਸੰਯੁਕਤ ਰਾਸ਼ਟਰ ਯੋਗ ਨੂੰ ਭਾਰਤ ਵਿੱਚ ਪੈਦਾ ਹੋਏ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਤੱਤਾਂ ਨੂੰ ਜੋੜਨ ਵਾਲੇ ਇੱਕ ਪ੍ਰਾਚੀਨ ਅਭਿਆਸ ਵਜੋਂ ਵਰਣਨ ਕਰਦਾ ਹੈ। 'ਯੋਗ' ਸ਼ਬਦ ਸੰਸਕ੍ਰਿਤ ਤੋਂ ਆਇਆ ਹੈ, ਜਿਸਦਾ ਅਰਥ ਹੈ ਜੁੜਨਾ ਜਾਂ ਇਕਜੁੱਟ ਹੋਣਾ, ਸਰੀਰ ਅਤੇ ਚੇਤਨਾ ਦੇ ਏਕੀਕਰਨ ਦਾ ਪ੍ਰਤੀਕ। ਅੱਜ ਯੋਗ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ ਹੈ। 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.