ਨਵੀਂ ਦਿੱਲੀ: ਆਈਆਰਸੀਟੀਸੀ ਤੋਂ ਈ-ਟਿਕਟ ਖਰੀਦਣਾ ਕੱਲ੍ਹ ਯਾਨੀ ਪਹਿਲੀ ਸਤੰਬਰ ਤੋਂ ਮਹਿੰਗਾ ਹੋ ਜਾਏਗਾ। ਇੱਸ ਹੁਕਮ ਤਹਿਤ ਭਾਰਤੀ ਰੇਲਵੇ ਨੇ ਪਹਿਲੀ ਸਤੰਬਰ ਤੋਂ ਸੇਵਾ ਟੈਕਸ ਬਹਾਲ ਕਰਨ ਦਾ ਫੈਸਲਾ ਕੀਤਾ ਹੈ। IRCTC ਵੱਲੋਂ 30 ਅਗਸਤ ਨੂੰ ਜਾਰੀ ਆਦੇਸ਼ ਮੁਤਾਬਕ ਹੁਣ ਆਈਆਰਸੀਟੀਸੀ ਗੈਰ ਏਸੀ ਕਲਾਸ ਦੀ ਈ-ਟਿਕਟ ‘ਤੇ 15 ਰੁਪਏ ਤੇ ਫਸਟ ਕਲਾਸ ਦਾ ਏਅਰ-ਕੰਡੀਸ਼ਨ ਸ਼ਰੇਣੀ ਦੀਆਂ ਸਾਰੀਆਂ ਈ-ਟਿਕਟਾਂ ‘ਤੇ 30 ਰੁਪਏ ਦਾ ਸੇਵਾ ਟੈਕਸ ਵਸੂਲ ਕਰੇਗਾ। ਵਸਤਾਂ ਤੇ ਸੇਵਾਵਾਂ ਟੈਕਸ ਇਸ ਤੋਂ ਵੱਖਰੇ ਹੋਣਗੇ।


ਤਿੰਨ ਸਾਲ ਪਹਿਲਾਂ ਬੀਜੇਪੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਡਿਜੀਟਲ ਅਦਾਇਗੀਆਂ ਨੂੰ ਉਤਸ਼ਾਹਿਤ ਕਰਨ ਲਈ ਸੇਵਾ ਫੀਸ ਵਾਪਸ ਲੈ ਲਈ ਸੀ। ਇਸ ਤੋਂ ਪਹਲਿਾਂ IRCTC ਗੈਰ- ਏਅਰ-ਕੰਡੀਸ਼ਨ ਸ਼੍ਰੇਣੀ ਦੀਆਂ ਈ-ਟਕਿਟਾਂ 'ਤੇ 20 ਰੁਪਏ ਤੇ ਸਾਰੇ ਏਅਰ-ਕੰਡੀਸ਼ਨਡ ਸ਼੍ਰੇਣੀ ਦੀਆਂ ਈ-ਟਿਕਟਾਂ' ਤੇ 40 ਰੁਪਏ ਲੈਂਦਾ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਰੇਲਵੇ ਬੋਰਡ ਨੇ ਆਨਲਾਈਨ ਟਿਕਟਾਂ 'ਤੇ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੂੰ ਯਾਤਰੀਆਂ ਤੋਂ ਸੇਵਾ ਖਰਚੇ ਇਕੱਤਰ ਕਰਨ ਨੂੰ ਮਨਜ਼ੂਰੀ ਦਿੱਤੀ ਸੀ।


IRCTC ਯਾਤਰੀਆਂ ਦੀ ਸੁਵਿਧਾ ਲਈ ਸਮੇਂ-ਸਮੇਂ ‘ਤੇ ਐਲਾਨ ਕਰਦਾ ਰਹਿੰਦਾ ਹੈ। ਇਸ ਸਾਲ ਇੰਡੀਅਨ ਰੇਲਵੇ ਨੇ ਰਿਜ਼ਵਰਡ ਚਾਰਟਸ ਨੂੰ ਆਨਲਾਈਨ ਦਿਖਾਉਣ ਦਾ ਫੈਸਲਾ ਕੀਤਾ ਸੀ। ਇਸ ਦੀ ਮਦਦ ਨਾਲ ਯੂਜ਼ਰਸ ਕਿਸੇ ਵੀ ਟ੍ਰੇਨ ‘ਚ ਟਿਕਟ ਬੁਕ ਕਰਨ ਤੋਂ ਪਹਿਲਾਂ ਸੀਟ ਦਾ ਸਟੇਟਸ ਪਤਾ ਕਰ ਸਕਣਗੇ।


IRCTC ਦੀ ਵੈੱਬ ਸਾਈਟ ‘ਤੇ ਰਿਜ਼ਰਵੇਸ਼ਨ ਚਾਰਟ ਦੇਖਣ ਦਾ ਇਹ ਹੈ ਤਰੀਕਾ;


1. ਆਈਆਰਸੀਟੀਸੀ ਦੀ ਵੈੱਬਸਾਈਟ ‘ਤੇ ਜਾਓ। ਹੇਠ ਵੱਲ ਤੁਹਾਨੂੰ ‘Charts/Vacancy ’ ਦਾ ਆਪਸ਼ਨ ਨਜ਼ਰ ਆਵੇਗਾ।


2. ਤੁਹਾਨੂੰ ਸਫ਼ਰ ਦਾ ਬਿਊਰਾ ਦੇਣਾ ਪਵੇਗਾ। ਜਿਵੇਂ ਰੇਲ ਨੰਬਰ, ਸੀਟ ਨੰਬਰ, ਸਫ਼ਰ ਦੀ ਤਾਰੀਖ ਅਤੇ ਬੋਰਡਿੰਗ ਸਟੇਸ਼ਨ।


3. ਇਸ ਤੋਂ ਬਾਅਦ ਕਲਾਸ ਅਤੇ ਕੋਚ ਦੇ ਆਧਾਰ ‘ਤੇ ਖਾਲੀ ਸੀਟਾਂ ਦੀ ਜਾਣਕਾਰੀ ਮਿਲ ਜਾਵੇਗੀ।


4. ਇਸ ਤੋਂ ਬਾਅਦ ਕਿਸੇ ਖਾਸ ਕੋਚ ਨੰਬਰ ‘ਤੇ ਕਲਿੱਕ ਕਰ ਤੁਸੀਂ ਸੀਟ ਦੇ ਆਧਾਰ ‘ਤੇ ਪੂਰਾ ਬਿਊਰਾ ਵੇਖ ਸਕਦੇ ਹੋ।


IRCTC ਦੇ ਨਵੇਂ ਫਚਿਰਾਂ ਬਾਰੇ ਜ਼ਰੂਰੀ ਗੱਲਾਂ:


1. ਏਅਰਲਾਈਨ ਦੀਆਂ ਟਿਕਟਾਂ ਦੀ ਤਰ੍ਹਾਂ ਭਾਰਤੀ ਰੇਲਵੇ ਵੀ ਵੈੱਬਸਾਈਟ, ਆਈਆਰਸੀਟੀਸੀ ‘ਤੇ ਵੱਖ-ਵੱਖ ਰੰਗਾਂ ‘ਚ ਸੀਟਾਂ ਦਾ ਦਿਖਾਇਆ ਜਾਵੇਗਾ। ਰੰਗ ਬੁਕ ਸੀਟਾਂ, ਖਾਲੀ ਤੇ ਪਾਰਸ਼ਿਅਲੀ ਬੁਕਿੰਗ ਦੇ ਆਧਾਰ ‘ਤੇ ਤੈਅ ਹੋਣਗੇ।


2. ਇਹ ਫੀਚਰ ਕਲਾਸ ਅਤੇ ਕੋਚ ਦੇ ਆਧਾਰ ‘ਤੇ ਖਾਲੀ ਸੀਟਾਂ ਦਾ ਬਿਓਰਾ ਦਿੰਦਾ ਹੈ। ਇਹ ਜਾਣਕਾਰੀ ਰਿਜ਼ਰਵੇਸ਼ਨ ਸੂਚੀ ਤੋਂ ਪਹਿਲਾਂ ਚਾਰਟ ਦੇ ਆਧਾਰ ‘ਤੇ ਉਪਲੱਬਧ ਹੁੰਦਾ ਹੈ। ਪਹਿਲਾ ਚਾਰਟ ਟ੍ਰੇਨ ਖੁੱਲ੍ਹਣ ਤੋਂ ਚਾਰ ਘੰਟੇ ਪਹਿਲਾ ਤਿਆਰ ਹੁੰਦਾ ਹੈ।


3. ਜੇਕਰ ਦੂਜਾ ਚਾਰਟ ਬਣਦਾ ਹੈ ਤਾਂ ਸੈਕਿੰਡ ਚਾਰਟ ਤਹਿਤ ਉਪਲੱਬਧ ਖਾਲੀ ਸੀਟਾਂ ਦਾ ਬਿਓਰਾ ਵੀ ਵੇਖਣ ਦਾ ਆਪਸ਼ਨ ਆਵੇਗਾ। ਦੂਜਾ ਚਾਰਟ ਆਮ ਤੌਰ ‘ਤੇ ਟ੍ਰੇਨ ਖੁੱਲ੍ਹਣ ਤੋਂ 30 ਮਿੰਟ ਪਹਿਲਾਂ ਤਿਆਰ ਹੁੰਦਾ ਹੈ।