Chandrayaan-3 Landing - ਚੰਦਰਯਾਨ-3 ਚੰਦਰਮਾ 'ਤੇ ਉਤਰਨ ਲਈ ਤਿਆਰ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਇਹ ਇਤਿਹਾਸਕ ਪਲ ਸਕੂਲਾਂ ਨੂੰ ਲਾਈਵ ਦਿਖਾਉਣ ਨੂੰ ਕਿਹਾ ਹੈ । ਜੇਕਰ ਸਕੂਲ ਵਿੱਚ ਇਸ ਨੂੰ ਦੇਖਣਾ ਸੰਭਵ ਨਹੀਂ ਹੈ, ਤਾਂ ਅਧਿਆਪਕ ਅਤੇ ਵਿਦਿਆਰਥੀ ਇਸਨੂੰ ਘਰ ਵਿੱਚ ਦੇਖ ਸਕਦੇ ਹਨ। ਇਸਨੂੰ ਹਰ ਸਕੂਲ ਲਈ ਦੇਖਣਾ ਬਹੁਤ ਜ਼ਰੂਰੀ ਹੈ।
ਸੀ.ਬੀ.ਐੱਸ.ਈ ਨੇ ਕਿਹਾ ਕਿ ਚੰਦਰਯਾਨ-3 ਦੀ ਲੈਂਡਿੰਗ ਭਾਰਤੀ ਵਿਗਿਆਨ, ਇੰਜਨੀਅਰਿੰਗ, ਤਕਨਾਲੋਜੀ ਲਈ ਵੀ ਇੱਕ ਵੱਡਾ ਕਦਮ ਹੈ। ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ 23 ਅਗਸਤ ਨੂੰ ਸ਼ਾਮ 5:20 ਵਜੇ ਤੋਂ ਕੀਤਾ ਜਾਵੇਗਾ। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇਸ ਦਾ ਲਾਈਵ ਟੈਲੀਕਾਸਟ ਇਸਰੋ ਦੀ ਵੈੱਬਸਾਈਟ, ਇਸਰੋ ਦੇ ਯੂਟਿਊਬ ਚੈਨਲ, ਇਸਰੋ ਦੇ ਫੇਸਬੁੱਕ ਪੇਜ ਅਤੇ ਡੀਡੀ ਨੈਸ਼ਨਲ ਟੀਵੀ ਚੈਨਲ 'ਤੇ ਦੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਸੀ.ਬੀ.ਐੱਸ.ਈ ਵਲੋਂ ਸਕੂਲਾਂ ਨੂੰ ਭੇਜੀਆਂ ਗਈਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਚੰਦਰਮਾ 'ਤੇ ਭਾਰਤ ਦਾ ਚੰਦਰਯਾਨ-3 ਲੈਂਡਿੰਗ ਇੱਕ ਮਹੱਤਵਪੂਰਨ ਮੌਕਾ ਹੈ ਜੋ ਨਾ ਸਿਰਫ਼ ਉਤਸੁਕਤਾ ਨੂੰ ਵਧਾਏਗਾ ਸਗੋਂ ਸਾਡੇ ਨੌਜਵਾਨਾਂ ਦੇ ਮਨਾਂ ਵਿੱਚ ਖੋਜ ਦਾ ਜਨੂੰਨ ਵੀ ਜਗਾਏਗਾ। ਇਹ ਵਿਗਿਆਨਕ ਜਾਂਚ ਅਤੇ ਨਵੀਨਤਾ ਦੇ ਮਾਹੌਲ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਪਾਵੇਗਾ। ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ, ਬੋਰਡ ਨੇ ਸਕੂਲਾਂ ਅਧਿਆਪਕ ਨੂੰ ਵਿਦਿਆਰਥੀਆਂ ਲਈ ਚੰਦਰਯਾਨ-3 ਦੇ ਚੰਦਰਮਾ 'ਤੇ ਉਤਰਨ ਦੀ ਲਾਈਵ ਸਟ੍ਰੀਮਿੰਗ ਦੇਖਣ ਦਾ ਪ੍ਰਬੰਧ ਕਰਨ ਲਈ ਕਿਹਾ ਹੈ।
ਉਧਰ ਕਾਰਪੋਰੇਸ਼ਨ ਦੇ ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਖਾਸ ਕਰਕੇ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਬੰਧਤ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਕਰਨ ਲਈ ਕਿਹਾ ਹੈ। ਇਸ ਨਾਲ ਬੱਚੇ ਪੁਲਾੜ ਵਿਗਿਆਨ, ਚੰਦਰਯਾਨ ਲਈ ਕੀਤੇ ਗਏ ਵਿਗਿਆਨਕ ਯਤਨਾਂ ਅਤੇ ਇਸ ਰਾਹੀਂ ਦੇਸ਼ ਦੀ ਪ੍ਰਾਪਤੀ ਬਾਰੇ ਜਾਣ ਸਕਣਗੇ।
ਨਾਲ ਹੀ ਇਹ ਵਿਸ਼ਾ ਬੁੱਧਵਾਰ ਨੂੰ ਸਕੂਲ ਵਿੱਚ ਖਾਸ ਕਰਕੇ ਕਲਾਸ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਚੰਦਰਯਾਨ-3 ਬਾਰੇ ਘੱਟੋ-ਘੱਟ ਪੰਜ ਮਹੱਤਵਪੂਰਨ ਨੁਕਤੇ ਜਾਂ ਲਾਈਨਾਂ ਨੋਟ ਕਰਨ ਲਈ ਕਿਹਾ ਜਾਵੇਗਾ। ਉਹ ਮਿਸ਼ਨ ਅਤੇ ਇਸਦੇ ਉਦੇਸ਼ਾਂ ਨੂੰ ਦਰਸਾਉਂਦੀਆਂ ਸਧਾਰਨ ਡਰਾਇੰਗਾਂ ਜਾਂ ਦ੍ਰਿਸ਼ਟਾਂਤ ਵੀ ਲਿਆਉਣਗੇ।