Jet Airways Founder Arrested: ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੂੰ ਸ਼ਨੀਵਾਰ (2 ਸਤੰਬਰ) ਨੂੰ ਧੋਖਾਧੜੀ ਦੇ ਇੱਕ ਕਥਿਤ ਮਾਮਲੇ ਵਿੱਚ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਦਾਲਤ ਨੇ ਉਨ੍ਹਾਂ ਨੂੰ 11 ਸਤੰਬਰ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਹੈ।


ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ (74) ਨੂੰ ਕੇਨਰਾ ਬੈਂਕ ਦੀ ਸ਼ਿਕਾਇਤ 'ਤੇ ਦਰਜ 538 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਕੇਂਦਰੀ ਏਜੰਸੀ ਨੇ ਮੁੰਬਈ ਸਥਿਤ ਆਪਣੇ ਦਫਤਰ 'ਚ ਲੰਬੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਗ੍ਰਿਫਤਾਰ ਕੀਤਾ। ਉਨ੍ਹਾਂ ਨੂੰ ਸ਼ਨੀਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।


ਸੀਬੀਆਈ ਨੇ ਦਰਜ ਕੀਤੀ ਸੀ FIR


ਮਨੀ ਲਾਂਡਰਿੰਗ ਦਾ ਮਾਮਲਾ ਕੇਂਦਰੀ ਜਾਂਚ ਬਿਊਰੋ (CBI) ਵਲੋਂ ਜੈੱਟ ਏਅਰਵੇਜ਼, ਗੋਇਲ, ਉਨ੍ਹਾਂ ਦੀ ਪਤਨੀ ਅਨੀਤਾ ਅਤੇ ਬੰਦ ਹੋ ਚੁੱਕੀ ਏਅਰਲਾਈਨ ਦੇ ਕੁਝ ਸਾਬਕਾ ਐਗਜ਼ੈਕਟਿਵਾਂ ਵਿਰੁੱਧ ਦਰਜ ਐਫਆਈਆਰ ਨਾਲ ਸਬੰਧਤ ਹੈ। ਇੰਡੀਆ ਟੂਡੇ ਦੇ ਅਨੁਸਾਰ ਸੀਬੀਆਈ ਨੇ ਆਪਣੀ ਐਫਆਈਆਰ ਵਿੱਚ ਗੋਇਲ 'ਤੇ ਧੋਖਾਧੜੀ, ਅਪਰਾਧਿਕ ਸਾਜ਼ਿਸ਼, ਵਿਸ਼ਵਾਸ ਦੀ ਅਪਰਾਧਿਕ ਉਲੰਘਣਾ ਅਤੇ ਅਪਰਾਧਿਕ ਦੁਰਵਿਹਾਰ ਦਾ ਦੋਸ਼ ਲਗਾਇਆ ਹੈ।


ਇਹ ਵੀ ਪੜ੍ਹੋ: One Nation, One Election ਕਮੇਟੀ ਦਾ ਨੋਟੀਫਿਕੇਸ਼ਨ ਜਾਰੀ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਣਗੇ ਚੇਅਰਮੈਨ, ਅਮਿਤ ਸ਼ਾਹ ਸਮੇਤ 8 ਮੈਂਬਰ


ਨਰੇਸ਼ ਗੋਇਲ 'ਤੇ ਲੱਗੇ ਹਨ ਇਹ ਦੋਸ਼


ਜਾਂਚ ਏਜੰਸੀ ਨੇ ਇਸ ਸਾਲ ਮਈ 'ਚ ਗੋਇਲ ਦੀ ਰਿਹਾਇਸ਼ ਅਤੇ ਦਫਤਰਾਂ ਸਮੇਤ ਮੁੰਬਈ 'ਚ ਸੱਤ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਸੀ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ ਬੈਂਕ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਜੈੱਟ ਏਅਰਵੇਜ਼ (INDIA) ਲਿਮਟਿਡ ਨੂੰ 848.86 ਕਰੋੜ ਰੁਪਏ ਦੀ ਕਰੈਡਿਟ ਲਿਮਿਟ ਅਤੇ ਕਰਜ਼ਾ ਮਨਜ਼ੂਰ ਕੀਤਾ ਸੀ, ਜਿਸ ਵਿੱਚੋਂ 538.62 ਕਰੋੜ ਰੁਪਏ ਬਕਾਇਆ ਹਨ। ਇਸ ਨੇ ਦੋਸ਼ ਲਾਇਆ ਕਿ ਜੈੱਟ ਏਅਰਵੇਜ਼ (INDIA) ਲਿਮਟਿਡ ਨੇ ਆਪਣੀਆਂ ਸਹਾਇਕ ਕੰਪਨੀਆਂ ਨੂੰ ਪੈਸੇ ਟ੍ਰਾਂਸਫਰ ਕੀਤੇ।


ਏਅਰਲਾਈਨ ਨੇ 2019 ਵਿੱਚ ਸੰਚਾਲਨ ਕਰ ਦਿੱਤਾ ਸੀ ਬੰਦ


ਈਡੀ ਦੀ ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ ਜੈੱਟ ਏਅਰਵੇਜ਼ ਦੇ ਖਰਚਿਆਂ ਦਾ ਇੱਕ ਹਿੱਸਾ, ਸਬੰਧਤ ਕੰਪਨੀਆਂ ਨੂੰ ਦਿੱਤੇ ਗਏ ਕਮਿਸ਼ਨ ਵਜੋਂ ਦਿਖਾਇਆ ਗਿਆ ਸੀ। ਅਸਲ ਵਿੱਚ ਗੋਇਲ ਪਰਿਵਾਰ ਅਤੇ ਕੇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੇ ਨਿੱਜੀ ਖਰਚਿਆਂ ਦਾ ਭੁਗਤਾਨ ਕਰਨ ਲਈ ਵਰਤਿਆ ਗਿਆ ਸੀ।


ਗੋਇਲ ਨੇ ਅਪ੍ਰੈਲ 1992 ਵਿੱਚ ਜੈੱਟ ਏਅਰਵੇਜ਼ ਦੀ ਸਥਾਪਨਾ ਕੀਤੀ ਸੀ। ਹਾਲਾਂਕਿ, ਵਿੱਤੀ ਮੁਸ਼ਕਲਾਂ ਕਾਰਨ ਏਅਰਲਾਈਨ ਨੇ ਅਪ੍ਰੈਲ 2019 ਵਿੱਚ ਸੰਚਾਲਨ ਬੰਦ ਕਰ ਦਿੱਤਾ ਸੀ। ਕੰਪਨੀ ਇਸ ਸਮੇਂ ਦੀਵਾਲੀਆਪਨ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੀ ਹੈ।


ਇਹ ਵੀ ਪੜ੍ਹੋ: ABP C Voter Survey: ਰਾਹੁਲ ਗਾਂਧੀ ਦੇ 2024 'ਚ PM ਮੋਦੀ ਨੂੰ ਹਰਾਉਣ ਦੇ ਦਾਅਵੇ 'ਤੇ ਸਰਵੇ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ