Jharkhand News : ਸਾਡਾ ਦੇਸ਼ ਖੇਤੀਬਾੜੀ ਪ੍ਰਧਾਨ ਹੈ, ਜਿੱਥੇ ਅੱਜ ਵੀ 70 ਫੀਸਦੀ ਆਬਾਦੀ ਖੇਤੀਬਾੜੀ ਜਾਂ ਪਸ਼ੂ ਪਾਲਣ 'ਤੇ ਨਿਰਭਰ ਹੈ ਪਰ ਝਾਰਖੰਡ ਦੇ ਗੋਡਾ ਜ਼ਿਲ੍ਹੇ ਦਾ ਇੱਕ ਅਜਿਹਾ ਪਿੰਡ ਹੈ ,ਜਿੱਥੇ ਲੋਕ ਕਿਸੇ ਖਾਸ ਜਾਨਵਰ ਨੂੰ ਨਹੀਂ ਪਾਲਦੇ। ਇਸ ਦੇ ਪਿੱਛੇ ਵੀ ਇਕ ਦਿਲਚਸਪ ਕਾਰਨ ਹੈ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਗੋਡਾ ਜ਼ਿਲੇ ਦੇ ਮਹਾਗਾਮਾ ਬਲਾਕ ਦੇ ਰਾਮਕੋਲ ਪਿੰਡ ਦੀ। ਇੱਥੇ ਕੋਈ ਵੀ ਬੱਕਰੀ ਪਾਲਣ ਨਹੀਂ ਕਰ ਸਕਦਾ। ਪਿੰਡ ਦੀ ਪੰਚਾਇਤ ਰਾਹੀਂ 20-25 ਸਾਲ ਪਹਿਲਾਂ ਇਸ ’ਤੇ ਪਾਬੰਦੀ ਲਗਾਈ ਗਈ ਸੀ। ਉਦੋਂ ਤੋਂ ਅੱਜ ਤੱਕ ਲੋਕ ਇਸ ਫੈਸਲੇ ਦਾ ਪਾਲਣ ਕਰ ਰਹੇ ਹਨ।

 

 ਇਹ ਵੀ ਪੜ੍ਹੋ : ਧੀ ਦੀ ਅਪੀਲ 'ਤੇ ਰਿਟਾਇਰ ਹੋ ਰਹੇ ਪਿਤਾ ਦੀ ਚਮਕੀ ਕਿਸਮਤ, ਤੋਹਫੇ ਵਜੋਂ ਮਿਲੇ ਕਰੋੜਾਂ ਰੁਪਏ


ਦਰਅਸਲ, ਇੱਥੇ ਬੱਕਰੀ ਪਾਲਣ 'ਤੇ 1500 ਰੁਪਏ ਦੇ ਜੁਰਮਾਨੇ ਸਮੇਤ ਬੱਕਰੀ ਜ਼ਬਤ ਕਰ ਲਈ ਜਾਂਦੀ ਹੈ। ਇਸ ਪਿੰਡ ਵਿੱਚ ਬੱਕਰੀ ਨੂੰ ਛੱਡ ਕੇ ਹਰ ਪਾਲਤੂ ਜਾਨਵਰ ਦੀ ਇਜਾਜ਼ਤ ਹੈ। ਦਰਅਸਲ ਕਰੀਬ 20-25 ਸਾਲ ਪਹਿਲਾਂ ਇੱਕ ਬੱਕਰੀ ਕਿਸੇ ਦੇ ਖੇਤ ਦੀ ਫ਼ਸਲ ਖਾ ਗਈ ਸੀ, ਜਿਸ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋ ਗਿਆ ਸੀ। ਖੇਤਾਂ ਵਿੱਚ ਬੱਕਰੀਆਂ ਚਰਾਉਣ ਦੇ ਮਾਮਲੇ ਨੂੰ ਲੈ ਕੇ ਪਿੰਡ ਦੀ ਪੰਚਾਇਤ ਵਿੱਚ ਅਕਸਰ ਝਗੜਾ ਹੁੰਦਾ ਦੇਖ ਕੇ ਪੰਚ ਨੇ ਫੈਸਲਾ ਕੀਤਾ ਕਿ ਇਸ ਪਿੰਡ ਵਿੱਚ ਕੋਈ ਵੀ ਵਿਅਕਤੀ ਬੱਕਰੀਆਂ ਨਹੀਂ ਪਾਲੇਗਾ।

 

 ਇਹ ਵੀ ਪੜ੍ਹੋ : ਟੀ-ਸ਼ਰਟ ਪਾ ਕੇ ਚਲਾਇਆ ਮੋਟਰਸਾਈਕਲ ਤਾਂ ਕੱਟਿਆ ਜਾਵੇਗਾ ਚਲਾਨ ? ਜਾਣੋ ਇਸ ਦੇ ਪਿੱਛੇ ਦੀ ਸੱਚਾਈ

25 ਸਾਲਾਂ ਤੋਂ ਲੋਕ ਮੰਨ ਰਹੇ ਹਨ ਪੰਚਾਇਤ ਦਾ ਕਹਿਣਾ 


ਦੂਜੇ ਪਾਸੇ ਬੱਚਿਆਂ ਦਾ ਸਮਾਂ ਵੀ ਖਰਾਬ ਹੁੰਦਾ ਸੀ। ਪੜ੍ਹਾਈ ਨਹੀਂ ਕਰ ਸਕਦੇ ਸੀ। ਇਸੇ ਕਰਕੇ ਪਿੰਡ ਵਿੱਚ ਬੱਕਰੀ ਪਾਲਣ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਸਮੇਂ ਇਸ ਪਿੰਡ ਵਿੱਚ ਕੋਈ ਵੀ ਬੱਕਰੀ ਪਾਲਣ ਨਹੀਂ ਕਰ ਰਿਹਾ ਹੈ। ਇਸ ਤੋਂ ਬਾਅਦ ਅੱਜ ਤੱਕ ਇਸ ਪਿੰਡ ਦੇ ਲੋਕ ਬੱਕਰੀਆਂ ਨਹੀਂ ਪਾਲਦੇ। ਇਹ ਸਭ ਸੁਣਨ ਵਿੱਚ ਹਾਸੋਹੀਣਾ ਲੱਗਦਾ ਹੈ ਪਰ 25 ਸਾਲਾਂ ਤੋਂ ਪੰਚਾਇਤ ਦੀ ਗੱਲ ਨੂੰ ਸਾਰੇ ਇੱਕਜੁੱਟ ਹੋ ਕੇ ਮੰਨ ਰਹੇ ਹਨ, ਇਹ ਵੱਡੀ ਗੱਲ ਹੈ। ਜਿੱਥੇ ਅੱਜ ਦੇ ਯੁੱਗ ਵਿੱਚ ਲੋਕ ਭਾਰਤ ਦੇ ਕਾਨੂੰਨ ਦੀ ਪਾਲਣਾ ਨਹੀਂ ਕਰਦੇ, ਉੱਥੇ ਲੋਕ ਪੰਚਾਇਤਾਂ ਵਿੱਚ ਲਏ ਫੈਸਲਿਆਂ ਨੂੰ ਵੀ ਲਾਗੂ ਕਰ ਰਹੇ ਹਨ, ਇਹ ਵੱਡੀ ਗੱਲ ਹੈ।