ਨਵੀਂ ਦਿੱਲੀ:  ਟੂਲਕਿੱਟ ਮਾਮਲੇ 'ਚ ਦਿੱਲੀ ਪੁਲਿਸ ਦਾ ਸਾਇਬਰ ਸੈਲ ਰੋਜ਼ ਨਵੇਂ ਖੁਲਾਸੇ ਕਰ ਰਿਹਾ ਹੈ। ਸਿਆਸੀ ਘਮਸਾਣ ਵੀ ਇਸ 'ਤੇ ਮੱਚਿਆ ਹੋਇਆ ਹੈ। ਇਸ ਦਰਮਿਆਨ ਜੇਐਨਯੂ ਦੇ ਵਿਦਿਆਰਤੀ ਸੰਘ ਦੇ ਸਾਬਕਾ ਪ੍ਰਧਾਨ ਕਨੱਈਆ ਕੁਮਾਰ ਨੇ ਟੂਲਕਿੱਟ ਮਾਮਲੇ 'ਚ ਗ੍ਰਿਫ਼ਤਾਰ ਦਿਸ਼ਾ ਰਵੀ ਦਾ ਨਾਂਅ ਲੈਂਦਿਆਂ ਸਰਕਾਰ 'ਤੇ ਤਨਜ ਕੱਸਿਆ ਹੈ। ਦਿਸ਼ਾ ਰਵੀ ਨੇ ਕਿਸਾਨਾਂ ਨੂੰ ਸਮਰਥਨ ਕਰਕੇ ਗਲਤੀ ਕਰ ਦਿੱਤੀ ਹੈ।


ਕਨ੍ਹੱਈਆ ਕੁਮਾਰ ਨੇ ਟਵੀਟ ਕੀਤਾ, 'ਦਿਸ਼ਾ ਰਵੀ ਨੇ ਕਿਸਾਨਾਂ ਦਾ ਸਮਰਥਨ ਕਰਕੇ ਗਲਤੀ ਕਰ ਦਿੱਤੀ। ਦੰਗਾਕਾਰੀਆਂ ਦਾ ਸਮਰਥਨ ਕਰਦੀ ਤਾਂ ਸ਼ਾਇਦ ਮੰਤਰੀ, ਮੁੱਖ ਮੰਤਰੀ ਜਾਂ ਕੀ ਪਤਾ ਪ੍ਰਧਾਨ ਮੰਤਰੀ ਹੀ ਬਣ ਜਾਂਦੀ। ਬੈਂਗਲੁਰੂ ਤੋਂ ਗ੍ਰਿਫ਼ਤਾਰ 21 ਸਾਲਾ ਵਾਤਾਵਰ ਐਕਟੀਵਿਸਟ ਦਿਸ਼ਾ ਰਵੀ ਅਜੇ ਦਿੱਲੀ ਪੁਲਿਸ ਦੇ ਰਿਮਾਂਡ 'ਤੇ ਹੈ।'