Karnataka Accident: ਕਰਨਾਟਕ ਵਿੱਚ ਸ਼ੁੱਕਰਵਾਰ (28 ਜੂਨ) ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਸੂਬੇ ਦੇ ਹਾਵੇਰੀ ਜ਼ਿਲ੍ਹੇ 'ਚ ਪੁਣੇ-ਬੈਂਗਲੁਰੂ ਰਾਸ਼ਟਰੀ ਹਾਈਵੇਅ 'ਤੇ ਇਕ ਸੜਕ ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਜ਼ਿਲ੍ਹੇ ਦੇ ਬਾਗੜੀ ਤਾਲੁਕ 'ਚ ਗੁੰਡੇਨਹੱਲੀ ਕਰਾਸ ਨੇੜੇ ਵਾਪਰਿਆ। ਇਸ ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ 13 ਲੋਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਨੈਸ਼ਨਲ ਹਾਈਵੇ 'ਤੇ ਹੋਏ ਇਸ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


ਇਹ ਸੜਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਟੈਂਪੂ-ਟਰੈਵਲਰ ਪੁਣੇ-ਬੰਗਲੌਰ ਨੈਸ਼ਨਲ ਹਾਈਵੇਅ ਤੋਂ ਲੰਘ ਰਿਹਾ ਸੀ। ਉਸ ਨੇ ਹਾਈਵੇਅ 'ਤੇ ਖੜ੍ਹੀ ਲਾਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਵਲਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਸਾਹਮਣੇ ਬੈਠੇ ਲੋਕਾਂ ਦੀਆਂ ਲਾਸ਼ਾਂ ਟਰੈਵਲਰ ਨਾਲ ਚਿਪਕ ਗਈਆਂ। ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ 'ਚ ਬਚਾਅ ਟੀਮ ਨੂੰ ਟਰੈਵਲਰ ਨੂੰ ਹਟਾਉਂਦਿਆਂ ਹੋਇਆਂ ਦੇਖਿਆ ਜਾ ਸਕਦਾ ਹੈ। ਇਸ ਹਾਦਸੇ 'ਚ ਟਰੈਵਲਰ ਦਾ ਕਾਫੀ ਨੁਕਸਾਨ ਹੋਇਆ ਹੈ।


ਇਹ ਵੀ ਪੜ੍ਹੋ: NEET ਪੇਪਰ ਲੀਕ ਮਾਮਲੇ ਚ CBI ਨੇ ਕੀਤੀ ਪਹਿਲੀ ਗ੍ਰਿਫ਼ਤਾਰੀ


ਉੱਥੇ ਹੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਫਾਇਰਫਾਈਟਰਜ਼ ਨੇ ਟਰੈਵਲਰ ਦੇ ਅੰਦਰੋਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ। ਇਸ ਹਾਦਸੇ ਵਿੱਚ ਇੱਕ ਬੱਚੇ ਦੀ ਵੀ ਜਾਨ ਚਲੀ ਗਈ ਹੈ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਸਾਹਮਣੇ ਆਈ ਵੀਡੀਓ 'ਚ ਮੌਕੇ 'ਤੇ ਪੁਲਿਸ ਅਤੇ ਫਾਇਰਫਾਈਟਰਜ਼ ਦਿਖਾਈ ਦੇ ਰਹੇ ਹਨ।


ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਦਸੇ ਦਾ ਅਸਲੀ ਕਾਰਨ ਕੀ ਸੀ। ਪਰ ਦੱਸਿਆ ਜਾ ਰਿਹਾ ਹੈ ਕਿ ਟਰੈਵਲਰ ਦੀ ਰਫਤਾਰ ਬਹੁਤ ਜ਼ਿਆਦਾ ਸੀ, ਜਿਸ ਕਰਕੇ ਇਹ ਲਾਰੀ ਨਾਲ ਟਕਰਾ ਗਈ। ਅਜਿਹਾ ਇਸ ਲਈ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਸੜਕ ਕਿਨਾਰੇ ਖੜ੍ਹੀ ਲਾਰੀ ਨਾਲ ਟਕਰਾਅ ਉਦੋਂ ਹੀ ਹੋ ਸਕਦਾ ਹੈ ਜਦੋਂ ਟਰੈਵਲ ਚਾਲਕ ਦਾ ਉਸ 'ਤੇ ਕਾਬੂ ਨਾ ਰਿਹਾ ਹੋਵੇਗਾ।


ਇਹ ਵੀ ਪੜ੍ਹੋ: Delhi Airport Accident: ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ, ਛੱਤ ਡਿੱਗਣ ਨਾਲ 4 ਲੋਕ ਜ਼ਖਮੀ, ਵਾਹਨਾਂ ਨੂੰ ਭਾਰੀ ਨੁਕਸਾਨ