Karnataka Azaan Row : ਕਰਨਾਟਕ ਵਿੱਚ ਭਾਜਪਾ ਨੇਤਾ ਈਸ਼ਵਰੱਪਾ ਨੇ ਅਜ਼ਾਨ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਉਸ ਨੇ ਕਿਹਾ ਕਿ ਕੀ ਅੱਲ੍ਹਾ ਬਹਿਰਾ ਹੈ, ਜੋ ਤੁਸੀਂ ਮਾਈਕ 'ਤੇ ਚਿਲਾਉਂਦੇ ਹੋ। ਭਾਜਪਾ ਆਗੂ ਨੇ ਕਿਹਾ ਕਿ ਅਜ਼ਾਨ ਦੀ ਆਵਾਜ਼ ਉਸ ਨੂੰ ਸਿਰਦਰਦ ਦਿੰਦੀ ਹੈ। ਭਾਜਪਾ ਨੇਤਾ ਦੇ ਬਿਆਨ 'ਤੇ ਵਿਵਾਦ ਖੜ੍ਹਾ ਹੋਣ ਦੀ ਸੰਭਾਵਨਾ ਹੈ।
ਮੰਗਲੁਰੂ 'ਚ ਬੋਲਦਿਆਂ ਭਾਜਪਾ ਵਿਧਾਇਕ ਈਸ਼ਵਰੱਪਾ ਨੇ ਕਿਹਾ, ਮੈਂ ਜਿੱਥੇ ਵੀ ਜਾਂਦਾ ਹਾਂ,ਇਹ (ਅਜ਼ਾਨ) ਮੇਰੇ ਲਈ ਸਿਰਦਰਦੀ ਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਜਲਦੀ ਹੀ ਖਤਮ ਹੋ ਜਾਵੇਗਾ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਆਉਣਾ ਬਾਕੀ ਹੈ। ਅੱਜ ਨਹੀਂ ਤਾਂ ਕੱਲ੍ਹ ਆਵੇਗਾ ਤੇ ਖ਼ਤਮ ਹੋ ਜਾਵੇਗਾ।
ਚਿਲਾਉਂਣ ਨਾਲ ਹੀ ਸੁਣਦਾ ਹੈ - ਈਸ਼ਵਰੱਪਾ
ਉਨ੍ਹਾਂ ਅੱਗੇ ਕਿਹਾ ਕਿ ਪੀਐਮ ਮੋਦੀ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਕਿਹਾ, ਪਰ ਮੈਂ ਇਹ ਜ਼ਰੂਰ ਪੁੱਛਦਾ ਹਾਂ ਕਿ ਕੀ ਅੱਲ੍ਹਾ ਉਦੋਂ ਹੀ ਸੁਣ ਸਕਦਾ ਹੈ ਜਦੋਂ ਤੁਸੀਂ ਮਾਈਕ 'ਤੇ ਚੀਕਦੇ ਹੋ?
ਭਾਜਪਾ ਵਿਧਾਇਕ ਨੇ ਕਿਹਾ, ਹਿੰਦੂ ਵੀ ਮੰਦਰਾਂ ਵਿੱਚ ਭਜਨ ਅਤੇ ਪ੍ਰਾਰਥਨਾ ਕਰਦੇ ਹਨ। ਅਸੀਂ ਉਨ੍ਹਾਂ ਨਾਲੋਂ ਵੱਧ ਧਾਰਮਿਕ ਹਾਂ ਅਤੇ ਇਹ ਭਾਰਤ ਮਾਤਾ ਹੈ, ਜੋ ਧਰਮਾਂ ਦੀ ਰੱਖਿਆ ਕਰਦੀ ਹੈ ਪਰ ਜੇ ਤੁਸੀਂ ਕਹਿੰਦੇ ਹੋ ਕਿ ਅੱਲ੍ਹਾ ਉਦੋਂ ਹੀ ਸੁਣਦਾ ਹੈ ਜਦੋਂ ਤੁਸੀਂ ਮਾਈਕ ਵਰਤਦੇ ਹੋ ਤਾਂ ਮੈਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ, ਕੀ ਉਹ ਬਹਿਰਾ ਹੈ?
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।